28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਪੈਨਸ਼ਨਰ ਐਂਡ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਵਲੋਂ ਪੈਨਸ਼ਨਰ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 18-12-2025
ਤਰਨ ਤਾਰਨ, 17 ਦਸੰਬਰ (ਇਕਬਾਲ ਸਿੰਘ ਸੋਢੀ)- ਪੈਨਸ਼ਨਰ ਐਂਡ ਸੀਨੀਅਰ ਸਿਟੀਜਨ ਐਸੋਸੀਏਸ਼ਨ ਵਲੋਂ ਪੈਨਸ਼ਨਰ ਦਿਵਸ ਚੇਅਰਮੈਨ ਗੁਰਦੇਵ ਸਿੰਘ ਸੰਧੂ ਦੀ ਅਗਵਾਈ ਵਿਚ ਬੜੇ ਜੋਸ਼ ਅਤੇ ਉਤਸ਼ਾਹਨਾਲ ਮਨਾਇਆ ਗਿਆ | ਪੈਨਸ਼ਨਰਜ ਦਿਵਸ ਵਿਚ ਸੈਂਕੜੇ ਪੈਨਸ਼ਨਰਾਂ ਨੇ ਹਿੱਸਾ ਲਿਆ | 75 ਸਾਲ ਤੋਂ ਉੱਪਰ ਵਾਲੇ ਪੈਨਸ਼ਨਰਜ਼ ਨੂੰ ਟਰਾਫੀ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਮੁੱਖ ਮਹਿਮਾਨ ਵਜੋਂ ਡਾਕਟਰ ਜਗਜੀਤ ਸਿੰਘ ਤਰਨ ਤਾਰਨ ਸ਼ਾਮਿਲ ਹੋਏ ਜਿਨ੍ਹਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ | ਸਮਾਗਮ ਦੌਰਾਨ ਜ਼ਿਲ੍ਹਾ ਜਨਰਲ ਸਕੱਤਰ ਸਤਪਾਲ ਸ਼ਰਮਾ, ਸੂਬਾ ਕਮੇਟੀ ਮੈਂਬਰ ਜਗਤਾਰ ਸਿੰਘ ਆਸਲ ਨੇ ਆਏ ਹੋਏ ਪੈਨਸ਼ਨਰਾਂ ਨੂੰ ਸੰਬੋਧਨ ਕੀਤਾ ਅਤੇ ਪੈਨਸ਼ਨਰਾਂ ਮੰਗਾਂ ਸੰਬੰਧੀ ਵਿਚਾਰ ਵਿਟਾਂਦਰੇ ਕੀਤੇ ਗਏ | ਇਸ ਮੌਕੇ ਤਜਿੰਦਰ ਸਿੰਘ ਕੱਲ੍ਹਾ, ਧਰਮ ਸਿੰਘ ਪੱਟੀ, ਹਰਦੀਪ ਸਿੰਘ ਪੱਟੀ, ਕਸ਼ਮੀਰ ਸਿੰਘ ਅਤੇ ਦਲਬੀਰ ਸਿੰਘ ਚੋਹਲਾ ਸਾਹਿਬ, ਮਲਕੀਤ ਸਿੰਘ ਕਾਲੇਕੇ ਪੱਟੀ, ਸ਼ਿੰਗਾਰਾ ਸਿੰਘ ਘੜਕਾ, ਨਰਿੰਦਰ ਕੌਰ ਪੱਟੀ, ਬਖਸ਼ੀਸ਼ ਸਿੰਘ ਜਵੰਧਾ, ਅਵਤਾਰ ਸਿੰਘ ਡੀ.ਐੱਸ.ਪੀ. ਆਦਿ ਸ਼ਾਮਿਲ ਸਨ | ਭਰਾਤਰੀ ਜਥੇਬੰਦੀਆਂ ਵਲੋਂ ਦਵਿੰਦਰ ਸਿੰਘ ਗਰੇਵਾਲ ਪੰਜਾਬ ਸਟੇਟ ਮਨਿਸਟਰੀਅਲ ਪੈਨਸ਼ਨਰ ਐਸੋਸੀਏਸ਼ਨ ਨੇ ਭਰਾਤਰੀ ਸੰਦੇਸ਼ ਦਿੱਤਾ ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਥੀ ਬਰਿੰਦਰਪਾਲ ਸਿੰਘ ਢਿੱਲੋ ਨੂੰ ਸਫਲ ਸਮਾਗਮ ਦੀ ਵਧਾਈ ਦਿੱਤੀ | ਅਖੀਰ ਵਿਚ ਚੇਅਰਮੈਨ ਗੁਰਦੇਵ ਸਿੰਘ ਸੰਧੂ ਨੇ ਆਏ ਹੋਏ ਪੈਨਸ਼ਨਰ ਸਾਥੀਆਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਵਲਟੋਹਾ ਤੋਂ 'ਆਪ' ਦੇ ਗੁਰਪ੍ਰਸੰਨ ਸਿੰਘ ਭੋਲਾ ਤੇ ਬਲਾਕ ਸੰਮਤੀ ਦੇ ਦਾਸੂਵਾਲ ਤੋਂ ਬਲਦੇਵ ਸਿੰਘ... ਅਗਲੀ ਖ਼ਬਰ ਬਾਬਾ ਜੀਵਨ ਸਿੰਘ ਜੀ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਨਗਰ ਕੀਰਤਨ
Ad Position 24