28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਬਲਾਕ ਸੰਮਤੀ ਚੋਹਲਾ ਸਾਹਿਬ ਤੋਂ ਕਾਂਗਰਸ ਪਾਰਟੀ 7 ਸੀਟਾਂ ਲੈ ਕੇ ਪਹਿਲੇ ਸਥਾਨ 'ਤੇ ਰਹੀ <br/>

Ad Position 21
No active advertisement
ਅਜੀਤ ਡੈਸਕ 18-12-2025
ਚੋਹਲਾ ਸਾਹਿਬ, 17 ਦਸੰਬਰ (ਬਲਵਿੰਦਰ ਸਿੰਘ)-14 ਦਸੰਬਰ ਨੂੰ ਹੋਈਆਂ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਚੋਹਲਾ ਸਾਹਿਬ ਬਲਾਕ ਸੰਮਤੀ ਲਈ ਹੋਈਆਂ ਚੋਣਾਂ ਦੀ ਗਿਣਤੀ ਸ੍ਰੀ ਗੁਰੂ ਅਰਜਨ ਦੇਵ ਜੀ ਕਾਲਜ ਚੋਹਲਾ ਸਾਹਿਬ ਵਿਖੇ ਹੋਈ | ਇਸ ਵਿਚ ਕਾਂਗਰਸ ਪਾਰਟੀ ਦੇ ਸੱਤ, ਸ਼੍ਰੋਮਣੀ ਅਕਾਲੀ ਦਲ ਦੇ ਪੰਜ, ਸੱਤਾਧਾਰੀ ਆਮ ਆਦਮੀ ਪਾਰਟੀ ਦੇ ਤਿੰਨ ਉਮੀਦਵਾਰ ਅਤੇ ਭਾਰਤੀ ਜਨਤਾ ਪਾਰਟੀ ਦਾ ਇਕ ਉਮੀਦਵਾਰ ਜੇਤੂ ਰਿਹਾ | ਬਲਾਕ ਸੰਮਤੀ ਚੋਹਲਾ ਸਾਹਿਬ ਦੇ ਸਾਰੇ ਜ਼ੋਨਾਂ ਦੇ ਆਏ ਨਤੀਜਿਆਂ ਵਿਚ ਜ਼ੋਨ ਨੰਬਰ 1 ਧੂੰਦਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਗੁਰਪ੍ਰੀਤ ਕੌਰ 41 ਵੋਟਾਂ ਨਾਲ ਜੇਤੂ ਰਹੇ | ਜ਼ੋਨ ਨੰਬਰ 2 ਭੈਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਸ਼ਮੀਰ ਸਿੰਘ 130 ਵੋਟਾਂ ਨਾਲ ਜਿੱਤੇ, ਜ਼ੋਨ ਨੰਬਰ 3 ਫਤਿਆਬਾਦ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਿੰਦਰ ਸਿੰਘ 223 ਵੋਟਾਂ ਨਾਲ ਜਿੱਤੇ, ਜ਼ੋਨ ਨੰਬਰ 4 ਖਾਨ ਛਾਪੜੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਫੌਜੀ 268 ਵੋਟਾਂ ਲੈ ਕੇ ਜੇਤੂ ਰਹੇ, ਜ਼ੋਨ ਨੰਬਰ 5 ਤੁੜ ਤੋਂ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਬੀਬੀ ਨਿੰਦਰ ਕੌਰ 6 ਵੋਟਾਂ ਨਾਲ ਜਿੱਤੇ, ਜ਼ੋਨ ਨੰਬਰ 6 ਵੜਿੰਗ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਮਠਾੜੂ 323 ਵੋਟਾਂ ਨਾਲ ਜੇਤੂ ਰਹੇ, ਜ਼ੋਨ ਨੰਬਰ 7 ਚੋਹਲਾ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਗੁਰਬਚਨ ਕੌਰ 178 ਵੋਟਾਂ ਨਾਲ ਜੇਤੂ ਰਹੇ, ਜ਼ੋਨ ਨੰਬਰ 8 ਦਿਲਾਵਲਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਰਮਨਦੀਪ ਕੌਰ 42 ਵੋਟਾਂ ਨਾਲ ਜੇਤੂ ਰਹੇ, ਜ਼ੋਨ ਨੰਬਰ 9 ਮੋਹਨਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਧਰਮ ਸਿੰਘ 21 ਵੋਟਾਂ ਨਾਲ ਜੇਤੂ ਰਹੇ, ਜ਼ੋਨ ਨੰਬਰ 10 ਬ੍ਰਹਮਪੁਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਅਮਨਦੀਪ ਕੌਰ 29 ਵੋਟਾਂ ਨਾਲ ਜੇਤੂ ਰਹੇ, ਜ਼ੋਨ ਨੰਬਰ 11 ਰਾਣੀਵਲਾਹ ਤੋਂ ਬੀ.ਜੇ.ਪੀ. ਦੇ ਉਮੀਦਵਾਰ ਹਰਦੀਪ ਸਿੰਘ 423 ਵੋਟਾਂ ਲੈ ਕੇ ਜੇਤੂ ਰਹੇ, ਜ਼ੋਨ ਨੰਬਰ 12 ਮੁੰਡਾ ਪਿੰਡ ਤੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਬੀਬੀ ਰਾਜ ਕੌਰ 328 ਵੋਟਾਂ ਲੈ ਕੇ ਜੇਤੂ ਰਹੇ, ਜ਼ੋਨ ਨੰਬਰ 13 ਸੰਗਤਪੁਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਸਰਬਜੀਤ ਕੌਰ 60 ਵੋਟਾਂ ਲੈ ਕੇ ਜੇਤੂ ਰਹੇ, ਜ਼ੋਨ ਨੰਬਰ 14 ਰੱਤੋਕੇ ਤੋਂ ਸ੍ਰੋਮਣੀ ਅਕਾਲੀ ਦੇ ਉਮੀਦਵਾਰ ਦਲੇਰ ਸਿੰਘ ਢਿੱਲੋਂ 158 ਵੋਟਾਂ ਲੈ ਕੇ ਜੇਤੂ ਰਹੇ, ਜ਼ੋਨ ਨੰਬਰ 15 ਘੜਕਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਸਰਬਜੀਤ ਕੌਰ 98 ਵੋਟਾਂ ਲੈ ਕੇ ਜੇਤੂ ਰਹੇ | ਇਸੇ ਤਰਾਂ ਜ਼ੋਨ ਨੰਬਰ 16 ਤੋਂ ਆਮ ਆਦਮੀਂ ਪਾਰਟੀ ਦੇ ਉਮੀਦਵਾਰ ਬੀਬੀ ਕੁਲਜੀਤ ਕੌਰ 154 ਵੋਟਾਂ ਲੈ ਕੇ ਜੇਤੂ ਰਹੇ | ਬਲਾਕ ਸੰਮਤੀ ਚੋਹਲਾ ਸਾਹਿਬ ਦੇ 16 ਜ਼ੋਨਾਂ ਵਿਚੋਂ ਕਾਂਗਰਸ ਪਾਰਟੀ ਨੇ ਸਭ ਤੋਂ ਵੱਧ 7 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ 5 ਸੀਟਾਂ ਲੈ ਕੇ ਦੂਜੇ ਅਤੇ ਆਮ ਆਦਮੀ ਪਾਰਟੀ 3 ਸੀਟਾਂ ਲੈ ਕੇ ਤੀਜੇ ਅਤੇ ਬੀ.ਜੇ.ਪੀ. ਇਕ ਸੀਟ ਹੀ ਜਿੱਤ ਸਕੀ |

Ad Position 22
No active advertisement
ਪਿਛਲੀ ਖ਼ਬਰ ਰਾਣੀਵਲਾਹ ਜ਼ੋਨ 'ਚ ਭਾਜਪਾ ਉਮੀਦਵਾਰ ਨੇ ਬਲਾਕ ਸੰਮਤੀ ਚੋਣ ਜਿੱਤੀ ਅਗਲੀ ਖ਼ਬਰ ਗੁਰਸੇਵਕ ਸਿੰਘ ਸ਼ੇਖ ਦੇ ਯਤਨਾਂ ਸਦਕਾ ਅਕਾਲੀ ਦਲ ਨੇ ਜਿੱਤੀ ਜ਼ਿਲ੍ਹਾ ਪ੍ਰੀਸ਼ਦ ਦੀ ਸੀਟ
Ad Position 24