29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 29-09-2025
ਤਰਨ ਤਾਰਨ, 28 ਸਤੰਬਰ (ਹਰਿੰਦਰ ਸਿੰਘ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਤਰਨ ਤਾਰਨ ਵਲੋਂ 'ਯੁਵਾ ਪਰਿਵਾਰ ਸੇਵਾ ਸਮਿਤੀ' ਦੁਆਰਾ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਵਿਚਾਰ ਦਿੰਦੇ ਹੋਏ ਗੁਰਮੁਖ ਵੀਰ ਜਗਜੀਤ ਸਿੰਘ ਨੇ ਕਿਹਾ ਕਿ ਯੁਵਾ ਅਵਸਥਾ ਜੀਵਨ ਦੀ ਸਭ ਤੋਂ ਨਾਜ਼ੁਕ ਅਵਸਥਾ ਹੈ | ਨੌਜਵਾਨਾਂ ਦਾ ਮਨ ਅਤੇ ਭਾਵਨਾ ਦੋਵੇਂ ਹੀ ਗਿੱਲੀ ਮਿੱਟੀ ਦੇ ਸਮਾਨ ਹੁੰਦੇ ਹਨ, ਜਿਸ ਦੇ ਉੱਪਰ ਆਸਾਨੀ ਨਾਲ ਨਿਸ਼ਾਨ ਪੈ ਜਾਂਦੇ ਹਨ | ਨੌਜਵਾਨਾਂ ਦੀ ਊਰਜਾ ਸਹੀ ਦਿਸ਼ਾ ਵਿਚ ਨਾ ਹੋਣ ਕਾਰਨ ਗਲਤ ਪਾਸੇ ਲੱਗ ਰਹੀ ਹੈ | ਅੱਗੇ ਵਧਣ ਦੀ ਦੌੜ ਉਨ੍ਹਾਂ ਨੂੰ ਨਾਜਾਇਜ਼ ਕੰਮਾਂ ਵੱਲ ਪ੍ਰੇਰਿਤ ਕਰ ਰਹੀ ਹੈ | ਇਨ੍ਹਾਂ ਤੋਂ ਕਿਸੇ ਪੱਕੇ ਬਰਤਨ ਵਰਗੀ ਉਮੀਦ ਰੱਖਣੀ ਸਾਡੀ ਬਹੁਤ ਵੱਡੀ ਭੁੱਲ ਹੈ | ਇਨ੍ਹਾਂ ਨੂੰ ਪਕਾਉਣਾ ਸਮਾਜ ਦੇ ਜਿੰਮੇਵਾਰ ਲੋਕਾਂ ਦਾ ਕੰਮ ਹੈ | ਅਣਘੜੇ ਤੋਂ ਘੜੇ ਵਰਗਾ ਕੰਮ ਲੈਣਾ ਬਹੁਤ ਵੱਡੀ ਭੁੱਲ ਹੈ ਅਤੇ ਅਜਿਹੀ ਭੁੱਲ ਅਸੀਂ ਕੀਤੀ ਹੈ | ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਦਾ ਕੰਮ ਕਿਸ ਦਾ ਹੈ? ਇਹ ਕੰਮ ਸਾਡਾ ਸਭ ਦਾ ਹੈ | ਨੌਜਵਾਨ ਅਵਸਥਾ ਜਿੰਦਗੀ ਦਾ ਇਕ ਅਜਿਹਾ ਸਮਾਂ ਹੈ, ਜਦੋਂ ਇਨਸਾਨ ਦਾ ਮਨ ਕਲਪਨਾ ਦੇ ਸਾਗਰ ਵਿਚ ਗੋਤੇ ਖਾਣ ਲੱਗਦਾ | ਉਨ੍ਹਾਂ ਕਿਹਾ ਕਿ ਏਨੇ ਅਨਮੋਲ ਵਿਰਸੇ ਦੇ ਵਾਰਿਸ ਅੱਜ ਸ਼ਰਾਬ, ਗੋਲੀਆਂ ਕੈਪਸੁਲਾਂ, ਟੀਕਿਆਂ ਵਿਚੋਂ ਖੁਮਾਰੀ ਲੱਭਦੇ ਹੋਏ ਇਸ ਮੁਕਾਮ 'ਤੇ ਪੁੱਜ ਚੁੱਕੇ ਹਨ, ਜਿੱਥੋਂ ਮੁੜਨਾ ਜਿੰਦਗੀ ਨੂੰ ਖਤਮ ਕਰਨਾ ਹੈ | ਇਸ ਲਈ ਹੇ ਦੇਸ਼ ਦੇ ਨੌਜਵਾਨੋ! ਉੱਠੋ ਜਾਗੋ ਤੇ ਮੁੜ ਆਪਣੇ ਵਿਰਸੇ ਦੇ ਵਾਰਿਸ ਬਣੀਏ | ਇਸ ਮੌਕੇ ਨੌਜਵਾਨਾਂ ਨੂੰ ਸਦ ਮਾਰਗ ਵੱਲ ਪ੍ਰੇਰਿਤ ਕਰਦੇ ਹੋਏ ਭਜਨ, ਡਾਂਸ ਤੇ ਨਾਟਕ ਪੇਸ਼ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਯਾਦਗਾਰੀ ਕਮੇਟੀ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ <br/> ਅਗਲੀ ਖ਼ਬਰ ਤਰਕਸ਼ੀਲ ਸੁਸਾਇਟੀ ਪੰਜਾਬ ਮਾਝਾ ਜ਼ੋਨ ਦੀ ਮੀਟਿੰਗ <br/>
Ad Position 24