27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਤਰਨ ਤਾਰਨ 'ਚ ਸ਼ਾਮ ਪਰਿਵਾਰ ਨੇ ਮਨਾਇਆ ਖਾਟੂ ਸ਼ਾਮ ਦਾ ਜਨਮ ਦਿਨ <br/>

Ad Position 21
No active advertisement
ਅਜੀਤ ਡੈਸਕ 03-11-2025
ਤਰਨ ਤਾਰਨ, 2 ਨਵੰਬਰ (ਇਕਬਾਲ ਸਿੰਘ ਸੋਢੀ)-ਤਹਿਸੀਲ ਬਾਜ਼ਾਰ ਸਥਿਤ ਸਵਰਨ ਮੰਦਿਰ ਮਾਤਾ ਚਿੰਤਪੂਰਨੀ ਵਿਖੇ ਸ੍ਰੀ ਖਾਟੂ ਸ਼ਾਮ ਦਾ ਜਨਮ ਦਿਨ ਮਨਾਇਆ ਗਿਆ | ਇਹ ਸਮਾਗਮ ਸ਼ਾਮ ਪਰਿਵਾਰ ਵਲੋਂ ਕਰਵਾਇਆ ਗਿਆ, ਜਿਸ ਵਿਚ ਸ਼ਹਿਰ ਵਾਸੀਆਂ ਨੇ ਹਾਜ਼ਰੀ ਲਗਵਾ ਕੇ ਸ੍ਰੀ ਸ਼ਾਮ ਬਾਬਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਸ੍ਰੀ ਸ਼ਾਮ ਪਰਿਵਾਰ ਦੇ ਸੇਵਕ ਅਰੁਣ ਗੁਪਤਾ ਨੇ ਕਿਹਾ ਕਿ ਇਹ ਲਗਾਤਾਰ ਤੀਜਾ ਸਮਾਗਮ ਹੈ, ਜਿਸ ਨੂੰ ਸ਼ਹਿਰ ਵਾਸੀਆਂ ਵਲੋਂ ਸਹਿਯੋਗ ਦਿੱਤਾ ਜਾਂਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਖਾਟੂ ਸ਼ਾਮ ਨੂੰ ਅਕਸਰ ਸ਼ਾਮ ਬਾਬਾ, ਹਾਰੇ ਦਾ ਸਹਾਰਾ ਅਤੇ ਕਲਯੁਗ ਦਾ ਅਵਤਾਰ ਕਿਹਾ ਜਾਂਦਾ ਹੈ | ਪ੍ਰਾਚੀਨ ਧਰਮਾਂ ਅਨੁਸਾਰ, ਭਗਵਾਨ ਸ੍ਰੀ ਕਿ੍ਸ਼ਨ ਨੇ ਉਨ੍ਹਾਂ ਨੂੰ ਬਹੁਤ ਸਾਰੇ ਵਰਦਾਨ ਦਿੱਤੇ | ਉਨ੍ਹਾਂ ਦੇ ਦਰਬਾਰ ਵਿੱਚ ਸੱਚੇ ਦਿਲ ਨਾਲ ਕੀਤੀ ਗਈ ਹਰ ਅਰਦਾਸ ਪੂਰੀ ਹੁੰਦੀ ਹੈ | ਅਰੁਣ ਗੁਪਤਾ ਨੇ ਕਿਹਾ ਕਿ ਸਮਾਗਮ ਦੌਰਾਨ ਕੋਸ਼ਿਸ਼ ਕਿਸ਼ੋਰੀ ਨੇ ਸ਼ਾਮ ਬਾਬਾ ਦੇ ਭਜਨਾਂ ਦਾ ਗੁਣਗਾਣ ਕਰਕੇ ਸ਼ਾਮ ਭਗਤਾਂ ਨੂੰ ਨਾਮ ਰਸ ਵਿਚ ਡੁਬਕੀ ਲਗਵਾਈ | ਇਸ ਮੌਕੇ ਅਮਨ ਅਗਰਵਾਲ, ਰਾਜੂ ਸ਼ਰਮਾ, ਵਿਸ਼ਾਲ ਅਰੋੜਾ, ਪੰਕਜ ਕੇਸਰ, ਰਮਨ ਸ਼ਰਮਾ, ਦੀਪੂ ਗੁਪਤਾ, ਗੁਰੀਸ਼ ਅਗਰਵਾਲ, ਚਿਰੰਤਨ ਗੁਪਤਾ, ਪ੍ਰਭਾਤ ਗੁਪਤਾ, ਰਾਜੂ ਗੁਪਤਾ, ਪਵਨ ਸ਼ਰਮਾ, ਰਾਜੀਵ ਟਿੰਮਾ, ਨਿਤਿਸ਼ ਭਾਰਦਵਾਜ, ਦਿਵਯਾਂਸ਼ੂ ਸੋਨੀ, ਵਾਸੂ, ਰਾਜੂ, ਰੋਹਿਤ, ਮਨਪ੍ਰੀਤ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੇ-ਸਕੇਲ ਬਹਾਲੀ ਸਾਂਝਾ ਫਰੰਟ ਵਲੋਂ ਤਰਨ ਤਾਰਨ 'ਚ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਸ਼ਹਿਰ ਵਿਚ ਵੱਖ-ਵੱਖ ਪਾਰਟੀਆਂ ਦੇ ਚੋਣ ਦਫ਼ਤਰ ਖੁੱਲ੍ਹਣ ਕਾਰਨ ਹੋ ਰਿਹਾ ਟ੍ਰੈਫਿਕ ਜਾਮ-ਦਿਓਲ <br/>
Ad Position 24