29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

'ਸੰਗਠਨ ਸਿਰਜਨ ਅਭਿਆਨ' ਤਹਿਤ ਸਾਬਕਾ ਵਿਧਾਇਕ ਸਿੱਕੀ ਦੀ ਅਗਵਾਈ ਹੇਠ ਨੌਰੰਗਾਬਾਦ ਵਿਖੇ ਕਾਂਗਰਸੀ ਆਗੂਆਂ ਦੀ ਹੋਈ ਭਰਵੀਂ ਇਕੱਤਰਤਾ <br/>

Ad Position 21
No active advertisement
ਅਜੀਤ ਡੈਸਕ 29-09-2025

ਤਰਨ ਤਾਰਨ, 28 ਸਤੰਬਰ (ਹਰਿੰਦਰ ਸਿੰਘ)-ਸੰਗਠਨ ਸਿਰਜਨ ਅਭਿਆਨ ਤਹਿਤ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਬਲਾਕ ਚੋਹਲਾ ਸਾਹਿਬ ਦੇ ਕਾਂਗਰਸੀਆਂ ਦੀ ਭਰਵੀਂ ਇਕੱਤਰਤਾ ਸ਼ਾਹ ਡਰੀਮ ਰਿਜੋਰਟ ਪਿੰਡ ਨੋਰੰਗਾਬਾਦ ਵਿਚ ਹੋਈ | ਇਸ ਭਰਵੀਂ ਇਕੱਤਰਤਾ ਵਿਚ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਆਏ ਏ.ਆਈ.ਸੀ.ਸੀ. ਅਬਜਰਵਰ ਤੇ ਹਰਿਆਣਾ ਦੇ ਵਿਧਾਇਕ ਕੁਲਦੀਪ ਵਾਤਿਸ, ਪੀ.ਪੀ.ਸੀ. ਅਬਜਰਵਰ ਇੰਦਰਜੀਤ ਸਿੰਘ ਬੁਲਾਰੀਆ, ਜਸਕਰਨ ਸਿੰਘ ਕਾਹਲੋਂ, ਰਜਿੰਦਰ ਛਾਬੜਾ ਉਚੇਚੇ ਤੌਰ 'ਤੇ ਪਹੁੰਚੇ | ਇਸ ਮੌਕੇ ਏ.ਆਈ.ਸੀ.ਸੀ. ਅਬਜਰਵਰ ਤੇ ਹਰਿਆਣਾ ਦੇ ਵਿਧਾਇਕ ਕੁਲਦੀਪ ਵਾਤਿਸ ਨੇ ਬੋਲਦਿਆਂ ਕਿਹਾ ਕਿ ਰਾਹੁਲ ਗਾਂਧੀ ਦੇ ਹੁਕਮਾਂ 'ਤੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨਾਲ ਰਾਬਤਾ ਪੰਜਾਬ ਪ੍ਰਦੇਸ਼ ਦੀ ਸਿਖਰਲੀ ਲੀਡਰਸ਼ਿਪ ਨਾਲ ਜੋੜਨ ਲਈ ਭੇਜਿਆ ਹੈ | ਉਨ੍ਹਾਂ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿੱਥੇ ਉਹ ਜ਼ਿਲ੍ਹਾ ਤਰਨ ਤਾਰਨ ਦੇ ਲੋਕਾਂ ਨੂੰ ਹਰਮਨ ਪਿਆਰਾ ਮਿਹਨਤੀ ਜ਼ਿਲ੍ਹਾ ਪ੍ਰਧਾਨ ਚੁਣਨ ਲਈ ਕਾਂਗਰਸੀ ਵਰਕਰਾਂ ਨੂੰ ਮਿਲਣਗੇ, ਉੱਥੇ ਹੀ ਉਹ ਕਾਂਗਰਸ ਪਾਰਟੀ 'ਚ ਰਹਿ ਕੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਗੱਦਾਰ ਲੋਕਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਬਾਰੇ ਵੀ ਰਾਹੁਲ ਗਾਂਧੀ ਨੂੰ ਦੱਸਣਗੇ, ਕਿਉਂਕਿ ਗੱਦਾਰਾਂ ਵਾਸਤੇ ਕਾਂਗਰਸ ਪਾਰਟੀ ਵਿਚ ਕੋਈ ਜਗ੍ਹਾ ਨਹੀਂ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ 2027 'ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੂਸਰੀਆਂ ਪਾਰਟੀਆਂ ਵਿਚੋਂ ਆਉਣ ਵਾਲੇ ਲੋਕਾਂ ਨੂੰ ਗਲੇ ਲਗਾਇਆ ਜਾ ਸਕਦਾ ਹੈ, ਪਰ ਪਾਰਟੀ 'ਚ ਪਲ ਰਹੇ ਬੁੱਕਲ ਦੇ ਚੋਰਾਂ ਨੂੰ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਨ੍ਹਾਂ ਮੌਸਮੀ ਬਟੇਰਿਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ | ਵਾਤਿਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣਨ ਤੋਂ ਬਾਅਦ ਸੂਬੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ, ਪਰ ਇਹ ਜ਼ਿਆਦਾ ਦੇਰ ਬਰਕਰਾਰ ਨਹੀਂ ਰਹਿ ਸਕੇਗਾ | ਕਾਂਗਰਸ ਪਾਰਟੀ 2027 ਵਿਚ 100 ਦੇ ਕਰੀਬ ਸੀਟਾਂ 'ਤੇ ਜਿੱਤ ਪ੍ਰਾਪਤ ਕਰੇਗੀ ਤੇ ਪੰਜਾਬ ਵਿਚ ਫਿਰ ਅਮਨ ਸ਼ਾਂਤੀ ਰਹਿ ਸਕੇ | ਕੁਲਦੀਪ ਵਾਤਿਸ ਨੇ ਕਿਹਾ ਕਿ ਭਗਵੰਤ ਮਾਨ ਸਿਆਸੀ ਸ਼ਖ਼ਸੀਅਤ ਨਹੀਂ ਹੈ, ਇਸ ਲਈ ਉਸ ਦਾ ਠਿਕਾਣਾ ਪੰਜਾਬ ਵਿਚ ਨਹੀਂ, ਬਲਕਿ ਮੁੰਬਈ ਦੀ ਫਿਲਮ ਇੰਡਸਟਰੀ ਵਿਚ ਹੈ | ਇਸ ਭਰਵੀਂ ਇਕੱਤਰਤਾ 'ਚ ਬੋਲਦਿਆਂ ਹਰਮਿੰਦਰ ਸਿੰਘ ਗਿੱਲ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਨੇ ਬੋਲਦਿਆਂ ਕਿਹਾ ਕਿ ਅੱਜ ਹਾਕਮ ਸਰਕਾਰ ਦੇ ਜਬਰ-ਜੁਲਮ ਤੋਂ ਲੋਕ ਤੰਗ ਆ ਗਏ ਹਨ | ਇਸੇ ਕਰਕੇ ਅੱਜ ਮਾਝੇ ਦੇ ਲੋਕ ਧੜਾ-ਧੜ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ | 2027 'ਚ ਮਾਝੇ ਦੇ ਚਾਰੇ ਹਲਕਿਆਂ ਤੋਂ ਕਾਂਗਰਸ ਦੇ ਜੁਝਾਰੂ ਵਰਕਰ ਜ਼ਿਲ੍ਹਾ ਤਰਨ ਤਾਰਨ ਦੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਵਿਧਾਨ ਸਭਾ ਵਿਚ ਭੇਜਣਗੇ | ਇਸ ਮੌਕੇ ਇੰਦਰਜੀਤ ਸਿੰਘ ਬੁਲਾਰੀਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਵਿਚ ਹਰ ਹਾਲਤ 'ਚ ਬਣੇਗੀ ਤੇ ਹਲਕਾ ਖਡੂਰ ਸਾਹਿਬ ਦੇ ਬਹਾਦਰ ਵੋਟਰੋ ਐਤਕੀਂ ਫਿਰ ਤੁਸੀਂ ਆਪਣੇ ਹਰਮਨ ਪਿਆਰੇ ਤੇ ਪੰਜਾਬ ਕਾਂਗਰਸ ਪਾਰਟੀ ਦੇ ਜੁਝਾਰੂ ਯੋਧੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਤਕੜੇ ਹੋ ਕੇ ਜਿਤਾ ਕੇ ਵਿਧਾਨ ਸਭਾ ਵਿਚ ਭੇਜੋ, ਇਹ ਤੁਹਾਡੀ ਜਿੰਮੇਵਾਰੀ ਹੈ | ਇਨ੍ਹਾਂ ਦੇ ਤੀਸਰੀ ਵਾਰ ਵਿਧਾਇਕ ਬਣਨ 'ਤੇ ਪੰਜਾਬ ਕਾਂਗਰਸ ਇਨ੍ਹਾਂ ਨੂੰ ਪਾਰਟੀ ਵਿਚ ਹੋਰ ਸੇਵਾ ਕਰਨ ਲਈ ਕੋਈ ਵੱਡੀ ਜਿੰਮੇਵਾਰੀ ਸੌਂਪੇਗੀ | ਅਖੀਰ ਚੋਂ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਬੋਲਦਿਆਂ ਸਭ ਤੋਂ ਪਹਿਲਾਂ ਵਿਸ਼ੇਸ਼ ਤੌਰ 'ਤੇ ਪੁੱਜੇ ਮਹਿਮਾਨ ਕਾਂਗਰਸੀ ਆਗੂਆਂ ਦਾ ਧੰਨਵਾਦ ਕੀਤਾ, ਨਾਲ ਹੀ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਬੂਥ ਪੱਧਰ 'ਤੇ ਕਾਂਗਰਸੀ ਵਰਕਰਾਂ ਨੂੰ ਉਤਸ਼ਾਹਿਤ ਕਰਨ ਲਈ ਹਰੇਕ ਵਰਕਰ ਦੇ ਕਾਂਗਰਸ ਵਰਕਰ ਨੂੰ ਪਾਰਟੀ ਪ੍ਰਤੀ ਸੇਵਾ ਕਰਨ ਲਈ ਜਿੰਮੇਵਾਰੀ ਸੌਂਪੀ ਜਾਵੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਜਥੇਬੰਦਕ ਕੀਤਾ ਜਾਵੇ | ਇਸ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ, ਨਾਲ ਹੀ ਉਹਨਾਂ ਹਲਕਾ ਖਡੂਰ ਸਾਹਿਬ ਦੀ ਕਾਂਗਰਸ ਟੀਮ ਨੂੰ ਜੁਝਾਰੂ ਯੋਧੇ ਦੱਸਦਿਆਂ ਕਿਹਾ ਕਿ ਇਨ੍ਹਾਂ ਜੁਝਾਰੂ ਯੋਧਿਆਂ ਨੇ 2012 ਤੇ 2017 ਵਿਚ ਮੈਨੂੰ ਬਹੁਮਤ ਨਾਲ ਜਿਤਾਇਆ, ਪਰ 2022 ਵਿਚ ਹਲਕੇ ਦੇ ਕਾਂਗਰਸ ਵਰਕਰਾਂ ਨੇ ਮੈਨੂੰ ਫਿਰ ਜਿੱਤ ਦਵਾਉਣ ਲਈ ਪੂਰੀ ਵਾਹ ਲਾਈ, ਪਰ ਮੇਰੀ ਗੈਰ ਹਾਜ਼ਰੀ ਕਰਕੇ ਜਿੱਤ ਪ੍ਰਾਪਤ ਨਹੀਂ ਹੋਈ |
ਇਸ ਲਈ ਇਸ ਹਾਰ ਦਾ ਮੈਂ ਆਪ ਜਿੰਮੇਵਾਰ ਹਾਂ, ਪਰ ਮੈਂ ਹਲਕਾ ਖਡੂਰ ਸਾਹਿਬ ਦੀ ਸਮੁੱਚੀ ਕਾਂਗਰਸ ਟੀਮ ਦਾ ਸਿਰ ਨਿਵਾ ਕੇ ਮਾਣ ਸਤਿਕਾਰ ਕਰਦਾ ਹਾਂ | ਇਸ ਮੌਕੇ ਉਨ੍ਹਾਂ ਸਮੂਹ ਹਲਕੇ ਦੇ ਕਾਂਗਰਸੀਆਂ ਨੂੰ ਕਾਂਗਰਸ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਲਈ ਪਹਿਲਾਂ ਨਾਲੋਂ ਵੀ ਵੱਧ ਜ਼ੋਰ ਲਾਉਣ ਦੀ ਅਪੀਲ ਕੀਤੀ, ਤਾਂ ਜੋ ਆਪਾਂ 2027 ਵਿਚ ਹਲਕਾ ਖਡੂਰ ਸਾਹਿਬ 'ਚੋਂ ਰਿਕਾਰਡ ਤੋੜ ਜਿੱਤ ਪ੍ਰਾਪਤ ਕਰਕੇ ਹਲਕੇ 'ਚ ਰੁਕੇ ਸਾਰੇ ਵਿਕਾਸ ਕਾਰਜ ਪੂਰੇ ਕਰੀਏ | ਇਸ ਮੌਕੇ ਮੇਹਰ ਸਿੰਘ ਚੁਤਾਲਾ, ਜਗਤਾਰ ਸਿੰਘ ਉੱਪਲ, ਸਰਪੰਚ ਪਰਮਜੀਤ ਸਿੰਘ ਰਸੂਲਪੁਰ, ਰਵਿੰਦਰ ਸਿੰਘ ਸ਼ੈਂਟੀ ਚੋਹਲਾ ਸਾਹਿਬ, ਭੁਪਿੰਦਰ ਕੁਮਾਰ ਨਈਅਰ, ਦਵਿੰਦਰ ਸਿੰਘ ਬਿੱਟੂ, ਮਨਮੋਹਨ ਸਿੰਘ, ਦਾਰਾ ਸਿੰਘ ਨੰਬਰਦਾਰ, ਗੁਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਕਾਹਲਵਾ, ਪ੍ਰਭਦੀਪ ਸਿੰਘ ਕਾਹਲਵਾਂ, ਯੂਥ ਪ੍ਰਧਾਨ ਹਰਵਿੰਦਰ ਸਿੰਘ ਫੈਲੋਕੇ, ਅਵਤਾਰ ਸਿੰਘ ਫੈਲੋਕੇ, ਕਰਤਾਰ ਸਿੰਘ, ਰਘਬੀਰ ਸਿੰਘ ਬਾਠ, ਸਰਪੰਚ ਜਗਰੂਪ ਸਿੰਘ ਖਵਾਸਪੁਰ, ਜੁਗਰਾਜ ਸਿੰਘ ਰੰਧਾਵਾ, ਗੁਰਦੇਵ ਸਿੰਘ ਪਵਾਰ, ਜੰਗਲੀ ਮਾਹਸਾ, ਸਰਪੰਚ ਜਗਵਿੰਦਰ ਸਿੰਘ, ਮਹਿੰਦਰ ਸਿੰਘ ਕੰਬੋਜ, ਨੰਬਰਦਾਰ ਸੁਖਦੇਵ ਸਿੰਘ, ਦਵਿੰਦਰ ਸਿੰਘ ਕੰਬੋਅ, ਸੁਖਵੰਤ ਸਿੰਘ ਰੱਤੋਕੇ, ਮਹਿੰਦਰ ਸਿੰਘ ਚੰਬਾ, ਹਰਪ੍ਰੀਤ ਸਿੰਘ, ਮਨਜੀਤ ਸਿੰਘ ਸੰਧੂ, ਖਜਾਨ ਸਿੰਘ ਚੰਬਾ, ਮਨਿੰਦਰ ਸਿੰਘ ਚੰਬਾ, ਧਰਮ ਸਿੰਘ ਚੰਬਾ ਹਵੇਲੀਆ, ਸਰਬਜੀਤ ਸਿੰਘ ਦੀਨੇਵਾਲ, ਗੁਰਭੇਜ ਸਿੰਘ, ਗੁਰਦਿਆਲ ਸਿੰਘ ਦੀਨੇਵਾਲ, ਸਰਪੰਚ ਅਮਨਦੀਪ ਸਿੰਘ ਕੰਗ, ਚਰਨਜੀਤ ਸਿੰਘ ਭੱਠਲ, ਦਰਬਾਰਾ ਸਿੰਘ, ਸੁਰਜੀਤ ਸਿੰਘ, ਜਸਵੰਤ ਸਿੰਘ, ਨਿਸ਼ਾਨ ਸਿੰਘ ਮਿੰਟੂ, ਜਗਜੀਤ ਸਿੰਘ, ਸਰਪੰਚ ਕੁਲਦੀਪ ਸਿੰਘ, ਹਰਵਿੰਦਰ ਸਿੰਘ ਬਿੱਟੂ, ਕੁਲਦੀਪ ਸਿੰਘ, ਬਲਵਿੰਦਰ ਸਿੰਘ ਸੋਨਾ ਕਲੇਰ, ਮਨਜੀਤ ਸਿੰਘ ਨੋਨੇ, ਨਵਤੇਜ ਸਿੰਘ, ਬਲਜਿੰਦਰ ਸਿੰਘ, ਗੁਲਵਿੰਦਰ ਸਿੰਘ ਰਾਏ, ਬਚਨ ਸਿੰਘ ਲੀਡਰ, ਸਰਪੰਚ ਕੁਲਵੰਤ ਸਿੰਘ ਚੰਡੀਗੜ੍ਹ ਮੁਹੱਲਾ, ਹਰਿੰਦਰ ਸਿੰਘ ਮਾਣਕਦੇਕੇ, ਗੁਰਪਾਲ ਸਿੰਘ ਮਾਣਕਦੇਕੇ, ਅਮਨਦੀਪ ਜੋਹਲ, ਰਾਜਵਿੰਦਰ ਸਿੰਘ ਜੋਹਲ, ਸਰਪੰਚ ਬਲਦੇਵ ਸਿੰਘ ਜੋਹਲ, ਸਰਪੰਚ ਬਲਦੇਵ ਸਿੰਘ ਮੁੰਡਾ ਪਿੰਡ, ਰਮਨ ਕੁਮਾਰ, ਸਰਪੰਚ ਮਨਜਿੰਦਰ ਸਿੰਘ ਗੁਜਰਪੁਰ, ਯਾਦਵਿੰਦਰ ਸਿੰਘ ਭੱਠਲ, ਨਿਸ਼ਾਨ ਸਿੰਘ ਵੜਿੰਗ, ਸਰਪੰਚ ਨਿਸ਼ਾਨ ਸਿੰਘ ਰਾਣੀਵਲਾਹ, ਹਰਮਨ ਸਿੰਘ ਰਾਣੀਵਲਾਹ, ਸਰਪੰਚ ਪ੍ਰਕਾਸ਼ ਸਿੰਘ ਖੇਲਾ, ਮੈਂਬਰ ਜੈਮਲ ਸਿੰਘ ਖੇਲਾ, ਮੈਂਬਰ ਅਮਰਜੀਤ ਸਿੰਘ ਲੱਕੀ, ਮੈਂਬਰ ਬਲਵਿੰਦਰ ਸਿੰਘ ਪਵਾਰ, ਦੀਦਾਰ ਸਿੰਘ ਖੇਲਾ, ਰਵਿੰਦਰ ਸਿੰਘ, ਅੰਗਰੇਜ ਸਿੰਘ, ਜਸਪਾਲ ਸਿੰਘ ਪਵਾਰ, ਜਰਨੈਲ ਸਿੰਘ ਖੇਲਾ, ਫ਼ੌਜੀ ਗੁਰਦੇਵ ਸਿੰਘ ਖੇਲਾ, ਅੰਮਿ੍ਤ ਬਾਊ ਖੇਲਾ, ਲਖਵਿੰਦਰ ਸਿੰਘ ਕੱਲਾ, ਸਰਬਜੀਤ ਸਿੰਘ ਕੱਲਾ, ਗੁਰਦਿਆਲ ਸਿੰਘ ਦੀਨੇਵਾਲ, ਗੁਰਭੇਜ ਸਿੰਘ, ਸਰਬਜੀਤ ਸਿੰਘ, ਬਲਜੀਤ ਸਿੰਘ ਪੰਡੋਰੀ, ਸੁਖਵਿੰਦਰ ਸਿੰਘ ਬਿੱਟੂ, ਸਰਪੰਚ ਲਾਡੀ ਸ਼ਾਹ, ਬਲਜਿੰਦਰ ਸਿੰਘ ਪੰਡੋਰੀ, ਬਾਬਾ ਸੁੱਖਾ ਸਿੰਘ ਪੰਡੋਰੀ, ਲਖਵਿੰਦਰ ਸਿੰਘ ਮੱਲ੍ਹੀ, ਰਣਜੀਤ ਸਿੰਘ ਰਾਣਾ, ਸਵਿੰਦਰ ਸਿੰਘ ਰੰਧਾਵਾ, ਅਮਰ ਮੱਲ੍ਹੀ, ਨੰਬਰਦਾਰ ਦਿਲਬਾਗ ਸਿੰਘ, ਸਰਪੰਚ ਸੁਖਵਿੰਦਰ ਸਿੰਘ ਮੱਲਮੋਹਰੀ, ਪ੍ਰਤਾਪ ਸਿੰਘ, ਕੰਵਲਜੀਤ ਸਿੰਘ ਸੰਘਾ, ਰੇਸ਼ਮ ਸਿੰਘ, ਸਤਨਾਮ ਸਿੰਘ, ਸਰਪੰਚ ਸਵਰਾਜ ਸਿੰਘ, ਸਰਪੰਚ ਨਿਸ਼ਾਨ ਸਿੰਘ ਸੇਖਚੱਕ, ਸਰਪੰਚ ਹਰਜੀਤ ਸਿੰਘ ਘਸੀਟਪੁਰ, ਇਨਕਲਾਬ ਸਿੰਘ, ਸਰਪੰਚ ਸਵਿੰਦਰ ਸਿੰਘ, ਗੁਰਜੰਟ ਸਿੰਘ, ਸਰਕਾਰੀਆ, ਸਰਪੰਚ ਅੰਗਰੇਜ ਸਿੰਘ, ਸਰਪੰਚ ਵਿੱਕੀ ਕੱਦਗਿੱਲ, ਭਾਗ ਸਿੰਘ, ਜਸਵਿੰਦਰ ਸਿੰਘ, ਅਜੈਬ ਸਿੰਘ ਅਲਾਦੀਨਪੁਰ, ਲਵਜੀਤ ਸਿੰਘ ਦੁੱਗਲਵਾਲ, ਸਰਪੰਚ ਹੈਪੀ ਝੰਡੇਰ, ਪ੍ਰਤਾਪ ਸਿੰਘ, ਦਿਲਬਾਗ ਸਿੰਘ ਮੱਲ੍ਹਮੋਹਰੀ, ਜੱਸ ਲਾਲਪੁਰ ਆਦਿ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ | ਸਟੇਜ ਸੈਕਟਰੀ ਦੀ ਜਿੰਮੇਵਾਰੀ ਸਰਪੰਚ ਜਗਤਾਰ ਸਿੰਘ ਉੱਪਲ ਕੰਬੋਅ ਢਾਏ ਵਾਲਾ ਨੇ ਬਾਖੂਬੀ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ <br/> ਅਗਲੀ ਖ਼ਬਰ ਹਥਿਆਰ ਬਰਾਮਦਗੀ ਕਰਵਾਉਣ ਗਈ ਪੁਲਿਸ 'ਤੇ ਗੈਂਗਸਟਰ ਨੇ ਚਲਾਈਆਂ ਗੋਲੀਆਂ <br/>
Ad Position 24