10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਪਬਲਿਕ ਸਕੂਲ ਬੂਹ ਹਰੀਕੇ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ <br/>

Ad Position 21
No active advertisement
ਅਜੀਤ ਡੈਸਕ 20-10-2025
ਹਰੀਕੇ ਪੱਤਣ, 19 ਅਕਤੂਬਰ (ਸੰਜੀਵ ਕੁੰਦਰਾ)-ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ (ਹਰੀਕੇ) ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਵਿਚ ਡੇਲੀਵੁੱਡ ਮਿਸਟਰ ਇੰਡੀਆ ਜੇਤੂ ਮਿਸਟਰ ਨਵਲੀਨ ਸਿੰਘ ਧਾਮੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨਾਲ ਉਨ੍ਹਾਂ ਦੇ ਮਾਤਾ ਤੇਜਿੰਦਰ ਕੌਰ ਚੀਫ ਖਾਲਸਾ ਦੀਵਾਨ ਸ਼੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਤਰਨ ਤਾਰਨ ਤੋਂ ਬਤੌਰ ਆਰਟ ਅਧਿਆਪਕਾ (ਸੇਵਾ ਮੁਕਤ) ਵੀ ਪੁੱਜੇ | ਇਸ ਮੌਕੇ ਸਕੂਲ ਦੇ ਵਿਹੜੇ ਵਿਚ ਵਿਦਿਆਰਥੀਆਂ ਦੀਆਂ ਡਾਂਸ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨਾਂ ਵਿੱਚ ਵੈਸਟਰਨ ਸਟਾਈਲ (ਜੁੰਬਾ, ਸਾਲਸਾ, ਸੈਨੋਰੀਟਾ, ਕੋਕਰਚ) ਅਤੇ ਪੰਜਾਬ ਦੀਆਂ ਲੋਕ ਨਾਚ ਵੰਨਗੀਆਂ (ਭੰਗੜਾ, ਸ਼ੰਮੀ, ਮਾਹੀਆ, ਲੁੱਡੀ, ਗਿੱਧਾ ਅਤੇ ਮਲਵਈ ਗਿੱਧਾ ਆਦਿ ਦੀ ਵਿਦਿਆਰਥੀਆਂ ਨੇ ਪੇਸ਼ਕਾਰੀ ਕੀਤੀ | ਹਰ ਇਕ ਵੰਨਗੀ ਨਾਲ ਸੰਬੰਧਿਤ ਪਹਿਰਾਵੇ ਵਿਚ ਡਰੈਸ-ਅੱਪ ਹੋਏ ਵਿਦਿਆਰਥੀ ਸਭ ਦਾ ਮਨ ਮੋਹ ਰਹੇ ਸਨ | ਮੁੱਖ ਮਹਿਮਾਨ ਮਿਸਟਰ ਨਵਲੀਨ ਸਿੰਘ ਧਾਮੀ ਦੁਆਰਾ ਜੱਜਮੈਂਟ ਦਿੰਦਿਆਂ ਹਰ ਇਕ ਪੇਸ਼ਕਾਰੀ ਉੱਪਰ ਵਿਦਿਆਰਥੀਆਂ ਨੂੰ ਵਿਸ਼ੇਸ਼ ਟਿੱਪਣੀਆਂ ਦੇ ਰਾਹੀਂ ਪਰਫੋਰਮੈਂਸ ਵਿਚ ਸ਼ਾਮਿਲ ਕੀਤੀਆਂ ਜਾਣ ਵਾਲੀਆਂ ਕੁਝ ਅਹਿਮ ਗੱਲਾਂ ਸਮਝਾਉਂਦਿਆਂ ਹੋਇਆ ਕਿਹਾ ਕਿ ਕੋਈ ਵੀ ਕਲਾ ਸੁਹੱਪਣ, ਮੁਸਕਰਾਹਟ ਅਤੇ ਅੰਦਾਜ਼ ਦਾ ਸੁਮੇਲ ਹੋਣ ਉਪਰੰਤ ਹੀ ਖੂਬਸੂਰਤ ਆਕਾਰ ਲੈਂਦੀ ਹੈ | ਨਵਲੀਨ ਸਿੰਘ ਧਾਮੀ ਨੇ ਆਪਣੀ ਭੰਗੜਾ ਪਰਫੋਰਮੈਂਸ ਦੇ ਨਾਲ ਸਭ ਨੂੰ ਝੂੰਮਣ ਅਤੇ ਨੱਚਣ ਲਈ ਮਜ਼ਬੂਰ ਕਰ ਦਿੱਤਾ | ਨਵਲੀਨ ਧਾਮੀ ਦੁਆਰਾ ਆਪਣੇ ਸੰਘਰਸ਼ ਦੇ ਦੌਰ ਬਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਜ਼ਿਕਰ ਕਰਦਿਆਂ ਹਰ ਆਲੋਚਨਾ, ਨੁਕਤਾਚੀਨੀ, ਹਾਰ ਨੂੰ ਚੁਣੌਤੀ ਮੰਨ ਕੇ ਜਿੱਤ ਲਈ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਆ | ਸਕੂਲ ਮੈਨਜਿੰਗ ਡਾਇਰੈਕਟਰ ਸਤੀਸ਼ ਕੁਮਾਰ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਐ?ਮ.ਡੀ. ਸਤੀਸ਼ ਕੁਮਾਰ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਦਿਆਂ ਹੋਇਆਂ ਈਕੋ ਫਰੈਂਡਲੀ ਦੀਵਾਲੀ ਮਨਾਉਣ ਲਈ ਵਚਨਬੱਧ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਬਾਲ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ <br/> ਅਗਲੀ ਖ਼ਬਰ ਵਿਆਹੁਤਾ ਘਰ ਵਿਚੋਂ ਸੋਨਾ ਅਤੇ ਨਕਦੀ ਲੈ ਕੇ ਹੋਈ ਫ਼ਰਾਰ
Ad Position 24