29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਭਗਵੰਤਪਾਲ ਸਿੰਘ ਸੱਚਰ ਨੇ ਮਜੀਠਾ ਵਿਖੇ ਚੱਲ ਰਹੀ ਰਾਮਲੀਲ੍ਹਾ ਦਾ ਮਾਣਿਆ ਆਨੰਦ <br/>

Ad Position 21
No active advertisement
ਅਜੀਤ ਡੈਸਕ 29-09-2025
ਮਜੀਠਾ, 28 ਸਤੰਬਰ (ਮਨਿੰਦਰ ਸਿੰਘ ਸੋਖੀ)-ਰਾਮ ਲੀਲਾ ਦੁਸ਼ਹਿਰਾ ਐਂਡ ਵੈਲਫੇਅਰ ਕਮੇਟੀ ਮਜੀਠਾ ਦੇ ਪ੍ਰਧਾਨ ਭੋਲਾ ਨਾਥ ਦੀ ਅਗਵਾਈ ਵਿਚ ਇਲਾਕੇ ਦੀਆਂ ਸਮੂਹ ਧਾਰਮਿਕ ਸਭਾ ਸੁਸਾਇਟੀਆਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਮਾਡਲ ਸਕੂਲ ਮਜੀਠਾ ਵਿਖੇ ਰਾਮ ਲੀਲਾ ਦਾ ਸਫਲਤਾ ਪੂਰਵਕ ਮੰਚਨ ਚੱਲ ਰਿਹਾ ਹੈ | ਇਸ ਰਾਮ ਲੀਲਾ ਦੀ ਹਰੇਕ ਨਾਈਟ ਵਿਚ ਇਲਾਕੇ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਭਗਵਾਨ ਰਾਮ ਜੀ ਦਾ ਆਸ਼ੀਰਵਾਦ ਲੈ ਰਹੇ ਹਨ | ਇਸੇ ਦੇ ਚਲਦਿਆਂ ਬੀਤੀ ਰਾਤ ਇੰਡੀਅਨ ਨੈਸ਼ਨਨ ਕਾਂਗਰਸ ਦੇ ਵਿਧਾਨ ਸਭਾ ਹਲਕਾ ਮਜੀਠਾ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਨੇ ਆਪਣੇ ਸਾਥੀਆਂ ਸਮੇਤ ਰਾਮ ਲੀਲਾ ਵਿਚ ਸ਼ਿਰਕਤ ਕੀਤੀ ਅਤੇ ਚੱਲ ਰਹੀ ਰਾਮ ਲੀਲਾ ਦਾ ਆਨੰਦ ਮਾਣਿਆ | ਸੱਚਰ ਨੇ ਕਮੇਟੀ ਮੈਬਰਾਂ ਨੂੰ 31 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਟ ਕਰਕੇ ਰਾਮ ਲੀਲ੍ਹਾ ਵਿਚ ਕਿਰਦਾਰ ਨਿਭਾ ਰਹੇ ਨੌਜਵਾਨਾਂ ਦੀ ਹੌਸਲਾ ਅਫ਼ਜਾਈ ਕੀਤੀ ਗਈ | ਕਮੇਟੀ ਮੈਂਬਰਾਂ ਵਲੋਂ ਭਗਵੰਤਪਾਲ ਸਿੰਘ ਸੱਚਰ ਅਤੇ ਉਨ੍ਹਾਂ ਨਾਲ ਆਏ ਸਾਥੀਆਂ ਦਾ ਸਨਮਾਨ ਕੀਤਾ ਅਤੇ ਧੰਨਵਾਦ ਕੀਤਾ | ਇਸ ਮੌਕੇ ਭਗਵੰਤਪਾਲ ਸਿੰਘ ਸੱਚਰ ਦੇ ਨਾਲ ਬਲਾਕ ਸ਼ਹਿਰੀ ਦੇ ਪ੍ਰਧਾਨ ਕੌਂਸਲਰ ਨਵਦੀਪ ਸਿੰਘ ਸੋਨਾ, ਬਲਾਕ ਪ੍ਰਧਾਨ ਨਵਤੇਜ ਸਿੰਘ ਸੋਹੀਆਂ ਕਲਾਂ, ਹਲਕਾ ਮਜੀਠਾ ਦੇ ਕਿਸਾਨ ਵਿੰਗ ਦੇ ਪ੍ਰਧਾਨ ਹਰਮਨ ਸਿੰਘ ਗਿੱਲ ਮਜੀਠਾ, ਪੱਪੀ ਭੱਲਾ, ਬਲਵਿੰਦਰ ਸਿੰਘ ਰੋੜੀ, ਪਿ੍ੰਸੀਪਲ ਜੋਗਾ ਸਿੰਘ ਅਠਵਾਲ, ਮੈਡਮ ਦਲਜੀਤ ਕੌਰ ਅਠਵਾਲ, ਕਮੇਟੀ ਮੈਂਬਰਾਂ ਵਿਚ ਪ੍ਰਧਾਨ ਭੋਲਾ ਨਾਥ, ਪੰਡਤ ਉਮ ਪ੍ਰਕਾਸ਼ ਸ਼ਾਸ਼ਤਰੀ, ਨੀਰਜ ਸ਼ਰਮਾ, ਜੈਪਾਲ ਮਹਾਜਨ, ਡਾ: ਅਸ਼ਵਨੀ ਸ਼ਰਮਾ, ਇੰਦਰਜੀਤ ਮਰਵਾਹ, ਹਰਮੀਤ ਸਿੰਘ ਅਠਵਾਲ, ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਬੰਡਾਲਾ ਦਾ ਨੌਜਵਾਨ ਲਾਪਤਾ, ਮਾਪਿਆਂ ਨੂੰ ਅਗਵਾ ਹੋਣ ਦਾ ਸ਼ੱਕ <br/> ਅਗਲੀ ਖ਼ਬਰ ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਭਾਈ ਜ਼ੋਰਾਵਰ ਸਿੰਘ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਆਖਿਆ ਜੀ ਆਇਆਂ
Ad Position 24