05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਥਾਣਾ ਧਨੌਲਾ ਦਾ ਬਤੌਰ ਐਸ.ਐਚ.ਓ. ਚਾਰਜ ਸੰਭਾਲਿਆ

ਧਨੌਲਾ, 5 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਥਾਣਾ ਧਨੌਲਾ ਦਾ ਬਤੌਰ ਐਸ. ਐਚ.

Ad Position 21
No active advertisement
ਅਜੀਤ ਡੈਸਕ 06-10-2026
ਧਨੌਲਾ, 5 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਥਾਣਾ ਧਨੌਲਾ ਦਾ ਬਤੌਰ ਐਸ.ਐਚ.ਓ ਚਾਰਜ ਸੰਭਾਲ ਲਿਆ ਹੈ । ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਨੇ ਆਖਿਆ ਕਿ ਜੁਰਮ ਨੂੰ ਹੇਠਲੀ ਤਹਿ ਤੱਕ ਸਮਾਪਤ ਕਰਨ ਲਈ ਇੱਥੋਂ ਦੇ ਅਮਨ ਪਸੰਦ ਨਾਗਰਿਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ । ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਸੋਸ਼ਲ ਮੀਡੀਆ ਦੀਆਂ ਧਮਾਕੇਦਾਰ ਵੰਨਗੀਆਂ ਨੂੰ ਸੁਭਾਅ ਦਾ ਹਿੱਸਾ ਨਾ ਬਣਾਉਣ। ਕਿਉਂਕਿ ਕਾਨੂੰਨ ਕਿਸੇ ਵੀ ਹਿੰਸਕ ਪ੍ਰਵਿਰਤੀ ਨੂੰ ਨਹੀਂ ਬਖ਼ਸ਼ਦਾ। ਉਨ੍ਹਾਂ ਅਮਨ ਪਸੰਦ ਨਾਗਰਿਕਾਂ ਨੂੰ ਇਕ ਵਾਰ ਫਿਰ ਸੁਝਾਅ ਦਿੰਦਿਆਂ ਆਖਿਆ ਕਿ ਆਪਣੇ ਆਸ ਪਾਸ ਨਸ਼ਾ ਵੇਚਣ, ਨਸ਼ਾ ਵਰਤਣ, ਗੁੰਡਾਗਰਦੀ ਕਰਨ ਵਾਲਿਆਂ ਦੀ ਇਤਲਾਹ ਤੁਰੰਤ ਉਨ੍ਹਾਂ ਨਾਲ ਸਾਂਝੀ ਕਰਨ।
Ad Position 22
No active advertisement
ਪਿਛਲੀ ਖ਼ਬਰ ਸੀ.ਪੀ.ਆਈ. (ਐਮ.) ਵਲੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਮੰਗ-ਪੱਤਰ ਦਿੱਤਾ ਅਗਲੀ ਖ਼ਬਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਸੰਬੰਧੀ ਵਿਸ਼ਾਲ ਲੰਗਰ ਹਾਲ ਦੀ ਨਵੀਂ ਬਣੀ ਇਮਾਰਤ ਦਾ ਉਦਘਾਟ...
Ad Position 24