28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਗੁਰਸੇਵਕ ਸਿੰਘ ਸ਼ੇਖ ਦੇ ਯਤਨਾਂ ਸਦਕਾ ਅਕਾਲੀ ਦਲ ਨੇ ਜਿੱਤੀ ਜ਼ਿਲ੍ਹਾ ਪ੍ਰੀਸ਼ਦ ਦੀ ਸੀਟ

Ad Position 21
No active advertisement
ਅਜੀਤ ਡੈਸਕ 18-12-2025
ਸ਼ਾਹਬਾਜਪੁਰ, 17 ਦਸੰਬਰ (ਪ੍ਰਦੀਪ ਬੇਗੇਪੁਰ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਜ਼ੋਨ ਮਾਣੋਚਾਲ੍ਹ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਹੋਈ ਚੋਣ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਜਗੀਰ ਕੌਰ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਹਰਾ ਕੇ ਇਹ ਸੀਟ ਜਿੱਤ ਲਈ | ਇਸ ਮੌਕੇ ਜਗੀਰ ਕੌਰ ਨੇ ਕਿਹਾ ਕਿ ਉਹ ਸਾਬਕਾ ਚੇਅਰਮੈਨ ਅਤੇ ਸ਼ੋ੍ਰਮਣੀ ਅਕਾਲੀ ਕੋਰ ਕਮੇਟੀ ਮੈਂਬਰ ਗੁਰਸੇਵਕ ਸਿੰਘ ਸ਼ੇਖ ਦੇ ਧੰਨਵਾਦੀ ਹਨ, ਜਿੰਨਾਂ ਨੇ ਦਿਨ ਰਾਤ ਮਿਹਨਤ ਕੀਤੀ ਅਤੇ ਉਨ੍ਹਾਂ ਦੀ ਜਿੱਤ ਵਿਚ ਅਹਿਮ ਰੋਲ ਅਦਾ ਕੀਤਾ | ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਅਕਾਲੀ ਵੋਟਰਾਂ ਦੇ ਵੀ ਧੰਨਵਾਦੀ ਹਨ, ਜਿੰਨਾਂ ਨੇ ਸਰਕਾਰੀਤੰਤਰ ਦੇ ਖ਼ਿਲਾਫ਼ ਜਾ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਹੱਕ ਵਿਚ ਫ਼ਤਵਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੀ ਸੇਵਾ ਵਿਚ ਸਦਾ ਹਾਜ਼ਰ ਰਹਿਣਗੇ | ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਿਚ ਕੰਮ ਕਰਨਗੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਅਕਾਲੀ ਦਲ ਨੂੰ ਜਿਤਾਉਣ ਲਈ ਕੰਮ ਕਰਨਗੇ | ਇਸ ਮੌਕੇ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਨੇ ਕਿਹਾ ਕਿ ਉਹ ਅਕਾਲੀ ਲੀਡਰਸ਼ਿਪ ਅਤੇ ਹਲਕੇ ਦੇ ਅਕਾਲੀ ਵੋਟਰਾਂ ਦੇ ਧੰਨਵਾਦੀ ਹਨ, ਜਿੰਨਾਂ ਨੇ ਬੀਬੀ ਜਗੀਰ ਕੌਰ ਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿਤਾ ਕੇ ਹਲਕੇ ਦਾ ਨਾਂਅ ਉਚਾ ਕੀਤਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੇ ਪ੍ਰਚਾਰ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ | ਇਸ ਮੌਕੇ ਅਕਾਲੀ ਆਗੂ ਗੁਰਨਾਮ ਸਿੰਘ ਭੂਰੇ ਗਿੱਲ, ਪਲਵਿੰਦਰ ਸਿੰਘ ਪਿੰਕਾ ਮਾਣੋਚਾਲ੍ਹ, ਸਤਨਾਮ ਸਿੰਘ ਸ਼ਾਹ, ਕੁਲਵੰਤ ਸਿੰਘ ਸਰਪੰਚ ਮਾਣੋਚਾਲ੍ਹ ਖੁਰਦ, ਗੁਰਪ੍ਰੀਤ ਸਿੰਘ ਗੋਲਡੀ ਸਰਪੰਚ ਖਹਿਰਾ, ਰਛਪਾਲ ਸਿੰਘ ਸਾਬਕਾ ਸਰਪੰਚ ਜੀਓਬਾਲਾ, ਸੋਨੂੰ ਸ਼ਾਹ ਜੀਓਬਾਲਾ, ਗੁਰਮੀਤ ਸਿੰਘ ਡੀ.ਸੀ. ਬਾਕੀਪੁਰ, ਕੰਵਲਜੀਤ ਸਿੰਘ ਕੋਟ, ਨਿਰਮਲ ਸਿੰਘ ਸਾਬਕਾ ਸਰਪੰਚ ਜਮਸਤਪੁਰਾ, ਸਰਬਜੋਤ ਸਿੰਘ ਜੋਤਾ ਡਾਲੇਕੇ, ਨਿਸ਼ਾਨ ਸਿੰਘ ਡਾਲੇਕੇ, ਦਿਲਬਾਗ ਸਿੰਘ ਸਰਪੰਚ ਗੁਲਾਲੀਪੁਰ, ਸੁਖਵਿੰਦਰ ਸਿੰਘ ਸਰਪੰਚ ਗੁਲਾਲੀਪੁਰ, ਅੰਗਰੇਜ ਸਿੰਘ ਜਮਸਤਪੁਰ, ਗੁਰਵਿੰਦਰ ਸਿੰਘ ਗਿੱਲ ਵੜੈਚ, ਦਇਆ ਸਿੰਘ ਸਰਾਏ ਦੀਵਾਨਾ, ਸਰਵਣ ਸਿੰਘ ਸ਼ੇਖ, ਰਣਜੀਤ ਸਿੰਘ ਸਰਪੰਚ ਮੰਮਣਕੇ, ਦਰਬਾਰਾ ਸਿੰਘ ਸਰਪੰਚ ਰਸੂਲਪੁਰ, ਕੰਵਲਜੀਤ ਸਿੰਘ ਰਸੂਲਪੁਰ, ਨਛੱਤਰ ਸਿੰਘ ਮਿਆਣੀ, ਪ੍ਰਗਟ ਸਿੰਘ ਸਰਪੰਚ ਮਿਆਣੀ, ਰੇਸ਼ਮ ਸਿੰਘ ਸੰਘੇ, ਮਾ. ਨਰਪਿੰਦਰ ਸਿੰਘ ਰੂੜੇਆਸਲ, ਮਲਕੀਤ ਸਿੰਘ ਜੋਧਪੁਰ, ਗੁੁਰਪ੍ਰੀਤ ਸਿੰਘ ਗੋਪੀ ਬਾਕੀਪੁਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਚੋਹਲਾ ਸਾਹਿਬ ਤੋਂ ਕਾਂਗਰਸ ਪਾਰਟੀ 7 ਸੀਟਾਂ ਲੈ ਕੇ ਪਹਿਲੇ ਸਥਾਨ 'ਤੇ ਰਹੀ <br/> ਅਗਲੀ ਖ਼ਬਰ ਸਥਾਨਕ ਚੋਣਾਂ 'ਚ ਘੱਟ ਪ੍ਰਤੀਸ਼ਤ ਵੋਟਰਾਂ ਦਾ ਭੁਗਤਣਾਂ ਲੋਕਤੰਤਰ ਦੀ ਹਾਰ-ਬਾਪੂ ਤਰਸੇਮ ਸਿੰਘ <br/>
Ad Position 24