ਤਰਨ ਤਾਰਨ, 19 ਅਕਤੂਬਰ (ਇਕਬਾਲ ਸਿੰਘ ਸੋਢੀ)-ਛਾਪਾ ਮਾਰਨ ਗਈ ਪੁਲਿਸ ਪਾਰਟੀ ਨੂੰ ਗਾਲੀ ਗਲੋਚ ਕਰਨ ਅਤੇ ਬਹਿਸਬਾਜੀ ਕਰਨ ਦੇ ਦੋਸ਼ ਹੇਠ ਥਾਣਾ ਖੇਮਕਰਨ ਦੀ ਪੁਲਿਸ ਵਲੋਂ ਚਾਰ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੇ ਸੰਬੰਧ ਵਿਚ ਪਿੰਡ ਲਾਖਣਾ ਮੌਜੂਦ ਸਨ ਕਿ ਉਨ੍ਹਾਂ ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਦੀਪਕ ਕੁਮਾਰ ਪੁੱਤਰ ਸਵਰਨਜੀਤ ਸਿੰਘ ਨਾਂਅ ਦਾ ਵਿਅਕਤੀ, ਜਿਸ ਦੀ ਪਿੰਡ ਲਾਖਣਾ ਤੋਂ ਭੰਡਾਲ ਨੂੰ ਜਾਂਦੀ ਸੜਕ ਦੇ ਸੱਜੇ ਹੱਥ ਬਹਿਕ ਹੈ, ਉਹ ਆਪਣੇ ਘਰ ਵਿਚ ਭੱਠੀ ਲਗਾ ਕੇ ਨਾਜਾਇਜ਼ ਸ਼ਰਾਬ ਕੱਢ ਕਰ ਰਿਹਾ ਹੈ | ਜੇਕਰ ਹੁਣੇ ਛਾਪਾ ਮਾਰਿਆ ਜਾਵੇ ਤਾਂ ਉਕਤ ਵਿਅਕਤੀ ਕਾਬੂ ਆ ਸਕਦਾ ਹੈ | ਇਸ 'ਤੇ ਪੁਲਿਸ ਪਾਰਟੀ ਵਲੋਂ ਮੁੱਖ ਅਫਸਰ ਥਾਣਾ ਵਲਟੋਹਾ ਸਮੇਤ ਦੀਪਕ ਕੁਮਾਰ ਦੀ ਦੀ ਬਹਿਕ 'ਤੇ ਪੁੱਜ ਕੇ ਛਾਪਾ ਮਾਰਿਆ ਤਾਂ ਘਰ ਵਿਚ ਨਾਜਾਇਜ਼ ਸ਼ਰਾਬ ਦੀ ਭੱਠੀ ਚੱਲ ਰਹੀ ਸੀ ਅਤੇ ਉਥੇ ਦੀਪਕ ਕੁਮਾਰ ਤੋਂ ਇਲਾਵਾ ਰਣਜੋਧ ਸਿੰਘ ਉਰਫ਼ ਜੋਧਾ ਪੁੱਤਰ ਆਤਮਾ ਸਿੰਘ, ਸੰਦੀਪ ਕੁਮਾਰ ਪੁੱਤਰ ਸਵਰਨਜੀਤ ਸਿੰਘ, ਅਤੇ ਸਵਰਨਜੀਤ ਸਿੰਘ ਪੁੱਤਰ ਮੇਲਾ ਸਿੰਘ ਸਾਰੇ ਵਾਸੀਆਨ ਪਿੰਡ ਭੰਡਾਲ ਮੌਜੂਦ ਸਨ | ਉਕਤ ਵਿਅਕਤੀਆਂ ਨੇ ਸਾਨੂੰ ਅੱਗੋਂ ਇਹ ਕਿਹਾ ਕਿ ਸਾਨੂੰ ਰਾਜੋਕੇ ਚੌਕੀ ਲੱਗਦੀ ਹੈ ਅਤੇ ਥਾਣਾ ਖਾਲੜਾ ਹੈ, ਜਿਥੇ ਮੁੱਖ ਅਫਸਰ ਥਾਣਾ ਵਲਟੋਹਾ ਨੇ ਏ.ਐ?ਸ.ਆਈ. ਸ਼ਿੰਗਾਰਾ ਸਿੰਘ ਫੋਨ 'ਤੇ ਇਤਲਾਹ ਦਿੱਤੀ | ਉਕਤ ਵਿਅਕਤੀਆਂ ਵਿਚੋਂ ਰਣਜੋਧ ਸਿੰਘ ਉਰਫ ਜੋਧਾ ਨੇ ਕਿਹਾ ਕਿ ਤੁਸੀਂ ਸਾਡੀ ਸ਼ਰਾਬ ਨਹੀਂ ਫੜ ਸਕਦੇ | ਇਸ ਗੱਲ ਤੋਂ ਬਹਿਸ਼ਬਾਜੀ ਕਰਨ ਲੱਗ ਪਏ ਅਤੇ ਪੁਲਿਸ ਪਾਰਟੀ ਨਾਲ ਗਾਲੀ ਗਲੋਚ ਕਰਨ ਲੱਗ ਪਏ | ਇਸ ਸੰਬੰਧੀ ਏ.ਐਸ.ਆਈ. ਸ਼ਿੰਗਾਰਾ ਸਿੰਘ ਮੌਕੇ 'ਤੇ ਪੁੱਜ ਕੇ ਉਕਤ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |