13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪੜੇ੍ਹ ਲਿਖੇ ਵਰਗ ਵਲੋਂ ਭਾਈ ਮਨਦੀਪ ਸਿੰਘ ਦੇ ਹੱਕ 'ਚ ਨਿਤਰਨਾ ਸ਼ੁੱਭ ਸੰਕੇਤ- ਚੰਦੂਮਾਜਰਾ <br/>

Ad Position 21
No active advertisement
ਅਜੀਤ ਡੈਸਕ 02-11-2025
ਤਰਨ ਤਾਰਨ, 1 ਨਵੰਬਰ (ਪਰਮਜੀਤ ਜੋਸ਼ੀ)-ਬਾਰ ਐਸੋਸੀਏਸ਼ਨ ਤਰਨ ਤਾਰਨ ਵਿਖੇ ਐਡਵੋਕੇਟ ਜੋਗਾ ਸਿੰਘ ਸੰਧੂ ਸਾਬਕਾ ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ ਤਰਨ ਤਾਰਨ ਵਲੋਂੋ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਾਬਕਾ ਜਰਨਲ ਸੈਕਟਰੀ ਅਤੇ ਬੁਲਾਰਾ ਅਕਾਲੀ ਦਲ ਪੁਨਰ ਸੁਰਜੀਤ ਦਾ ਭਾਈ ਮਨਦੀਪ ਸਿੰਘ ਦੇ ਹੱਕ 'ਚ ਪ੍ਰੋਗਰਾਮ ਕਰਵਾਇਆ | ਜਿਸ ਵਿਚ ਹਰਿੰਦਰਪਾਲ ਸਿੰਘ ਚੰਦੂਮਾਜਰਾ ਨਾਲ ਐਡਵੋਕੇਟ ਗੁਰਜੀਤ ਸਿੰਘ ਤਲਵੰਡੀ ਬੁਲਾਰਾ ਅਕਾਲੀ ਦਲ ਪੁਨਰ ਸੁਰਜੀਤ ਅਤੇ ਨਾਮੀ ਵਕੀਲ ਭਾਈਚਾਰਾ ਮੌਜੂਦ ਸੀ | ਚੰਦੂਮਾਜਰਾ ਨੇ ਸਮੂਹ ਵਕੀਲ ਭਾਈਚਾਰਾ ਨੂੰ ਭਾਈ ਮਨਦੀਪ ਸਿੰਘ ਦੇ ਹੱਕ ਵਿਚ ਨਿਤਰਣ ਲਈ ਬੇਨਤੀ ਕੀਤੀ | ਉਨ੍ਹਾਂ ਕਿਹਾ ਕਿ ਭਾਈ ਮਨਦੀਪ ਸਿੰਘ ਹੀ ਪੰਥਕ ਅਤੇ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਦੇ ਯੋਗ ਹਨ ਅਤੇ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਉਨ੍ਹਾਂ ਦੇ ਹੱਕ ਵਿਚ ਵੋਟਾਂ ਪਾ ਕੇ ਉਨ੍ਹਾਂ ਨੂੰ ਤਰਨ ਤਾਰਨ ਦੀ ਜ਼ਿਮਨੀ ਚੋਣ ਦੌਰਾਨ ਜੇਤੂ ਬਣਾਈਏ | ਇਸ ਮੌਕੇ ਗੁਰਮੀਤ ਸਿੰਘ ਪੱਟੀ ਸੀਨੀਅਰ ਵਕੀਲ, ਅਜੈਪਾਲ ਸਿੰਘ ਸੱਗੂ ਸਾਬਕਾ ਵਾਈਸ ਪ੍ਰਧਾਨ ਬਾਰ ਐਸੋਸੀਏਸ਼ਨ ਗੁਰਕੀਰਤ ਸਿੰਘ ਕੰਗ, ਮਨੀ ਚੋਪੜਾ ਵਾਈਸ ਪ੍ਰਧਾਨ ਖਡੂਰ ਸਾਹਿਬ, ਹਰਪ੍ਰੀਤ ਸਿੰਘ ਸੰਧਾਵਾਲੀਆ ਸਾਬਕਾ ਸੈਕਰੇਟਰੀ, ਜਸਬੀਰ ਸਿੰਘ ਕੋਟ ਜੋਇੰਟ ਸੈਕਟਰੀ, ਗੁਰਿੰਦਰ ਸਿੰਘ ਸੰਧੂ, ਰਛਪਾਲ ਸਿੰਘ ਝਬਾਲ, ਗੁਰਬਿੰਦਰ ਸਿੰਘ ਸਹੋਤਾ, ਅਨੂਪ ਜੋਸ਼ੀ, ਗੁਰਿੰਦਰ ਸਿੰਘ ਕੰਗ, ਅੰਕੁਸ਼ ਸੂਦ, ਰਾਜੇਸ਼ਵਰ ਰਾਏ ਆਦਿ ਵਕੀਲਾਂ ਮੌਜੂਦ ਸਨ | ਮੀਟਿੰਗ ਵਿਚ ਹਰਪ੍ਰੀਤ ਸਿੰਘ ਸੰਧਾਵਾਲੀਆ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਚੰਦੂਮਾਜਰਾ ਦਾ ਸਾਰਿਆਂ ਵਲੋਂ ਸਿਰੋਪਾਓ ਦੇ ਸਤਿਕਾਰ ਕੀਤਾ |

Ad Position 22
No active advertisement
ਪਿਛਲੀ ਖ਼ਬਰ ਝਬਾਲ ਪੁਖਤਾ ਅਤੇ ਝਬਾਲ ਅੱਡੇ ਦੇ ਸੈਂਕੜੇ ਪਰਿਵਾਰ 'ਆਪ' 'ਚ ਸ਼ਾਮਿਲ ਅਗਲੀ ਖ਼ਬਰ 'ਅਕਾਲੀ ਦਲ ਵਾਰਿਸ ਪੰਜਾਬ ਦੇ' ਨੂੰ ਮਿਲਿਆ ਵੱਡਾ ਬਲ, ਕਈ ਪਰਿਵਾਰ ਸ਼ਾਮਿਲ <br/>
Ad Position 24