13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਹਰੀਕੇ ਪੱਤਣ ਵਿਖੇ ਸਾਵਣ ਮਹੀਨੇ ਮੌਕੇ ਮਹਾਂਮਾਈ ਦੇ ਝੰਡੇ ਦੀ ਸ਼ੋਭਾ ਯਾਤਰਾ

ਹਰੀਕੇ ਪੱਤਣ, 13 ਅਗਸਤ (ਸੰਜੀਵ ਕੁੰਦਰਾ)– ਸਾਵਣ ਮਹੀਨੇ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਾਂਮਾਈ ਦੀ ਝੰਡੇ ਦੀ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਦੁਰਗਾ ਮੰਦਰ ਹਰੀਕੇ ਵਿਖੇ ਪੰਡਤ ਪੁਸ਼ਪ ਸ਼ਰਮਾ ਨੇ ਪੂਜਾ ਅਰਚਨਾ ਕੀਤੀ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਸ਼੍ਰੀ ਦੁਰਗਾ ਮੰਦਰ ਤੋਂ ਸ਼ੋਭਾ ਯਾਤਰਾ ਆਰੰਭ ਹੋਈ ਅਤੇ ਹਰੀਕੇ ਬਾਜ਼ਾਰ, ਹਰੀਕੇ ਪਿੰਡ, ਅੰਮ੍ਰਿਤਸਰ ਰੋਡ, ਪੱਟੀ ਰੋਡ, ਮੱਖੂ ਰੋਡ ਵੱਖ-ਵੱਖ ਪੜਾਵਾਂ ’ਤੇ ਪੁੱਜੀ ਜਿੱਥੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ।

Ad Position 21
No active advertisement
ਵੱਖ-ਵੱਖ ਪੜਾਵਾਂ ’ਤੇ ਫੁੱਲਾਂ ਦੀ ਵਰਖਾ ਕਰ ਕੇ ਸੰਗਤਾਂ ਨੇ ਕੀਤਾ ਭਰਵਾਂ ਸਵਾਗਤ 14-08-2026
ਹਰੀਕੇ ਪੱਤਣ, 13 ਅਗਸਤ (ਸੰਜੀਵ ਕੁੰਦਰਾ)– ਸਾਵਣ ਮਹੀਨੇ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਾਂਮਾਈ ਦੀ ਝੰਡੇ ਦੀ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਦੁਰਗਾ ਮੰਦਰ ਹਰੀਕੇ ਵਿਖੇ ਪੰਡਤ ਪੁਸ਼ਪ ਸ਼ਰਮਾ ਨੇ ਪੂਜਾ ਅਰਚਨਾ ਕੀਤੀ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਸ਼੍ਰੀ ਦੁਰਗਾ ਮੰਦਰ ਤੋਂ ਸ਼ੋਭਾ ਯਾਤਰਾ ਆਰੰਭ ਹੋਈ ਅਤੇ ਹਰੀਕੇ ਬਾਜ਼ਾਰ, ਹਰੀਕੇ ਪਿੰਡ, ਅੰਮ੍ਰਿਤਸਰ ਰੋਡ, ਪੱਟੀ ਰੋਡ, ਮੱਖੂ ਰੋਡ ਵੱਖ-ਵੱਖ ਪੜਾਵਾਂ ’ਤੇ ਪੁੱਜੀ ਜਿੱਥੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ। ਸ਼ੋਭਾ ਯਾਤਰਾ ਦੌਰਾਨ ਸ੍ਰੀ ਦੁਰਗਾ ਭਜਨ ਮੰਡਲੀ ਹਰੀਕੇ ਅਤੇ ਪ੍ਰਸਿੱਧ ਗਾਇਕ ਰਾਜਿੰਦਰ ਹੰਸ ਨੇ ਮਹਾਂਮਾਈ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੁਭਾਸ਼ ਚੰਦਰ ਸਾਮਾ, ਪ੍ਰਧਾਨ ਸੁਨੀਲ ਸ਼ਰਮਾ, ਸਰਿੰਦਰ ਚੌਧਰੀ, ਸਰਪੰਚ ਇਕਬਾਲ ਸਿੰਘ ਸਿੱਧੂ, ਬਲਬੀਰ ਸਿੰਘ ਵਿਜੀਲੈਂਸ ਵਾਲੇ, ਅਮਰੀਕ ਸਿੰਘ ਪੰਚਾਇਤ ਮੈਂਬਰ, ਓਮ ਪ੍ਰਕਾਸ਼ ਅਰੋੜਾ, ਅੰਗਰੇਜ਼ ਸਿੰਘ, ਰਾਜੂ ਸ਼ਰਮਾ, ਸੁਖਦੇਵ ਚੌਧਰੀ, ਰੋਹਿਤ ਵੇਦੀ, ਮੋਨੂੰ ਸ਼ਰਮਾ, ਜੋਗਿੰਦਰ ਪਾਲ ਵੇਦੀ, ਕੁਲਵੰਤ ਸਿੰਘ ਸ਼ਾਲੂ, ਰਮੇਸ਼ ਚੌਧਰੀ, ਅਸ਼ਵਨੀ ਨਈਅਰ, ਮੁਨੀਸ਼ ਕੁਮਾਰ, ਰਿਸ਼ੀ ਨਈਅਰ, ਸੱਤਪਾਲ ਚੌਧਰੀ, ਕਾਲਾ ਸ਼ਰਮਾ, ਪ੍ਰਵੇਸ਼ ਵੇਦੀ, ਪ੍ਰਿੰਸ ਭਾਟੀਆ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਸਾਮਾ, ਅਰੁਣ ਕੁਮਾਰ, ਮੁਨੀ ਨਈਅਰ, ਗੁਰਜੰਟ ਸਿੰਘ, ਕਾਕਾ ਮਹੰਤ, ਸੰਜੀਵ ਵਡੇਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਸੂਬਾ ਸਕੱਤਰ ਸੂਰਜ ਭਾਰਦਵਾਜ਼ ਨੂੰ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਨੇ ਸਨਮਾਨਿਤ ਅਗਲੀ ਖ਼ਬਰ ਤਰਨ ਤਾਰਨ ’ਚ ਖੇਤੀਬਾੜੀ ਅਤੇ ਸਹਾਇਕ ਵਿਭਾਗਾਂ ਦੀਆਂ ਸਕੀਮਾਂ ਨੂੰ ਦਰਸਾਉਂਦੀ ਗਾਈਡ ਪਤ੍ਰਿਕਾ ਸੂਬਾ ਅਤੇ ਜ਼ਿਲ੍ਹਾ ਪੱਧਰ ’...
Ad Position 24