05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਔਰਤ ਪਾਸੋਂ ਪਰਸ ਖੋਹ ਕੇ ਫ਼ਰਾਰ ਹੋਏ ਲੁਟੇਰਿਆਂ ਵਿਚੋਂ 2 ਕਾਬੂ, ਇਕ ਫ਼ਰਾਰ

ਤਰਨ ਤਾਰਨ, 5 ਅਕਤੂਬਰ (ਹਰਿੰਦਰ ਸਿੰਘ)– ਜ਼ਿਲ੍ਹਾ ਤਰਨ ਤਾਰਨ ਅਧੀਨ ਪੈਦੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਔਰਤ ਪਾਸੋਂ ਪਰਸ ਖੋਹ ਕੇ ਫ਼ਰਾਰ ਹੋਏ ਤਿੰਨ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰਕੇ 2 ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ। ਜਦਕਿ ਇਕ ਲੁਟੇਰਾ ਫਰਾਰ ਹੈ।

Ad Position 21
No active advertisement
ਅਜੀਤ ਡੈਸਕ 06-10-2026
ਤਰਨ ਤਾਰਨ, 5 ਅਕਤੂਬਰ (ਹਰਿੰਦਰ ਸਿੰਘ)– ਜ਼ਿਲ੍ਹਾ ਤਰਨ ਤਾਰਨ ਅਧੀਨ ਪੈਦੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਔਰਤ ਪਾਸੋਂ ਪਰਸ ਖੋਹ ਕੇ ਫ਼ਰਾਰ ਹੋਏ ਤਿੰਨ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰਕੇ 2 ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ। ਜਦਕਿ ਇਕ ਲੁਟੇਰਾ ਫਰਾਰ ਹੈ। ਥਾਣਾ ਸਿਟੀ ਪੱਟੀ ਵਿਖੇ ਗੁਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪੱਟੀ ਨੇ ਸ਼ਿਕਾਇਤ ਦਰਜ ਕਰਵਾਈ ਕਿ 3 ਅਕਤੂਬਰ ਨੂੰ ਉਹ ਆਪਣੀ ਪਤਨੀ ਨਵਪ੍ਰੀਤ ਕੌਰ ਨੂੰ ਤ੍ਰੇਹਨ ਨਰਸਿੰਗ ਹੋਮ ਪੱਟੀ ਤੋਂ ਲੈ ਕੇ ਵਾਪਸ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਰਸਤੇ ਵਿਚ ਇਕ ਬਿਨਾਂ ਨੰਬਰ ਤੋਂ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਆਏ, ਜਿਨ੍ਹਾਂ ਨੇ ਉਸਦੀ ਪਤਨੀ ਦੇ ਹੱਥ ਵਿਚ ਫੜਿਆ ਪਰਸ ਝਪਟ ਮਾਰ ਕੇ ਖੋਹ ਲਿਆ ਅਤੇ ਫ਼ਰਾਰ ਹੋ ਗਏ। ਪਰਸ ਵਿਚ 25 ਹਜ਼ਾਰ ਰੁਪਏ ਦੀ ਨਗਦੀ ਅਤੇ ਮੋਬਾਈਲ ਫੋਨ ਸੀ। ਏ.ਐੱਸ.ਆਈ. ਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਗੁਰਚੇਤ ਸਿੰਘ ਪੁੱਤਰ ਸੁਖਦੇਵ ਸਿੰਘ, ਦਿਲਾਵਰ ਸਿੰਘ ਪੁੱਤਰ ਮੰਗਾ ਸਿੰਘ ਵਾਸੀਅਨ ਪਿੰਡ ਬੋਪਾਰਾਏ ਤੋਂ ਇਲਾਵਾ ਗੋਪੀ ਪੁੱਤਰ ਜੱਜ ਸਿੰਘ ਵਾਸੀ ਪਿੰਡ ਸ਼ਹੀਦ ਖਿਲਾਫ਼ ਮਾਮਲਾ ਦਰਜ ਕਰਕੇ ਗੁਰਚੇਤ ਸਿੰਘ ਅਤੇ ਦਿਲਾਵਰ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਜਿਨ੍ਹਾਂ ਪਾਸੋਂ ਪਰਸ ਸਮੇਤ 25 ਹਜ਼ਾਰ ਰੁਪਏ ਦੀ ਨਗਦੀ, ਮੋਬਾਈਲ ਫੋਨ ਬਰਾਮਦ ਕਰ ਲਿਆ ਹੈ, ਜਦਿਕ ਫ਼ਰਾਰ ਗੋਪੀ ਦੀ ਗਿ੍ਫਤਾਰੀ ਲਈ ਪੁਲਿਸ ਵਲੋ ਛਾਪੇਮਾਰੀ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਸੰਬੰਧੀ ਵਿਸ਼ਾਲ ਲੰਗਰ ਹਾਲ ਦੀ ਨਵੀਂ ਬਣੀ ਇਮਾਰਤ ਦਾ ਉਦਘਾਟ... ਅਗਲੀ ਖ਼ਬਰ ਘਰ ’ਚੋਂ ਨਕਦੀ ਅਤੇ ਗਹਿਣੇ ਚੋਰੀ ਕਰਨ ਵਾਲਾ ਗ੍ਰਿਫ਼ਤਾਰ
Ad Position 24