ਝਬਾਲ, 31 ਅਕਤੂਬਰ (ਸੁਖਦੇਵ ਸਿੰਘ)-ਤਰਨ ਤਾਰਨ ਜ਼ਿਮਨੀ ਚੋਣ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਝਬਾਲ ਖਾਮ ਦੇ ਸਾਬਕਾ ਮੈਂਬਰ ਪੰਚਾਇਤ ਬਲਵਿੰਦਰ ਸਿੰਘ ਫੌਜੀ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ | ਸ਼ਾਮਿਲ ਹੋਏ ਪਰਿਵਾਰਾਂ ਨੇ ਸਾਬਕਾ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਡਿਪਟੀ ਮੇਅਰ ਰਮਨ ਬਖਸੀ ਦੀ ਹਾਜ਼ਰੀ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜਣ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਸਾਬਕਾ ਬਲਾਕ ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾ, ਚੇਅਰਮੈਨ ਰਮਨ ਕੁਮਾਰ, ਸਾਬਕਾ ਜੇ.ਈ. ਨੌਨਿਹਾਲ ਸਿੰਘ ਕਸੇਲ, ਮੈਂਬਰ ਹਰਭਿੰਦਰ ਸਿੰਘ ਅਤੇ ਵਿਧਾਇਕਾ ਨਰੇਸ਼ ਪੁਰੀ ਸੁਜਾਨਪੁਰ, ਜਰਨੈਲ ਸਿੰਘ, ਕਮਲ ਕੁਮਾਰ, ਰਾਜ ਕੁਮਾਰ ਅਤੇ ਮਨੀ ਵਰਮਾ ਆਦਿ ਹਾਜ਼ਰ ਸਨ |