10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਬਾਲ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 20-10-2025
ਝਬਾਲ, 19 ਅਕਤੂਬਰ (ਸਰਬਜੀਤ ਸਿੰਘ)-ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਬਾਲ ਵਿਖੇ ਦੀਵਾਲੀ ਅਤੇ ਬੰਦੀਛੋੜ ਦਿਵਸ ਮਨਾਇਆ ਗਿਆ | ਇਸ ਸਮੇਂ ਵਿਦਿਅਰਾਥੀਆ ਵਲੋਂ ਦੀਵਾਲੀ ਨਾਲ ਸਬੰਧਤ ਕਵਿਤਾਵਾਂ, ਲੈਕਚਰ ਆਦਿ ਪੇਸ਼ ਕੀਤੇ ਗਏ ਅਤੇ ਕਲਾਸ ਰੂਮ ਦੀ ਵਧੀਆ ਤਰੀਕੇ ਨਾਲ ਸਜਾਵਟ ਕੀਤੀ ਗਈ | ਮੈਨਜਿੰਗ ਡਾਇਰੈਕਟਰ ਪਰਮਜੀਤ ਸਿੰਘ ਸੋਹਲ ਵਲੋਂ ਦੀਵਾਲੀ ਅਤੇ ਬੰਦੀਛੋੜ ਦਿਵਸ ਦੇ ਇਤਿਹਾਸ ਬਾਰੇ ਵਿਦਿਅਰਾਥੀਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਵਿਦਿਅਰਾਥੀਆਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦੀ ਪ੍ਰੇਰਨਾ ਕੀਤੀ ਗਈ | ਇਸ ਸਮੇਂ ਸਮੂਹ ਸਟਾਫ ਮੈਂਬਰਜ਼ ਅਤੇ ਵਿਦਿਅਰਾਥੀਆਂ ਵਿਚ ਫਲ ਅਤੇ ਮਿਠੀਆਈਆਂ ਵੰਡੀਆ ਗਈਆਂ | ਵਿਦਿਆਰਥੀਆ ਵਲੋਂ ਬਹੁਤ ਵਧੀਆ ਤਰੀਕੇ ਨਾਲ ਕਲਾਸ ਰੂਮ ਸਜਾਏ ਗਏ | ਜਿਨ੍ਹਾਂ ਦੀ ਚੈਕਿੰਗ ਪਿ੍ੰਸੀਪਲ ਵਰਿੰਦਰ ਕੌਰ ਅਤੇ ਸਕੂਲ ਕਮੇਟੀ ਨੇ ਕੀਤੀ | ਇਸ ਸਮੇਂ ਸਕੂਲ ਮੈਨੇਜਿੰਗ ਕਮੇਟੀ ਸਕੱਤਰ ਹਰਜਿੰਦਰਪਾਲ ਸਿੰਘ, ਮੈਨੇਜਰ ਸਿਮਰਤਪਾਲ ਸਿੰਘ, ਕਲਰਕ ਬਲਵਿੰਦਰ ਸਿੰਘ, ਰਵਿੰਦਰਜੀਤ ਸਿੰਘ, ਵਿਜੈ ਕੁਮਾਰ, ਹਰੀਸ਼ ਕੁਮਾਰ, ਮਨਦੀਪ ਕੌਰ, ਗੁਰਿੰਦਰ ਕੌਰ, ਮਨਬੀਰ ਕੌਰ, ਕਰਮਜੀਤ ਕੌਰ, ਨਵਦੀਪ ਕੌਰ, ਰਾਜਬੀਰ ਕੌਰ, ਸੁਖਵਿੰਦਰ ਕੌਰ, ਗੁਰਜੀਤ ਕੌਰ, ਕਮਲੇਸ਼ ਰਾਣੀ, ਜਤਿੰਦਰਪਾਲ ਕੋਰ ਆਦਿ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਪਬਲਿਕ ਸਕੂਲ ਬੂਹ ਹਰੀਕੇ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ <br/>
Ad Position 24