14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪੀ.ਐੱਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਜਥੇਬੰਦੀ ਦੀ ਚੋਣ <br/>

Ad Position 21
No active advertisement
ਅਜੀਤ ਡੈਸਕ 23-11-2025
ਤਰਨ ਤਾਰਨ, 22 ਨਵੰਬਰ (ਹਰਿੰਦਰ ਸਿੰਘ)- ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੇ ਸੂਬਾ ਪੱਧਰੀ ਫੈਸਲੇ ਤਹਿਤ ਪਾਵਰਕਾਮ ਦੀ ਸਬ ਡਵੀਜ਼ਨ ਨੌਸ਼ਹਿਰਾ ਪਨੂੰਆਂ ਵਿਖੇ ਜਥੇਬੰਦੀ ਦੀ ਚੋਣ ਕਰਨ ਲਈ ਭਰਵੀਂ ਇਕੱਤਰਤਾ ਮੇਜਰ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ, ਜੋਨ ਆਗੂ ਕੁਲਵਿੰਦਰ ਸਿੰਘ ਬਾਗੜੀਆ, ਸਰਕਲ ਸਕੱਤਰ ਪੂਰਨਦਾਸ, ਡਵੀਜਨ ਸਕੱਤਰ ਲਖਵਿੰਦਰ ਸਿੰਘ ਬਹਿਲਾ ਤੋਂ ਇਲਾਵਾ ਪਾਵਰਕਾਮ ਐਂਡ ਟ੍ਰਾਂਸ਼ਕੋ ਪੈਨਸ਼ਨਰਜ਼ ਯੂਨੀਅਨ ਪੰਜਾਬ (ਸਬੰਧਤ ਏਟਕ) ਦੇ ਸਰਕਲ ਆਗੂ ਜਗੀਰ ਸਿੰਘ ਜੱਗੀ ਨੇ ਸ਼ਮੂਲੀਅਤ ਕੀਤੀ | ਸੰਬੋਧਨ ਕਰਦਿਆਂ ਗੰਡੀਵਿੰਡ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਮਸਲਿਆਂ ਨੂੰ ਵੱਟੇ ਖਾਤੇ ਪਾਉਣ ਦੇ ਘਟੀਆ ਵਤੀਰੇ ਦੀ ਜੋਰਦਾਰ ਨਿੰਦਾ ਕਰਦੇ ਹੋਏ ਹਾਕਮਾਂ ਵਲੋਂ ਬਿਜਲੀ ਨਿਗਮ ਦੀਆਂ ਜਾਇਦਾਦਾਂ ਵੇਚਣ ਅਤੇ ਬਿਜਲੀ ਬਿੱਲ 2025 ਦੇ ਲੋਕ ਵਿਰੋਧੀ ਘਾਤਕ ਖਰੜੇ ਬਾਰੇ ਵਿਸਥਾਰ ਨਾਲ ਚਾਨਣਾ ਪਾਉਂਦੇ ਹੋਏ ਹਾਕਮਾਂ ਦੀਆਂ ਪੂੰਜੀਪਤੀਆਂ ਦੇ ਹਿੱਤ ਪੂਰਨ ਵਾਲੀਆ ਨੀਤੀਆਂ ਵਿਰੁੱਧ ਲਾਮਬੰਦੀ ਕਰਨ ਦਾ ਸੱਦਾ ਦਿੱਤਾ | ਬੁਲਾਰਿਆਂ ਨੇ 16 ਪ੍ਰਤੀਸ਼ਤ ਮਹਿੰਗਾਈ ਭੱਤਾ ਜਾਰੀ ਨਾ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਤੋਂ ਟਾਲਾ ਵੱਟਣ ਸਮੇਤ ਕੱਚੇ ਕਾਮੇ ਪੱਕੇ ਨਾ ਕਰਨ ਲਈ ਪੰਜਾਬ ਸਰਕਾਰ ਦੀ ਤਿੱਖੀ ਨੁਕਤਾਚੀਨੀ ਕੀਤੀ | ਅਖੀਰ ਸਬ ਡਵੀਜ਼ਨ ਪ੍ਰਧਾਨ ਮੇਜਰ ਸਿੰਘ ਪੰਨੂੰ ਵਲੋਂ ਪੁਰਾਣੀ ਸਬ ਡਵੀਜ਼ਨ ਕਮੇਟੀ ਭੰਗ ਕਰਨ ਉਪਰੰਤ ਡਵੀਜ਼ਨ ਸਕੱਤਰ ਲਖਵਿੰਦਰ ਸਿੰਘ ਬਹਿਲਾ ਨੇ 8 ਮੈਂਬਰੀ ਨਵੀਂ ਕਮੇਟੀ ਦਾ ਪੈਨਲ ਹਾਜ਼ਰੀਨ ਸਾਹਮਣੇ ਰੱਖਿਆ | ਜਿਸ ਵਿਚ ਪ੍ਰਧਾਨ ਹਰਜੀਤ ਸਿੰਘ ਪੰਨੂੰ, ਸੀਨੀ: ਮੀਤ ਪ੍ਰਧਾਨ ਹਰਪ੍ਰੀਤ ਸਿੰਘ ਪੰਨੂੰ, ਮੀਤ ਪ੍ਰਧਾਨ ਮੰਗਲ ਸਿੰਘ, ਸਕੱਤਰ ਗੁਰਅਵਤਾਰ ਸਿੰਘ ਪੰਨੂੰ, ਮੀਤ ਸਕੱਤਰ ਬਿਕਰਮਜੀਤ ਸਿੰਘ ਦਿਲਾਵਲਪੁਰ, ਖਜ਼ਾਨਚੀ ਜਤਿੰਦਰ ਸਿੰਘ ਕਾਹਲਵਾਂ, ਜਥੇਬੰਦਕ ਸਕੱਤਰ ਗੁਰਦੇਵ ਸਿੰਘ, ਐਡੀਟਰ ਰਣਧੀਰ ਸਿੰਘ ਉਸਮਾਂ ਦੇ ਨਾਮ ਅਹੁਦੇਦਾਰਾਂ ਦੇ ਰੂਪ ਵਿਚ ਹਾਜ਼ਰੀਨ ਦੇ ਸਨਮੁੱਖ ਪੇਸ਼ ਕੀਤੇ | ਜਿਸ ਨੂੰ ਸਾਥੀਆਂ ਨੇ ਨਾਅਰਿਆਂ ਦੀ ਗੂੰਜ ਵਿਚ ਪ੍ਰਵਾਨ ਕੀਤਾ | ਅਖੀਰ 'ਤੇ ਨਵੀਂ ਚੁਣੀ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਪੰਨੂੰ ਨੇ ਪੂਰੀ ਕਮੇਟੀ ਦੀ ਤਰਫੋਂ ਜਥੇਬੰਦੀ ਦਾ ਕੰਮ ਵੱਧ ਚੜ ਕੇ ਕਰਨ ਦਾ ਲੀਡਰਸ਼ਿਪ ਨੂੰ ਭਰੋਸਾ ਦਿੱਤਾ | ਉਪਰੰਤ ਚੁਣੇ ਗਏ ਅਹੁਦੇਦਾਰਾਂ ਦਾ ਸੀਨੀਅਰ ਲੀਡਰਸ਼ਿਪ ਨੇ ਹਾਰ ਪਾ ਕੇ ਸਨਮਾਨ ਕੀਤਾ | ਇਸ ਮੌਕੇ ਖਡੂਰ ਸਾਹਿਬ ਸਬ ਡਵੀਜ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ, ਡਵੀਜ਼ਨ ਆਗੂ ਤਰਜੀਤ ਸਿੰਘ ਨਾਗੋਕੇ, ਗੁਰਭੇਜ ਸਿੰਘ ਨੰਦਪੁਰ, ਦਵਿੰਦਰ ਸਿੰਘ ਜੇ.ਈ. ਕਸ਼ਮੀਰ ਸਿੰਘ ਨੰਦਪੁਰ ਭੁਪਿੰਦਰ ਸਿੰਘ ਸਰਪੰਚ, ਜਸਪਾਲ ਸਿੰਘ ਨਾਗੋਕੇ ਆਦਿ ਨੇ ਵੀ ਵਿਚਾਰ ਪੇਸ਼ ਕੀਤੇ |

Ad Position 22
No active advertisement
ਪਿਛਲੀ ਖ਼ਬਰ ਪੀ.ਐੱਮ. ਸਕੂਲ ਵਿਖੇ ਐਮੀਨੈਂਸ ਐਕਸਪਰਟ ਪ੍ਰੋਗਰਾਮ ਤਹਿਤ ਡਾ. ਜਸਵਿੰਦਰ ਸਿੰਘ ਨੇ ਵਿਦਿਆਰਥੀ ਨਾਲ ਸਾਂਝੇ ਕੀਤੇ ਵਿਚਾਰ <... ਅਗਲੀ ਖ਼ਬਰ ਡੇਂਗੂ ਤੋਂ ਬਚਾਅ ਬਾਰੇ ਦਿੱਤੀ ਜਾਣਕਾਰੀ <br/>
Ad Position 24