ਤਰਨ ਤਾਰਨ, 24 ਨਵੰਬਰ (ਹਰਿੰਦਰ ਸਿੰਘ)- ਮੌਜੂਦਾ ਸਮੇਂ 'ਚ ਵਿਦਿਆਰਥੀਆਂ ਕੋਲ ਵਿਦੇਸ਼ ਜਾਣ ਲਈ ਨਿਊਜੀਲੈਂਡ ਸਭ ਤੋਂ ਵਧੀਆ ਵਿਕਲਪ ਅਤੇ ਨਿਊਜੀਲੈਂਡ ਚੰਗੇ ਵਿਦਿਆਰਥੀਆਂ ਦਾ ਦਿਲ ਖੋਲ ਕੇ ਸਵਾਗਤ ਕਰ ਰਿਹਾ ਹੈ | ਇਹ ਜਾਣਕਾਰੀ ਪੰਜਾਬ ਦੇ ਨਾਮਵਰ ਸਟੱਡੀ ਵੀਜਾ ਮਾਹਿਰ ਗੈਵੀ ਕਲੇਰ ਨੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਦਿੱਤੀ | ਗੈਵੀ ਕਲੇਰ ਨੇ ਦੱਸਿਆ ਕਿ ਅੱਜ ਹੀ ਵਿਦਿਆਰਥਣ ਦਮਨਪ੍ਰੀਤ ਕੌਰ ਜਿਸਦੇ ਆਈਲੈਟਸ ਵਿਚੋਂ ਓਵਰਆਲ 5.5 ਬੈਂਡ ਸਨ, ਦਾ ਵੀਜ਼ਾ ਹਾਸਲ ਹੋਇਆ ਹੈ | ਗੈਵੀ ਕਲੇਰ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਆਸਟ੍ਰੇਲੀਆ ਤੋਂ ਰਫਿਊਜ ਹੋਏ ਹਨ, ਉਹ ਨਿਊਜੀਲੈਂਡ ਲਈ ਅਪਲਾਈ ਕਰ ਸਕਦੇ ਹਨ, ਜਿਸ ਵਿਚ ਵਿਦਿਆਰਥੀਆਂ ਨੂੰ ਇਕ ਸਾਲ ਦਾ ਗ੍ਰੀਨ ਲਿਸਟ ਡਿਪਲੋਮਾ ਮਿਲੇਗਾ | ਉਸ ਤੋਂ ਬਾਅਦ ਵਿਦਿਆਰਥੀ 2 ਸਾਲ ਦਾ ਵਰਕ ਵੀਜ਼ਾ ਹਾਸਲ ਕਰ ਸਕਦੇ ਹਨ ਅਤੇ ਇਸ ਤੋਂ ਬਾਅਦ ਵਿਦਿਆਰਥੀ ਜਦੋਂ ਮਰਜ਼ੀ ਆਸਟ੍ਰੇਲੀਆ ਦਾ ਵੀਜਾ ਲੈ ਕੇ ਉਥੇ ਜਾ ਸਕਦੇ ਹਨ | ਜਿਸ ਲਈ ਅਸੀਂ ਵਿਦਿਆਰਥੀਆਂ ਦੀ ਮਦਦ ਕਰਾਂਗੇ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਸੀਂ ਕਈ ਵਿਦਿਆਰਥੀਆਂ ਨੂੰ ਨਿਊਜੀਲੈਂਡ ਤੋਂ ਆਸਟ੍ਰੇਲੀਆ ਭੇਜਿਆ ਹੈ, ਜੋ ਬਹੁਤ ਹੀ ਆਸਾਨ ਪ੍ਰੋਸੈਸ ਹੈ | ਗੈਵੀ ਕਲੇਰ ਨੇ ਦੱਸਿਆ ਕਿ ਨਿਊਜੀਲੈਂਡ ਦਾ ਹਰ 3 ਮਹੀਨੇ ਬਾਅਦ ਇਨਟੇਕ ਹੁੰਦਾ ਹੈ ਅਤੇ ਹੁਣ ਜਨਵਰੀ ਇਨਟੇਕ ਲਈ ਦਾਖਲੇ ਚੱਲ ਰਹੇ ਹਨ | ਬਾਰ੍ਹਵੀਂ ਪਾਸ ਵਿਦਿਆਰਥੀ 6 ਬੈਂਡ ਨਾਲ ਨਿਊਜੀਲੈਂਡ ਅਪਲਾਈ ਕਰ ਸਕਦੇ ਹਨ | 10 ਤੋਂ 12 ਲੱਖ ਰੁਪਏ ਵਿਦਿਆਰਥੀਆਂ ਦੇ ਮਾਪਿਆਂ ਦੀ ਇਨਕਮ ਹੋਣੀ ਚਾਹੀਦੀ ਹੈ ਅਤੇ 25 ਤੋਂ 30 ਲੱਖ ਰੁਪਏ 3 ਮਹੀਨੇ ਪੁਰਾਣੇ ਫੰਡ ਹੋਣੇ ਚਾਹੀਦੇ ਹਨ | ਜੇਕਰ ਕਿਸੇ ਵਿਦਿਆਰਥੀ ਕੋਲ ਫੰਡ ਨਹੀਂ ਹਨ ਅਸੀਂ ਉਸ ਨੂੰ ਗਾਈਡ ਕਰਾਂਗੇ | ਗੈਵੀ ਕਲੇਰ ਨੇ ਇਹ ਵੀ ਦੱਸਿਆ ਕਿ ਨਿਊਜੀਲੈਂਡ ਦੇ ਸਟੱਡੀ ਵੀਜੇ ਨੂੰ ਲੈ ਕੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਵੀਜਾ ਆਉਣ ਤੋਂ ਬਾਅਦ ਹੀ ਕਾਲਜ ਦੀ ਫੀਸ ਦੇਣੀ ਹੁੰਦੀ ਹੈ | ਪਹਿਲਾਂ ਸਿਰਫ ਐਮਬੈਂਸੀ ਫੀਸ ਹੀ ਦੇਣੀ ਹੁੰਦੀ ਹੈ | ਗੈਵੀ ਕਲੇਰ ਨੇ ਕਿਹਾ ਕਿ ਹਰ ਕੋਈ ਏਜੰਟ ਨਿਊਜੀਲੈਂਡ ਦਾ ਵੀਜਾ ਨਹੀਂ ਲਗਵਾ ਸਕਦਾ ਅਤੇ ਨਵੇਂ ਅਤੇ ਅਨਜਾਣ ਏਜੰਟਾਂ ਦੇ ਵੱਸ ਦੀ ਗੱਲ ਨਹੀਂ ਹੈ | ਨਿਊਜੀਲੈਂਡ ਜਾਣ ਦੇ ਚਾਹਵਾਨ ਵਿਦਿਆਰਥੀ ਸਿਰਫ਼ ਤਜਰਬੇਕਾਰ ਸਲਾਹਕਾਰਾਂ ਦੀ ਰਾਏ ਮੁਤਾਬਿਕ ਹੀ ਵੀਜਾ ਅਪਲਾਈ ਕਰਨ | ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਨਿਊਜੀਲੈਂਡ ਵਿਚ ਬੈਠੇ ਤਜਰਬੇਕਾਰ ਵੀਜਾ ਮਾਹਿਰ ਵਕੀਲ ਵਲੋਂ ਹੁਣ ਤੱਕ ਸੈਂਕੜੇ ਵਿਦਿਆਰਥੀਆਂ ਦੇ ਵੀਜੇ ਲਗਵਾ ਗਏ ਹਨ ਜਿਹਨਾਂ ਨੂੰ ਆਪਣੇ ਕੰਮ ਦਾ ਚੰਗਾ ਤਜਰਬਾ ਹੈ ਅਤੇ ਜਨਵਰੀ ਇਨਟੇਕ ਲਈ ਦਾਖਲਿਆਂ ਨੂੰ ਲੈ ਕੇ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਹੈ | ਚਾਹਵਾਨ ਵਿਦਿਆਰਥੀ ਗੈਵੀ ਕਲੇਰ ਨੂੰ ਜੇਲ੍ਹ ਰੋਡ ਗੁਰਦਾਸਪੁਰ ਅਤੇ ਨਿਊ ਅੰਮਿ੍ਤਸਰ ਦਫ਼ਤਰ ਵਿਖੇ ਆ ਕੇ ਮਿਲ ਸਕਦੇ ਹਨ |
ਵਿਦਿਆਰਥੀਆਂ ਕੋਲ ਵਿਦੇਸ਼ ਜਾਣ ਲਈ ਨਿਊਜ਼ੀਲੈਂਡ ਸਭ ਤੋਂ ਵਧੀਆ ਵਿਕਲਪ- ਗੈਵੀ ਕਲੇਰ <br/>
ਅਜੀਤ ਡੈਸਕ
25-11-2025