29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 29-09-2025

ਭਿੱਖੀਵਿੰਡ, 28 ਸਤੰਬਰ (ਬੌਬੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਦੀ ਮੀਟਿੰਗ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਅਸਥਾਨ ਨਗਰ ਪਹੂਵਿੰਡ ਸਾਹਿਬ ਦੇ ਦੀਵਾਨ ਹਾਲ ਵਿਖੇ ਪੂਰਨ ਸਿੰਘ ਮੱਦਰ ਤੇ ਅਜ਼ਮੇਰ ਸਿੰਘ ਅਮੀਸ਼ਾਹ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਰੇਸ਼ਮ ਸਿੰਘ ਘੁਰਕਵਿਡ, ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ, ਸੁੱਚਾ ਸਿੰਘ ਵੀਰਮ, ਰਣਜੀਤ ਸਿੰਘ ਚੀਮਾ ਨੇ ਦੱਸਿਆ ਕਿ ਕੁਦਰਤੀ ਆਫਤ ਦੇ ਨਾਂਅ ਹੇਠ ਆਏ ਹੜ੍ਹ ਸਾਡੀਆਂ ਸਰਕਾਰਾਂ ਦੀ ਹੀ ਦੇਣ ਹਨ | ਜੇ ਪੰਜਾਬ ਸਰਕਾਰ ਨੇ ਸਮਾਂ ਰਹਿੰਦਿਆਂ ਦਰਿਆਵਾ ਝੀਲਾਂ ਦੀ ਖਲਾਈ ਤੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੇ ਪ੍ਰਬੰਧ ਕੀਤੇ ਹੁੰਦੇ ਤਾਂ ਪੰਜਾਬ ਦੇ ਲੋਕਾਂ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਤੋਂ ਬਚਾਇਆ ਜਾ ਸਕਦਾ ਸੀ | ਕਿਸਾਨ ਆਗੂਆ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੇ ਹੋਏ ਜਾਨੀ ਮਾਲੀ ਮਾਲ ਫ਼ਸਲਾਂ ਤੇ ਘਰਾਂ ਆਦਿ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਤੁਰੰਤ ਪ੍ਰਬੰਧ ਕਰਕੇ ਲੋੜੀਂਦਾ ਮੁਆਵਜਾ ਤੁਰੰਤ ਲੋਕਾਂ ਤੱਕ ਪਹੁੰਚਾਵੇ | ਇਹ ਪੰਜਾਬ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬ ਦੇ ਲੋਕਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰੇ | ਇਸ ਮੌਕੇ ਸੁਖਪਾਲ ਸਿੰਘ ਦੋਦੇ, ਮਾਨ ਸਿੰਘ ਮਾੜੀਮੇਘਾ, ਸੁਬੇਗ ਸਿੰਘ ਮੱਖੀ ਕਲਾਂ, ਸੁਖਦੇਵ ਸਿੰਘ ਚੀਮਾ, ਜਸਵੰਤ ਸਿੰਘ ਨਵਾਪਿੰਡ, ਬਘੇਲ ਸਿੰਘ ਖਾਲੜਾ, ਹਰਜੀਤ ਸਿੰਘ ਖਾਲੜਾ, ਕਾਰਜ ਸਿੰਘ ਅਮੀਸ਼ਾਹ, ਕਸ਼ਮੀਰ ਸਿੰਘ ਫੌਜੀ ਅਮੀਸ਼ਾਹ, ਹਰਪਾਲ ਸਿੰਘ ਕਲਸੀਆ, ਗੁਰਮੀਤ ਸਿੰਘ ਕਲਸੀਆ, ਬਲਵਿੰਦਰ ਸਿੰਘ ਪਹਿਲਵਾਨ ਕਲਸੀਆਂ, ਸਤਨਾਮ ਸਿੰਘ ਮਨਿਹਾਲਾ, ਬਲਿਹਾਰ ਸਿੰਘ ਮਨਿਹਾਲਾ, ਰਾਜਬੀਰ ਸਿੰਘ ਮਨਿਹਾਲਾ, ਬਲਵਿੰਦਰ ਸਿੰਘ ਦੋਦੇ, ਸੁਖਚੈਨ ਸਿੰਘ ਦੋਦੇ, ਸੁਖਦੇਵ ਸਿੰਘ ਮਾੜੀਮੇਘਾ, ਗੁਰਸਾਬ ਸਿੰਘ ਮਾੜੀਮੇਘਾ, ਬਿੱਕਰ ਸਿੰਘ ਮਾੜੀਮੇਘਾ, ਜਗਰੂਪ ਸਿੰਘ ਮਾੜੀਮੇਘਾ, ਅੰਗਰੇਜ਼ ਸਿੰਘ ਵੀਰਮ, ਧਰਮਬੀਰ ਸਿੰਘ ਚੇਲਾ, ਕਿ੍ਪਾਲ ਸਿੰਘ ਚੇਲਾ, ਹੀਰਾ ਸਿੰਘ ਮੱਦਰ, ਹਰੀ ਸਿੰਘ ਮੱਦਰ, ਪ੍ਰਤਾਪ ਸਿੰਘ ਮੱਦਰ, ਹਰਜਿੰਦਰ ਸਿੰਘ ਮੱਦਰ, ਅਮਰਜੀਤ ਸਿੰਘ ਵਾਂ, ਸੁਖਦੇਵ ਸਿੰਘ ਭੈਣੀ ਮੱਸਾ ਸਿੰਘ, ਸਤਨਾਮ ਸਿੰਘ ਭੈਣੀ ਮੱਸਾ ਸਿੰਘ, ਨਿਰਵੈਰ ਸਿੰਘ ਭੈਣੀ, ਅਰੂੜ ਸਿੰਘ ਥੇਹ ਨੌਸ਼ਹਿਰਾ, ਗੁਰਜੀਤ ਸਿੰਘ ਥੇਹ ਨੌਸ਼ਹਿਰਾ, ਹਰੀ ਸਿੰਘ ਥੇਹ ਨੌਸ਼ਹਿਰਾ, ਬਚਿੱਤਰ ਸਿੰਘ ਮੱਖੀ ਕਲਾਂ, ਗੁਰਵੇਲ ਸਿੰਘ ਮੱਖੀ ਕਲਾਂ, ਜੱਸ ਸਿੰਘ ਮੱਖੀ ਕਲਾਂ, ਸੁਬੇਗ ਸਿੰਘ ਵੱਡੀ ਮੱਖੀ, ਗੁਰਨਾਮ ਸਿੰਘ ਵੱਡੀ ਮੱਖੀ ਆਦਿ ਕਿਸਾਨ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਤੇਜਾ ਸਿੰਘ ਜੀ ਦੀ ਸਾਲਾਨਾ ਯਾਦ ਨੂੰ ਸਮਰਪਿਤ 1 ਅਕਤੂਬਰ ਨੂੰ ਪਿੰਡ ਭੁੱਚਰ ਵਿਖੇ ਕਰਵਾਏ ਜਾਣਗੇ ਧਾਰਮਿਕ ਮੁਕਾਬਲ... ਅਗਲੀ ਖ਼ਬਰ 'ਸੰਗਠਨ ਸਿਰਜਨ ਅਭਿਆਨ' ਤਹਿਤ ਸਾਬਕਾ ਵਿਧਾਇਕ ਸਿੱਕੀ ਦੀ ਅਗਵਾਈ ਹੇਠ ਨੌਰੰਗਾਬਾਦ ਵਿਖੇ ਕਾਂਗਰਸੀ ਆਗੂਆਂ ਦੀ ਹੋਈ ਭਰਵੀਂ...
Ad Position 24