29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਚੋਰਾਂ ਵਲੋਂ ਕਾਰ ਦਾ ਸ਼ੀਸ਼ਾ ਤੋੜ ਕੇ ਕੀਤਾ ਪਿਸਟਲ ਚੋਰੀ

Ad Position 21
No active advertisement
ਅਜੀਤ ਡੈਸਕ 29-09-2025
ਤਰਨ ਤਾਰਨ, 28 ਸਤੰਬਰ (ਹਰਿੰਦਰ ਸਿੰਘ)- ਚੋਰਾਂ ਵਲੋਂ ਦਾਣਾ ਮੰਡੀ ਵਿਚ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ ਅੰਦਰ ਪਿਆ ਪਿਸਟਲ ਚੋਰੀ ਕਰਨ 'ਤੇ ਥਾਣਾ ਖਾਲੜਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਏ.ਐਸ.ਆਈ. ਸਾਹਿਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸਰਬਜੀਤ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਨਾਰਲੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਦਾਣਾ ਮੰਡੀ ਖਾਲੜਾ ਵਿਖੇ ਆੜ੍ਹਤ ਕਰਦਾ ਹੈ ਅਤੇ ਮਿਤੀ 30 ਜੁਲਾਈ 2025 ਨੂੰ ਉਸ ਨੇ ਆਪਣੀ ਕਾਰ ਸਵਿੱਫਟ ਨੰਬਰੀ ਪੀ.ਬੀ 46 ਯੂ 1105 ਦਾਣਾ ਮੰਡੀ ਖਾਲੜਾ ਵਿਚ ਖੜੀ ਕੀਤੀ, ਜਿਸ ਵਿਚ ਉਸ ਦਾ ਪਿਸਟਲ 32 ਬੋਰ ਪਿਆ ਸੀ | ਸ਼ਿਕਾਇਤਕਰਤਾ ਨੇ ਦੱਸਿਆ ਕਿ ਕਾਰ ਦੀ ਚਾਬੀ ਉਸ ਦਾ ਪਿਤਾ ਸੱਜਣ ਸਿੰਘ ਭਲੇਖੇ ਨਾਲ ਆਪਣੀ ਜੇਬ ਵਿਚ ਪਾ ਕੇ ਪਿੰਡ ਨਾਰਲੀ ਚਲਾ ਗਿਆ ਤੇ ਵਕਤ ਕਰੀਬ 6:30 ਸ਼ਾਮ ਵਜੇ ਉਸ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਪੁੱਛਿਆ ਕਿ ਕਾਰ ਦੀ ਚਾਬੀ ਤੁਹਾਡੇ ਕੋਲ ਹੈ ਤਾਂ ਉਨ੍ਹਾਂ ਕਿਹਾ ਕਿ ਹਾਂ ਚਾਬੀ ਮੇਰੇ ਕੋਲ ਹੈ, ਜਿਸ 'ਤੇ ਮੈਂ ਆਪਣੀ ਕਾਰ ਦੀ ਚਾਬੀ ਲੈਣ ਵਾਸਤੇ ਪਿੰਡ ਨਾਰਲੀ ਚਲਾ ਗਿਆ ਤਾਂ ਵਕਤ ਕਰੀਬ 8 ਵਜੇ ਜਦੋਂ ਮੈਂ ਵਾਪਸ ਆਇਆ ਤਾਂ ਕਾਰ ਦਾ ਸ਼ੀਸ਼ਾ ਟੁੱਟਾ ਹੋਇਆ ਸੀ ਤੇ ਕਾਰ ਵਿਚੋਂ ਇਕ ਛੋਟਾ ਬੈਗ ਨਹੀਂ ਸੀ, ਜਿਸ ਵਿਚ ਉਸ ਦਾ ਪਿਸਟਲ 32 ਬੋਰ ਸੀ, ਜਿਸ ਨੂੰ ਅਣਪਛਾਤੇ ਵਿਅਕਤੀ ਨੇ ਚੋਰੀ ਕਰ ਲਿਆ ਹੈ | ਇਸ ਚੋਰੀ ਸੰਬੰਧੀ ਸ਼ਿਕਾਇਤਕਰਤਾ ਸਰਬਜੀਤ ਸਿੰਘ ਦੇ ਬਿਆਨਾਂ 'ਤੇ ਥਾਣਾ ਖਾਲੜਾ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਵਿਚੋਂ ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਅਗਲੀ ਖ਼ਬਰ ਜੇਲ੍ਹ ਵਿਚ ਬੰਦ ਕੈਦੀ ਖ਼ਿਲਾਫ਼ ਆਈ.ਡੀ. ਦਰਵਰਤੋਂ 'ਤੇ ਮਾਮਲਾ ਦਰਜ
Ad Position 24