ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਸੰਬੰਧੀ ਵਿਸ਼ਾਲ ਲੰਗਰ ਹਾਲ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ
ਤਰਨ ਤਾਰਨ, 5 ਅਕਤੂਬਰ (ਹਰਿੰਦਰ ਸਿੰਘ)–ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਸਲਾਨਾ ਜੋੜ ਮੇਲੇ ਦੇ ਸਬੰਧ ਵਿਚ ਨਗਰ ਸੁਰਸਿੰਘ ਵਿਖੇ ਪੱਧਰੀ ਵਾਲੇ ਮੋੜ ’ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ’ਤੇ ਤਾਮੀਰ ਕੀਤੇ ਗਏ ਵਿਸ਼ਾਲ ਲੰਗਰ ਹਾਲ ਦੀ ਸੇਵਾ ਸੰਪੂਰਨ ਹੋਣ ਉਪਰੰਤ ਉਦਘਾਟਨ ਕੀਤਾ ਗਿਆ। ਇਸ ਵਿਸ਼ਾਲ ਲੰਗਰ ਹਾਲ ਦੀ ਸੇਵਾ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ਬਾਰ੍ਹਵੇਂ ਮੁਖੀ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਵਲੋਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਅਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਕਰਵਾਈ ਗਈ।
ਤਰਨ ਤਾਰਨ, 5 ਅਕਤੂਬਰ (ਹਰਿੰਦਰ ਸਿੰਘ)–ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਸਲਾਨਾ ਜੋੜ ਮੇਲੇ ਦੇ ਸਬੰਧ ਵਿਚ ਨਗਰ ਸੁਰਸਿੰਘ ਵਿਖੇ ਪੱਧਰੀ ਵਾਲੇ ਮੋੜ ’ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ’ਤੇ ਤਾਮੀਰ ਕੀਤੇ ਗਏ ਵਿਸ਼ਾਲ ਲੰਗਰ ਹਾਲ ਦੀ ਸੇਵਾ ਸੰਪੂਰਨ ਹੋਣ ਉਪਰੰਤ ਉਦਘਾਟਨ ਕੀਤਾ ਗਿਆ। ਇਸ ਵਿਸ਼ਾਲ ਲੰਗਰ ਹਾਲ ਦੀ ਸੇਵਾ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ਬਾਰ੍ਹਵੇਂ ਮੁਖੀ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਵਲੋਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਅਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਕਰਵਾਈ ਗਈ। ਸੇਵਾ ਸੰਪੂਰਨ ਹੋਣ ’ਤੇ ਗੁਰੂ ਸਾਹਿਬ ਦਾ ਸ਼ੁੱਕਰਾਨਾ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ, ਜਿਨ੍ਹਾਂ ਦੇ ਭੋਗ ਅੰਮ੍ਰਿਤ ਵੇਲੇ ਪਾਏ ਗਏ। ਭੋਗ ਉਪਰੰਤ ਗੁਰੂ ਕੇ ਲੰਗਰ ਦੀ ਅਰੰਭਤਾ ਲਈ ਸੰਗਤਾਂ ਸਮੇਤ ਅਰਦਾਸ ਕੀਤੀ ਗਈ। ਇਸ ਉਪਰੰਤ ਦੀਵਾਨ ਸੱਜਿਆ, ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀਏ, ਕਥਾਵਾਚਕ, ਢਾਡੀ ਅਤੇ ਕਵੀਸ਼ਰ ਜਥਿਆਂ ਵਲੋਂ ਗੁਰੂ ਜਸ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ, ਜਥੇਦਾਰ ਸੰਤ ਬਾਬਾ ਜੋਗਾ ਸਿੰਘ ਤਰਨਾ ਦਲ ਮੁਖੀ, ਜਥੇਦਾਰ ਭਾਈ ਨਿਹਾਲ ਸਿੰਘ, ਗਿਆਨੀ ਸੁਖਦੇਵ ਸਿੰਘ, ਗਿਆਨੀ ਪ੍ਰਤਾਪ ਸਿੰਘ ਸਾਬਕਾ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਮੇਤ ਹੋਰ ਸੰਤ-ਮਹਾਂਪੁਰਖਾਂ ਅਤੇ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ। ਇਸ ਤੋਂ ਇਲਾਵਾ ਕਵੀਸ਼ਰ ਗੁਰਜੰਟ ਸਿੰਘ ਬੈਂਕਾ ਹਜ਼ੂਰੀ ਜਥਾ ਦਲ ਬਾਬਾ ਬਿਧੀ ਚੰਦ ਜੀ, ਢਾਡੀ ਜਥਾ ਗੁਰਪ੍ਰਤਾਪ ਸਿੰਘ ਸੁੱਗਾ, ਢਾਡੀ ਜਥਾ ਭਾਈ ਗੁਰਭਾਗ ਸਿੰਘ ਰਾਣੀਵਲਾ, ਢਾਡੀ ਜਥਾ ਜੱਜਬੀਰ ਸਿੰਘ ਮਰਗਿੰਦਪੁਰਾ, ਭਾਈ ਮੱਸਾ ਸਿੰਘ ਸਭਰਾ, ਭਾਈ ਗੁਰਚਰਨ ਸਿੰਘ ਚੰਨ ਆਦਿ ਕਵੀਸ਼ਰ ਅਤੇ ਢਾਡੀ ਜਥਿਆਂ ਨੇ ਹਾਜ਼ਰੀ ਲਗਵਾ ਕੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਇਸ ਮੌਕੇ ਗੁਰੂ ਕੇ ਲੰਗਰਾਂ ਵਿਚ ਵੱਖ-ਵੱਖ ਪ੍ਰਕਾਰ ਦੇ ਪਦਾਰਥ ਵਰਤਾਏ ਗਏ। ਸਮੂਹ ਸੰਗਤਾਂ ਵਲੋਂ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ਮੁਖੀ ਸੰਤ ਬਾਬਾ ਅਵਤਾਰ ਸਿੰਘ ਵਲੋਂ ਕਰਵਾਈ ਗਈ ਇਸ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਗਈ। ਸੰਗਤਾਂ ਨੇ ਗੁਰੂ ਜਸ ਸਰਵਣ ਕਰਨ ਉਪਰੰਤ ਪ੍ਰੇਮ ਅਤੇ ਸ਼ਰਧਾ ਨਾਲ ਪੰਗਤ ਵਿਚ ਬੈਠ ਕੇ ਗੁਰੂ ਕਾ ਲੰਗਰ ਛਕਿਆ ਅਤੇ ਇਸ ਪਵਿੱਤਰ ਸੇਵਾ ਦਾ ਲਾਹਾ ਪ੍ਰਾਪਤ ਕੀਤਾ।