ਤਰਨ ਤਾਰਨ, 2 ਨਵੰਬਰ (ਪਰਮਜੀਤ ਜੋਸ਼ੀ)-11 ਨਵੰਬਰ ਨੂੰ ਹਲਕਾ ਤਰਨ ਤਾਰਨ ਦੀ ਹੋਣ ਜਾ ਰਹੀ ਉਪ ਚੋਣ ਦੇ ਮੱਦੇਨਜ਼ਰ ਹਾਕਮ ਧਿਰ ਸਮੇਤ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਦਫ਼ਤਰ ਤਰਨ ਤਾਰਨ ਸ਼ਹਿਰ ਵਿਚਲੀ ਪੁਰਾਣੀ ਅੰਮਿ੍ਤਸਰ-ਗੰਗਾਨਗਰ ਰੋਡ 'ਤੇ 500 ਮੀਟਰ ਦੇ ਵਿਚਕਾਰ ਖੁੱਲ ਗਏ ਹਨ | ਪੰਜਾਬ ਸਰਕਾਰ ਦੇ ਮੁੱਖ ਮੰਤਰੀ, ਸਾਰੇ ਵਿਧਾਨਕਾਰਾਂ, ਮੰਤਰੀਆਂ, ਬੋਰਡਾਂ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਅਤੇ ਪਾਰਟੀ ਸੰਗਠਨ ਦੇ ਅਹੁਦੇਦਾਰਾਂ ਹਲਕੇ ਵਿਚ ਦਸਤਕ ਦੇ ਕੇ ਦਿੱਤੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੋਫੈਸਰ ਦਲਬੀਰ ਸਿੰਘ ਦਿਉਲ ਅਤੇ ਵਾਤਾਵਰਣ ਪ੍ਰੇਮੀ ਨੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਕਾਂਗਰਸ, ਭਾਜਪਾ, ਅਕਾਲੀ ਦਲ ਬਾਦਲ ਅਤੇ ਨਵਾਂ ਅਕਾਲੀ ਦਲ ਅਤੇ ਪੰਥਕ ਉਮੀਦਵਾਰ ਸਾਰੇ ਹੀ ਧਿਰਾਂ ਚੋਣ ਪਿੜ ਵਿਚ ਨਿੱਤਰ ਚੁੱਕੀਆਂ ਹਨ | ਸਾਰਾ ਸ਼ਹਿਰ ਟ੍ਰੈਫਿਕ ਜਾਮ ਦੀ ਲਪੇਟ ਵਿਚ ਆ ਚੁੱਕਾ ਹੈ | ਸਕੂਲੀ ਬੱਚਿਆਂ ਅਤੇ ਸਟਾਫ ਦੀਆਂ ਵੈਨਾਂ ਲੇਟ ਹੋ ਜਾਂਦੀਆਂ ਹਨ, ਇਥੇ ਮਿੰਟਾਂ ਵਿਚ ਤੈਅ ਹੋਣ ਵਾਲਾ ਰਸਤਾ ਹੁਣ ਘੰਟਿਆਂ ਵਿਚ ਤੈਅ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਅਪੀਲ ਹੈ ਕਿ ਉਹ ਅੱਗੇ ਤੋਂ ਚੋਣ ਦਫਤਰ ਸ਼ਹਿਰ ਦੇ ਬਾਈਪਾਸ ਨਜ਼ਦੀਕ ਬਣਾਉਣ |