25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਤਰਨ ਤਾਰਨ ਜ਼ਿਮਨੀ ਚੋਣ ਜਿੱਤ ਕੇ ਵਿਧਾਨ ਸਭਾ ਭੇਜੋ, ਇਕ ਸਾਲ ਵਿਚ ਹਲਕੇ ਦੀ ਕਰ ਦੇਵਾਂਗਾ ਕਾਇਆ ਕਲਪ-ਹਰਜੀਤ ਸਿੰਘ ਸੰਧੂ <br/>

Ad Position 21
No active advertisement
ਅਜੀਤ ਡੈਸਕ 01-11-2025
ਤਰਨ ਤਾਰਨ, 31 ਅਕਤੂਬਰ (ਹਰਿੰਦਰ ਸਿੰਘ)-ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਪਿੰਡ ਪਲਾਸੌਰ ਵਿਖੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਸੰਬੋਧਨ ਦੌਰਾਨ ਕਿਹਾ ਕਿ 2027 ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨਾ ਪੰਜਾਬ ਅੰਦਰ ਤਹਿ ਹੈ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਪੰਜਾਬ ਦੇ ਭਲੇ ਲਈ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ | ਇਹ ਪ੍ਰਗਟਾਵਾ ਤਰਨ ਤਾਰਨ ਜ਼ਿਮਨੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਚੋਣ ਪ੍ਰਚਾਰ ਦੌਰਾਨ ਪਿੰਡ ਪਲਾਸੌਰ ਵਿਖੇ ਜਨ ਸਮਰਥਨ ਦੇਣ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਪਾਰਟੀ ਆਗੂ ਕਸ਼ਮੀਰ ਸਿੰਘ ਬਾਊ ਹਲਵਾਲੀ ਦੇ ਗ੍ਰਹਿ ਵਿਖੇ ਇਕੱਤਰ ਲੋਕ, ਜਿੰਨਾਂ ਵਿਚ ਗੁਰਦੇਵ ਸਿੰਘ, ਰਵੇਲ ਸਿੰਘ, ਮਨਦੀਪ ਕੌਰ, ਸਰਬਜੀਤ ਸਿੰਘ, ਸੰਦੀਪ ਸਿੰਘ, ਮਹਿਤਾਬ ਸਿੰਘ, ਸਕੱਤਰ ਸਿੰਘ, ਸੁਰਜੀਤ ਸਿੰਘ, ਲਵ ਸਿੰਘ, ਕਸ਼ਮੀਰ ਕੌਰ ਆਦਿ ਨੇ ਭਾਰਤੀ ਜਨਤਾ ਪਾਰਟੀ ਦੇ ਜੈਕਾਰਿਆਂ ਦੀ ਗੂੰਜ ਵਿਚ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਰਾਤ ਦਿਨ ਭਾਜਪਾ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ ਅਤੇ ਜਿਮਨੀ ਚੋਣ ਵਿੱਚ ਉਹ ਪਿੰਡ ਪਲਾਸੌਰ ਤੋਂ ਪੂਰੀ ਇਕਜੁੱਟਤਾ ਨਾਲ ਕਮਲ ਦੇ ਫੁੱਲ ਨੂੰ ਵੋਟਾਂ ਪਾ ਕੇ ਪਿੰਡ ਵਿਚੋਂ ਭਾਜਪਾ ਨੂੰ ਵੱਡੀ ਲੀਡ ਦੁਆਉਣਗੇ | ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪਿੰਡਾਂ ਦਾ ਹਾਲ ਪਿਛਲੀਆਂ ਸਰਕਾਰਾਂ ਨੇ ਬਿਲਕੁਲ ਜੰਗਲਾਂ ਵਿਚ ਬਦਲ ਕੇ ਰੱਖ ਦਿੱਤਾ ਹੈ, ਪ੍ਰੰਤੂ ਜਿਸ ਵੀ ਸੂਬੇ ਵਿਚ ਭਾਜਪਾ ਦੀ ਸਰਕਾਰ ਹੈ, ਉੱਥੇ ਵਿਕਾਸ ਅਤੇ ਤਰੱਕੀ ਮੂੰਹੋਂ ਬੋਲ ਰਹੀ ਹੈ ਅਤੇ ਲੋਕ ਵੀ ਭਾਜਪਾ ਨੂੰ ਹੀ ਵਾਰ ਵਾਰ ਕੰਮ ਕਰਨ ਦਾ ਮੌਕਾ ਦੇ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤੇਗੀ-ਬਰਸਟ <br/> ਅਗਲੀ ਖ਼ਬਰ ਪੰਥ ਅਤੇ ਪੰਜਾਬ ਦੇ ਮੁੱਦਿਆਂ ਨੂੰ ਸਿਰਫ 'ਅਕਾਲੀ ਦਲ ਵਾਰਸ ਪੰਜਾਬ ਦੇ' ਹੀ ਹੱਲ ਕਰ ਸਕਦੀ-ਬਾਪੂ ਤਰਸੇਮ ਸਿੰਘ <br/>
Ad Position 24