28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਜ਼ਿਲ੍ਹਾ ਪ੍ਰੀਸ਼ਦ ਜ਼ੋਨ ਵਲਟੋਹਾ ਤੋਂ 'ਆਪ' ਦੇ ਗੁਰਪ੍ਰਸੰਨ ਸਿੰਘ ਭੋਲਾ ਤੇ ਬਲਾਕ ਸੰਮਤੀ ਦੇ ਦਾਸੂਵਾਲ ਤੋਂ ਬਲਦੇਵ ਸਿੰਘ ਕੋਟਲੀ ਜੇਤੂ

Ad Position 21
No active advertisement
ਅਜੀਤ ਡੈਸਕ 18-12-2025
ਖੇਮਕਰਨ/ਅਮਰਕੋਟ, 17 ਦਸੰਬਰ (ਰਾਕੇਸ਼ ਕੁਮਾਰ ਬਿੱਲਾ, ਗੁਰਚਰਨ ਸਿੰਘ ਭੱਟੀ)- ਵਿਧਾਨ ਸਭਾ ਹਲਕਾ ਖੇਮਕਰਨ ਵਿਚ ਪੈਂਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਵਲਟੋਹਾ, ਸੁਰ ਸਿੰਘ ਤੇ ਬਲਾਕ ਸੰਮਤੀ ਵਲਟੋਹਾ ਦੇ ਜ਼ੋਨ ਦਾਸੂਵਾਲ ਤਾ 'ਆਪ' ਉਮੀਦਵਾਰ ਜੇਤੂ ਹੋ ਗਏ ਹਨ, ਜਿਨ੍ਹਾਂ ਨੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹਰਾਇਆ ਹੈ | ਜਦਕਿ ਕਾਂਗਰਸ ਪਾਰਟੀ ਨੇ ਇੰਨ੍ਹਾਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ | ਅੱਜ ਹੋਈ ਗਿਣਤੀ 'ਚ ਜ਼ਿਲ੍ਹਾ ਪ੍ਰੀਸ਼ਦ ਦੀ ਜੋਨ ਵਲਟੋਹਾ ਤੋੋਂ 'ਆਪ' ਉਮੀਦਵਾਰ ਗੁਰਪ੍ਰਸੰਨ ਸਿੰਘ ਭੋਲ਼ਾ ਕਰੀਬ 3610 ਵੋਟਾਂ ਤੇ ਬਲਾਕ ਸੰਮਤੀ ਵਲਟੋਹਾ ਦੇ ਜ਼ੋਨ ਦਾਸੂਵਾਲ ਤੋੋਂ 'ਆਪ' ਉਮੀਦਵਾਰ ਬਲਦੇਵ ਸਿੰਘ ਕੋਟਲੀ ਕਰੀਬ 550 ਵੋਟਾਂ ਦੇ ਫ਼ਰਕ ਨਾਲ ਜੇਤੂ ਹੋ ਗਏ ਹਨ | ਇੰਨ੍ਹਾਂ ਦੋਵਾਂ ਸੀਟਾਂ ਤੇ 'ਆਪ' ਤੇ ਅਕਾਲੀ ਦਲ ਦਰਮਿਆਨ ਹੋਏ ਸਿੱਧੇ ਮੁਕਾਬਲੇ 'ਚ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਵਲਟੋਹਾ ਤੋੋਂ 'ਆਪ' ਉਮੀਦਵਾਰ ਆੜ੍ਹਤੀ ਗੁਰਪ੍ਰਸੰਨ ਸਿੰਘ ਭੋਲ਼ਾ ਨੇ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਸੀਤਲ ਵਲਟੋਹਾ ਨੂੰ ਤੇ ਬਲਾਕ ਸੰਮਤੀ ਜ਼ੋਨ ਦਾਸੂਵਾਲ ਤੋੋਂ 'ਆਪ' ਬਲਦੇਵ ਸਿੰਘ ਕੋਟਲੀ ਨੇ ਅਕਾਲੀ ਉਮੀਦਵਾਰ ਜਰਨੈਲ ਸਿੰਘ ਬਹਾਦਰ ਨਗਰ ਨੂੰ ਹਰਾਇਆ ਹੈ | ਇੰਨ੍ਹਾਂ ਜੇਤੂ ਉਮੀਦਵਾਰਾਂ ਨੇ ਗਿਣਤੀ ਕੇਂਦਰ ਦੇ ਬਾਹਰ ਭਾਰੀ ਗਿਣਤੀ ਵਿਚ ਹਾਜ਼ਰ ਇਲਾਕੇ ਦੇ 'ਆਪ' ਵਰਕਰਾਂ ਤੇ ਪਿੰਡਾਂ ਦੇ ਪੰਚਾਂ-ਸਰਪੰਚਾਂ ਤੇ ਖਾਸ ਕਰਕੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਇਹ ਜਿੱਤ ਉਨ੍ਹਾਂ ਦੀ ਮਿਹਨਤ ਕਰਕੇ ਹੋਈ ਹੈ | ਉਨ੍ਹਾਂ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਤੇ ਪੀ.ਏ. ਹੀਰਾ ਸਿੰਘ ਧੁੰਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਸਮੇਤ 'ਆਪ' ਪਾਰਟੀ ਨੇ ਜਿਹੜਾ ਭਰੋਸੇ 'ਤੇ ਉਮੀਦ ਨਾਲ ਉਮੀਦਵਾਰ ਬਣਾਇਆ ਹੈ |
Ad Position 22
No active advertisement
ਪਿਛਲੀ ਖ਼ਬਰ ਸਕੂਲ ਵਿਚ ਵਿਦਿਆਰਥੀਆਂ ਦੇ ਬੈਠਣ ਲਈ ਟਾਟ ਦਿੱਤੇ ਅਗਲੀ ਖ਼ਬਰ ਪੈਨਸ਼ਨਰ ਐਂਡ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਵਲੋਂ ਪੈਨਸ਼ਨਰ ਦਿਵਸ ਮਨਾਇਆ
Ad Position 24