ਤਰਨ ਤਾਰਨ, 18 ਅਕਤੂਬਰ (ਪਰਮਜੀਤ ਜੋਸ਼ੀ)-ਵੱਧ ਰਿਹਾ ਆਵਾਜ਼ ਪ੍ਰਦੂਸ਼ਣ ਸਾਡੇ ਕੰਨਾਂ ਲਈ ਬਹੁਤ ਹਾਨੀਕਾਰਕ ਹੈ ਅਤੇ ਸਾਨੂੰ ਇਸ ਤੋਂ ਬਚਣ ਦੀ ਲੋੜ ਹੈ, ਉਥੇ ਦੀਵਾਲੀ ਤਿਉਹਾਰ ਦੌਰਾਨ ਬੱਚਿਆਂ ਵਲੋਂ ਚਲਾਏ ਜਾਂਦੇ ਤੇਜ਼ ਅਵਾਜ਼ ਵਾਲੇ ਪਟਾਕੇ ਵੀ ਕੰਨਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਇਸ ਲਈ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਹੈ ਕਿ ਉਹ ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣ ਵੱਲ ਪ੍ਰੇਰਿਤ ਕਰਨ | ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ.ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਜਿਆਦਾ ਅਤੇ ਤਿੱਖੀ ਤੇਜ ਆਵਾਜ਼ ਕਾਰਨ (ਨੋਇਸ ਇਨਡੀਉਸ ਹਿਇਰਿੰਗ ਲਾਸ) ਨਾਮ ਦੀ ਕੰਨ ਦੀ ਬਿਮਾਰੀ ਹੋਣ ਦਾ ਖ਼ਤਰਾ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਦੀਵਾਲੀ ਤਿਉਹਾਰ ਦੌਰਾਨ ਲੋਕਾਂ ਵਲੋਂ ਜਿਥੇ ਤੇਜ਼ ਆਵਾਜ਼ ਵਾਲੇ ਪਟਾਕੇ ਚਲਾਏ ਜਾਂਦੇ ਹਨ, ਉਥੇ ਬੱਚੇ ਵੀ ਤੇਜ਼ ਅਵਾਜ਼ ਕਰਨ ਵਾਲੇ ਪਟਾਕੇ ਚਲਾਉਂਦੇ ਹਨ, ਜਿਸ ਨਾਲ ਕੰਨਾਂ ਉਪਰ ਬੁਰਾ ਅਸਰ ਪੈਂਦਾ ਹੈ, ਇਸ ਲਈ ਸਾਨੂੰ ਤੇਜ਼ ਅਵਾਜ਼ ਕਰਨ ਵਾਲੇ ਪਟਾਕੇ ਚਲਾਉਣ ਤੋਂ ਪ੍ਰੇਹਜ ਕਰਨਾ ਚਾਹੀਦਾ ਹੈ |