ਤਰਨ ਤਾਰਨ, 17 ਦਸੰਬਰ (ਹਰਿੰਦਰ ਸਿੰਘ)-ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਅੰਦਰ ਪੈਂਦੇ ਬਲਾਕ ਤਰਨ ਤਾਰਨ ਅਤੇ ਗੰਡੀਵਿੰਡ ਵਿਚ ਹੋਈਆਂ ਬਲਾਕ ਸੰਮਤੀ ਚੋਣਾਂ ਵਿਚ ਦੋਵਾਂ ਸੰਮਤੀਆਂ 'ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਰਿਹਾ। ਤਰਨ ਤਾਰਨ ਦੀਆਂ 17 ਸੰਮਤੀਆਂ ਵਿਚੋਂ 12 ਸੰਮਤੀਆਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾ ਮੁਕਾਬਲਾ ਉਮੀਦਵਾਰ ਜੇਤੂ ਰਹੇ, ਜਦਕਿ ਪੰਜ ਸੰਮਤੀਆਂ ਹੋਈਆਂ ਚੋਣਾਂ 'ਚ 4 'ਚੋਂ ਆਮ ਆਦਮੀ ਪਾਰਟੀ ਅਤੇ ਇਕ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ। ਜਦਕਿ ਬਲਾਕ ਗੰਡੀਵਿੰਡ ਦੀਆਂ ਪੰਚਾਇਤ ਸੰਮਤੀ ਦੀਆਂ 15 ਸੀਟਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ। ਰਿਟਰਨਿੰਗ ਅਫ਼ਸਰ ਬਲਾਕ ਤਰਨ ਤਾਰਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣ ਗੋਹਲਵੜ੍ਹ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਜੀਤ ਸਿੰਘ, ਨੂਰਦੀ ਚੌਂਕ ਤੋਂ ਆਮ ਆਦਮੀ ਪਾਰਟੀ ਦੀ ਕੁਲਵੰਤ ਕੌਰ, ਮੂਸੇ ਕਲਾਂ ਤੋਂ ਆਮ ਆਦਮੀ ਪਾਰਟੀ ਦੀ ਸੰਦੀਪ ਕੌਰ, ਜੌਹਲ ਰਾਜੂ ਸਿੰਘ ਜ਼ੋਨ ਤੋਂ 'ਆਪ' ਦੀ ਮਨਜੀਤ ਕੌਰ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਹਰਾ ਕੇ ਜੇਤੂ ਰਹੇ। ਜਦਕਿ ਪੰਜਵੇਂ ਜ਼ੋਨ ਝਾਮਕਾ ਖੁਰਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਵਿੰਦਰ ਕੌਰ ਜੇਤੂ ਰਹੇ। ਇਸ ਤੋਂ ਇਲਾਵਾ ਦਬੁਰਜੀ ਤੋਂ 'ਆਪ' ਦੇ ਯਾਦਵਿੰਦਰ ਸਿੰਘ, ਠਰੂ ਤੋਂ ਦਵਿੰਦਰ ਸਿੰਘ, ਮਲ੍ਹੀਆ ਤੋਂ ਮਨਜੀਤ ਕੌਰ, ਕੱਕਾ ਕੰਡਿਆਲਾ ਤੋਂ ਜਸਬੀਰ ਕੌਰ, ਪਲਾਸੌਰ ਕਲਾਂ ਤੋਂ ਭੁਪਿੰਦਰ ਸਿੰਘ, ਪੱਧਰੀ ਕਲਾਂ ਤੋਂ ਜਗਤਾਰ ਸਿੰਘ, ਝਬਾਲ ਪੁਖਤਾ ਤੋਂ ਰਾਜਬੀਰ ਕੌਰ, ਝਬਾਲ ਖੁਰਦ ਤੋਂ ਮਨਦੀਪ ਕੌਰ, ਅੱਡਾ ਝਬਾਲ ਤੋਂ ਮਨਜੀਤ ਸਿੰਘ ਅਤੇ ਪੰਡੋਰੀ ਰਣ ਸਿੰਘ ਤੋਂ ਜੋਧਬੀਰ ਸਿੰਘ (ਸਾਰੇ 'ਆਪ') ਬਿਨਾਂ ਮੁਕਾਬਲਾ ਚੋਣ ਜਿੱਤ ਗਏ। ਇਸ ਤੋਂ ਇਲਾਵਾ ਪੰਚਾਇਤੀ ਸੰਮਤੀ ਬਲਾਕ ਗੰਡੀਵਿੰਡ ਤੋਂ 'ਆਪ' ਦੇ ਤੀਰਥ ਸਿੰਘ, ਸਰਾਏ ਅਮਾਨਤ ਖਾਂ ਤੋਂ ਲਖਵਿੰਦਰ ਸਿੰਘ, ਕਸੇਲ ਤੋਂ ਕਾਬਲ ਸਿੰਘ, ਢੰਡ ਤੋਂ ਅੰਗਰੇਜ ਸਿੰਘ, ਬੁਰਜ ਤੋਂ ਰਜਿੰਦਰ ਸਿੰਘ, ਖੈਰਦੀਨਕੇ ਤੋਂ ਹਰਜਿੰਦਰ ਕੌਰ, ਜਗਤਪੁਰਾ ਤੋਂ ਸਤਨਾਮ ਸਿੰਘ, ਮੀਆਂਪੁਰ ਤੋਂ ਬਲਗੇਰ ਸਿੰਘ, ਸੋਹਲ ਤੋਂ ਹਰਜੀਤ ਕੌਰ, ਨੌਸ਼ਹਿਰਾ ਤੋਂ ਰਣਜੀਤ ਕੌਰ, ਚੀਮਾ ਕਲਾਂ ਤੋਂ ਜੋਗਿੰਦਰ ਕੌਰ, ਦੋਦੇ ਤੋਂ ਰਾਜਬੀਰ ਕੌਰ, ਛੀਨਾ ਬਿਧੀ ਚੰਦ ਤੋਂ ਰਾਜਵਿੰਦਰ ਕੌਰ, ਭੁੱਚਰ ਕਲਾਂ ਤੋਂ ਮਨਦੀਪ ਕੌਰ ਅਤੇ ਗੱਗੋਬੂਹਾ ਤੋਂ ਬਲਬੀਰ ਸਿੰਘ (ਸਾਰੇ 'ਆਪ') ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ। ਜੇਤੂ ਉਮੀਦਵਾਰਾਂ ਨੇ ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਲੋਕਾਂ ਵਲੋਂ ਪ੍ਰਗਟਾਏ ਵਿਸ਼ਵਾਸ ਉਪਰ ਖਰ੍ਹੇ ਉਤਰਨਗੇ ਅਤੇ ਆਪਣੇ-ਆਪਣੇ ਪਿੰਡਾਂ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ।