ਤਰਨ ਤਾਰਨ, 28 ਸਤੰਬਰ (ਹਰਿੰਦਰ ਸਿੰਘ)-ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਸਬ ਜੇਲ੍ਹ ਪੱਟੀ ਵਿਚ ਬੰਦ ਕੈਦੀ ਦੁਆਰਾ ਆਈ.ਡੀ. ਦੀ ਗਲਤ ਵਰਤੋਂ ਕਰਨ 'ਤੇ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਥਾਣਾ ਸਿਟੀ ਪੱਟੀ ਦੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਇੰਦਰਪ੍ਰੀਤ ਸਿੰਘ ਸੁਪਰਡੈਟ ਸਬ ਜੇਲ੍ਹ ਪੱਟੀ ਨੇ ਦੱਸਿਆ ਕਿ ਜੇਲ੍ਹ ਵਿਚ ਬੰਦ ਕੈਦੀ ਕੈਦੀ ਰਣਜੀਤ ਸਿੰਘ ਵਲੋਂ ਰਿਹਾਅ ਹੋ ਚੁੱਕੇ ਹਵਾਲਾਤੀਆ ਦੀਆਂ ਆਈ.ਡੀ. ਦੇ ਆਪਣੇ ਫਿੰਗਰਪਿੰਟ ਸੇਵ ਕੀਤੇ ਸਨ, ਜੋ ਉਨ੍ਹਾਂ ਦੀਆਂ ਆਈ.ਡੀ. 'ਤੇ ਆਪਣੇ ਘਰ ਫੋਨ 'ਤੇ ਗੱਲਾਂ ਕਰਦਾ ਸੀ, ਜਿਸ ਨੇ ਅਜਿਹਾ ਕਰਕੇ ਜੇਲ੍ਹ ਦੇ ਰਿਕਾਰਡ ਨਾਲ ਛੇੜਛਾੜ ਕਰਕੇ ਉਸ ਦੀ ਦੁਰਵਰਤੋ ਕਰਕੇ ਜੇਲ੍ਹ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ | ਇਸ ਸੰਬੰਧੀ ਏ.ਐਸ.ਆਈ. ਕੁਲਵੰਤ ਸਿੰਘ ਨੇ ਕੈਦੀ ਰਣਜੀਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |