27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਰਾਜ ਸਿੰਘ ਗਿੱਲ ਨੂੰ ਵੱਖ-ਵੱਖ ਸਿਆਸੀ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>

Ad Position 21
No active advertisement
ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਰਾਜ ਸਿੰਘ ਗਿੱਲ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਨਾਲ ਸੰਗਤ ਦਾ ਭਾਰੀ ਇਕੱਠ | ਤਸਵੀਰਾਂ: ਬਿੱਲਾ <br/> 25-11-2025

ਖੇਮਕਰਨ, 24 ਨਵੰਬਰ (ਰਾਕੇਸ਼ ਕੁਮਾਰ ਬਿੱਲਾ)-ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਰਾਜ ਸਿੰਘ ਗਿੱਲ ਜਿਹੜੇ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਦਾ ਭੋਗ ਖੇਮਕਰਨ ਦੇ ਗੁਰਦੁਆਰਾ ਗੁਰੂ ਸਰ ਵਿਖੇ ਪਾਇਆ ਗਿਆ, ਜਿਸ ਉਪਰੰਤ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਰਾਜ ਸਿੰਘ ਗਿੱਲ ਨੂੰ ਸ਼ਰਧਾਂਜਲੀ ਫੁੱਲ ਭੇਟ ਕਰਦੇ ਹੋਏ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਉਹ ਪੰਜਾਬ ਦੇ ਇਕ ਬਹੁਤ ਵੱਡੇ ਰਾਜਸੀ ਪਰਿਵਾਰ ਦੇ ਮੈਂਬਰ ਸਨ, ਜਿਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨਾਲ ਬਹੁਤ ਗੂੜ੍ਹੀ ਸਾਂਝ ਸੀ | ਉੁਨ੍ਹਾਂ ਗਿੱਲ ਪਰਿਵਾਰ ਨੂੰ ਅਕਾਲੀ ਦਲ ਦਾ ਪਰਿਵਾਰ ਦੱਸਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਰਫੋਂ ਵੀ ਸ਼ਰਧਾਂਜਲੀ ਭੇਟ ਕੀਤੀ | ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਨੇ ਪਿਛਲੇ ਸਮੇਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਰਾਜ ਸਿੰਘ ਗਿੱਲ ਪੰਜਾਬ ਦੇ ਹਮਦਰਦ ਰਹੇ ਉਸ ਵਿਅਕਤੀ ਸਵ. ਹਜ਼ਾਰਾ ਸਿੰਘ ਗਿੱਲ ਸਾਬਕਾ ਵਿਧਾਇਕ ਦੇ ਸਪੁੱਤਰ ਸਨ | ਜਿਨ੍ਹਾਂ ਨੇ ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਵਾਲਿਆ ਵਾਂਗ ਦੇਸ਼ 'ਚ ਐਮਰਜੈਂਸੀ ਸਮੇਂ ਡੱਟ ਕੇ ਵਿਰੋਧ ਕੀਤਾ ਸੀ | ਸਾਬਕਾ ਸ਼੍ਰੋਮਣੀ ਕਮੇਟੀ ਨੂੰ ਹੋਰਨਾਂ ਤੋਂ ਇਲਾਵਾ ਪੰਥਕ ਆਗੂ ਜਥੇ. ਸਤਨਾਮ ਸਿੰਘ ਮਨਾਵਾ, ਭਾਜਪਾ ਦੇ ਸੀਨੀ ਆਗੂ ਅਨੂਪ ਸਿੰਘ ਭੁੱਲਰ, ਗੁਰਮੁੱਖ ਸਿੰਘ ਘੁੱਲਾ ਬਲੇਰ ਤੇ ਦਲਬੀਰ ਸਿੰਘ ਅਲਗੋਂ, ਕਾਂਗਰਸੀ ਆਗੂ ਜਸਬੀਰ ਸਿੰਘ ਭੁੱਲਰ (ਵਰਨਾਲਾ), ਨਗਰ ਪੰਚਾਇੰਤ ਖੇਮਕਰਨ ਦੇ ਮੀਤ ਪ੍ਰਧਾਨ ਜਥੇਦਾਰ ਕਿੱਕਰ ਸਿੰਘ ਚੱਠੂ ਤੇ ਡਾ. ਗੁਰਮੇਜ ਸਿੰਘ ਵੀਰ੍ਹਮ ਨੇ ਸ਼ਰਧਾਂਜਲੀਆਂ ਭੇਟ ਕੀਤੀ | ਅੰਤ 'ਤੇ ਸਵ. ਰਾਜ ਸਿੰਘ ਗਿੱਲ ਦੇ ਸਪੁੱਤਰਾਂ ਸੁਰਿੰਦਰ ਸਿੰਘ ਬਿੱਟੂ ਤੇ ਗੁਰਪ੍ਰੀਤ ਸਿੰਘ ਗਿੱਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਚੇਅਰਮੈਨ ਭਗਵੰਤ ਸਿੰਘ ਕੰਬੋਕੇ, ਸਾਬਕਾ ਚੇਅਰਮੈਨ ਰਾਮ ਸਿੰਘ ਗਿੱਲ, ਚੇਅਰਮੈਨ ਬਲਜੀਤ ਸਿੰਘ ਖਾਹਰਾ, ਭਾਜਪਾ ਆਗੂ ਗੁਰਮਹਾਂਬੀਰ ਸਿੰਘ ਸਰਹਾਲੀ, ਅਕਾਲੀ ਆਗੂ ਦਲਜਿੰਦਰਬੀਰ ਸਿੰਘ ਵਿਰਕ, ਫੈਡਰੇਸ਼ਨ ਦੇ ਪ੍ਰਧਾਨ ਕੰਵਰ ਚੜਤ ਸਿੰਘ ਗਿੱਲ, ਅਕਾਲੀ ਆਗੂ ਇੰਦਰਜੀਤ ਸਿੰਘ ਅਲਗੋਂ, ਚੇਅਰਮੈਨ ਇੰਦਰਜੀਤ ਸਿੰਘ ਅਲਗੋਂ, ਨਗਰ ਪੰਚਾਇਤ ਭਿੱਖੀਵਿੰਡ ਦੇ ਪ੍ਰਧਾਨ ਸਕੱਤਰ ਸਿੰਘ ਡਲੀਰੀ, ਨਗਰ ਪੰਚਾਇਤ ਖੇਮਕਰਨ ਦੇ ਪ੍ਰਧਾਨ ਕੁਲਤਾਰ ਸਿੰਘ ਖੇੜਾ, ਸੀਨੀ ਮੀਤ ਪ੍ਰਧਾਨ ਮੰਗਤ ਰਾਮ ਗੁਲਾਟੀ, ਸਾਬਕਾ ਪ੍ਰਧਾਨ ਪ੍ਰਮਜੀਤ ਸਿੰਘ ਸੰਧੂ, ਆਲਮ ਵਿੱਜੇ ਸਿੰਘ ਪੱਤੂ, ਸਰਪੰਚ ਮੇਹਰ ਸਿੰਘ, ਸਰਪੰਚ ਸੁੱਖਵਿੰਦਰ ਸਿੰਘ ਬੱਬੂ ਕਲੰਜਰ, ਸਰਪੰਚ ਉਂਕਾਰ ਸਿੰਘ ਹਵੇਲੀਆਂ ਝਾੜ ਸਾਬ, ਸਰਪੰਚ ਹਰਮੰਦਰ ਸਿੰਘ ਕਲਸ, ਆੜ੍ਹਤੀ ਗੁਰਸਾਬ ਸਿੰਘ ਚੱਕਵਾਲੀਆ, ਬਲਵਿੰਦਰ ਸਿੰਘ ਮਨਾਵਾ, ਸਰਪੰਚ ਲਖਬੀਰ ਸਿੰਘ ਗਿੱਲ, ਸਾਬਕਾ ਕੌਂਸਲਰ ਗੁਰਬੀਰ ਸਿੰਘ ਖੇੜਾ, ਪਵਨ ਕੁਮਾਰ ਵੇਦੀ, ਉਂਕਾਰ ਸਿੰਘ ਸੋਢੀ, ਸਰਪੰਚ ਸੁਖਵਿੰਦਰ ਸਿੰਘ ਪ੍ਰੇਮ ਨਗਰ, ਸਰਪੰਚ ਸਤਬੀਰ ਸਿੰਘ ਗਿੱਲ, ਸਰਪੰਚ ਸਰਵਨ ਸਿੰਘ, ਚੇਅਰਮੈਨ ਕੁਲਦੀਪ ਸਿੰਘ ਵਿਰਕ, ਜਰਮਲ ਸਿੰਘ ਸੈਕਟਰੀ, ਅਨੋਖ ਸਿੰਘ ਚੱਕਵਾਲੀਆ, ਗੁਰਜੰਟ ਸਿੰਘ ਜੰਟਾ, ਨਿਰਮਲ ਸਿੰਘ ਬੱਲ, ਸਰਪੰਚ ਹਰਚਰਨ ਸਿੰਘ ਮੀਆਂ ਵਾਲਾ, ਸਾਬਕਾ ਸਰਪੰਚ ਮੌਹਰ ਸਿੰਘ ਮੀਆਂਵਾਲਾ, ਸਾਬ ਸਿੰਘ ਪੱਤੂ ਐਮ ਸੀ, ਅੰਗਰੇਜ ਸਿੰਘ ਪੱਤੂ, ਆੜ੍ਹਤੀ ਰਾਜੂ ਬਜਾਜ, ਬਲਦੇਵ ਸਿੰਘ ਮਨਾਵਾਂ, ਗੋਲਡੀ ਬਾਜਵਾ, ਸਰਪੰਚ ਭੱਪੀ ਵਡਾਲਾ, ਸਰਪੰਚ ਹਰਜੀਤ ਸਿੰਘ ਚੂੰਘ, ਗੁਰਪ੍ਰੀਤ ਸਿੰਘ ਪੱਤੂ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਪੱਤੂ, ਰਵੇਲ ਸਿੰਘ ਭੂਰਾ, ਰਜਿੰਦਰ ਸਿੰਘ ਭੱਪ, ਤਾਰਾ ਸਿੰਘ ਆਸਲ ਤੋਂ ਇਲਾਵਾ ਹੋਰ ਮੁਹਤਬਰ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਮੌਕੇ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਗੁਰਦੁਆਰਾ ਗੁਰੂ ਕਾ ਖੂਹ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ <br/>
Ad Position 24