28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਹਲਕਾ ਖਡੂਰ ਸਾਹਿਬ 'ਚ ਬਲਾਕ ਸੰਮਤੀ ਦੇ 13 ਜ਼ੋਨਾਂ 'ਚ ਅਕਾਲੀ ਦਲ ਜੇਤੂ <br/>

Ad Position 21
No active advertisement
ਅਜੀਤ ਡੈਸਕ 18-12-2025
ਤਰਨ ਤਾਰਨ, 17 ਦਸੰਬਰ (ਹਰਿੰਦਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਬਲਾਕ ਚੋਹਲਾ ਸਾਹਿਬ ਅਤੇ ਖਡੂਰ ਸਾਹਿਬ ਅਧੀਨ ਆਉਂਦੀਆਂ 41 ਬਲਾਕ ਸੰਮਤੀਆਂ ਵਿਚੋਂ 13 ਜ਼ੋਨਾਂ ਵਿਚ ਜਿੱਤ ਪ੍ਰਾਪਤ ਕੀਤੀ ਹੈ | ਜਿਸ ਨਾਲ ਅਕਾਲੀ ਵਰਕਰਾਂ ਦੇ ਹੌਂਸਲੇ ਬੁਲੰਦ ਹੋਏ ਹਨ | ਇਸ ਸੰਬੰਧ ਵਿਚ ਜਾਣਕਾਰੀ ਅਨੁਸਾਰ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਗੁਲਵਿੰਦਰ ਸਿੰਘ ਨੇ ਸੰਮਤੀ ਗਿੱਲ ਵੜੈਚ, ਜਸਬੀਰ ਕੌਰ ਨੇ ਸੰਮਤੀ ਥੇਹ ਬ੍ਰਾਹਮਣਾ, ਬੀਬੀ ਮਨਜਿੰਦਰ ਕੌਰ ਜ਼ੋਨ ਡਾਲੇਕੇ, ਰਾਜਵਿੰਦਰ ਕੌਰ ਜ਼ੋਨ ਮਾਣੋਚਾਲ੍ਹ, ਦਲਜੀਤ ਸਿੰਘ ਜ਼ੋਨ ਪੱਖੋਕੇ, ਜਸਬੀਰ ਕੌਰ ਜ਼ੋਨ ਬਾਠ ਕਲਾਂ, ਨਿੰਦਰ ਕੌਰ ਜ਼ੋਨ ਤੁੜ, ਰਣਜੀਤ ਕੌਰ ਜ਼ੋਨ ਬਾਣੀਆ, ਨਵਪ੍ਰੀਤ ਕੌਰ ਜ਼ੋਨ ਕੱਲ੍ਹਾ, ਸੁਰਿੰਦਰ ਸਿੰਘ ਸ਼ਿੰਦਾ ਜ਼ੋਨ ਫ਼ਤਿਆਬਾਦ, ਕਸ਼ਮੀਰ ਸਿੰਘ ਫ਼ੌਜੀ ਜ਼ੋਨ ਭੈਲ, ਦਲੇਰ ਸਿੰਘ ਕਰਮੂੰਵਾਲਾ ਜ਼ੋਨ ਰੱਤੋਕੇ, ਰਾਜ ਕੌਰ ਜ਼ੋਨ ਮੁੰਡਾਪਿੰਡ ਵਿਚੋਂ ਜਿੱਤ ਦਰਜ ਕੀਤੀ ਹੈ | ਇਸ ਸੰਬੰਧ ਵਿਚ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ, ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇ. ਅਲਵਿੰਦਰਪਾਲ ਸਿੰਘ ਪੱਖੋਕੇ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਗੁਰਬਚਨ ਸਿੰਘ ਕਰਮੂੰਵਾਲਾ, ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਆਦਿ ਅਕਾਲੀ ਆਗੂਆਂ ਨੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਇਨ੍ਹਾਂ ਚੋਣਾਂ ਵਿਚ ਹਲਕੇ ਦੇ ਲੋਕਾਂ ਨੇ ਸ਼ੋ੍ਰਮਣੀ ਅਕਾਲੀ ਦਲ ਦਾ ਸਾਥ ਦਿੱਤਾ ਹੈ, ਉਹ ਉਨ੍ਹਾਂ ਦੇ ਸਦਾ ਰਿਣੀ ਰਹਿਣਗੇ | ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਤੋਂ ਬਾਅਦ ਹੁਣ ਸਾਲ 2027 ਵਿਚ ਵਿਧਾਨ ਸਭਾ ਚੋਣਾਂ ਦੀ ਤਿਆਰੀ ਹੈ | ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਬਣੇਗੀ ਅਤੇ ਲੋਕਾਂ ਨੂੰ ਫਿਰ ਤੋਂ ਉਹ ਸਹੂਲਤਾਂ ਦਿੱਤੀਆਂ ਜਾਣਗੀਆਂ, ਜੋ ਕਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਮਿਲਦੀਆਂ ਸਨ |

Ad Position 22
No active advertisement
ਪਿਛਲੀ ਖ਼ਬਰ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਨੇ 17 ਬਲਾਕ ਸੰਮਤੀਆਂ 'ਤੇ ਕੀਤਾ ਕਬਜ਼ਾ ਅਗਲੀ ਖ਼ਬਰ ਬਲਾਕ ਸੰਮਤੀ ਖਡੂਰ ਸਾਹਿਬ ਦੇ 25 ਜ਼ੋਨਾਂ ਦੀਆਂ ਚੋਣਾਂ 'ਚ ਨਹੀਂ ਮਿਲਿਆ ਕਿਸੇ ਵੀ ਪਾਰਟੀ ਨੂੰ ਬਹੁਮਤ
Ad Position 24