28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਨੇ 17 ਬਲਾਕ ਸੰਮਤੀਆਂ 'ਤੇ ਕੀਤਾ ਕਬਜ਼ਾ

Ad Position 21
No active advertisement
ਅਜੀਤ ਡੈਸਕ 18-12-2025
ਤਰਨ ਤਾਰਨ, 17 ਦਸੰਬਰ (ਹਰਿੰਦਰ ਸਿੰਘ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਬਲਾਕ ਚੋਹਲਾ ਸਾਹਿਬ ਅਤੇ ਖਡੂਰ ਸਾਹਿਬ ਵਿਚ ਹੋਈਆਂ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਕੁੱਲ 41 ਬਲਾਕ ਸੰਮਤੀ ਮੈਂਬਰਾਂ ਵਿਚੋਂ 17 ਸੀਟਾਂ 'ਤੇ ਕਬਜ਼ਾ ਕਰਕੇ ਮੋਹਰੀ ਸਥਾਨ ਹਾਸਲ ਕੀਤਾ | ਇਸ ਹਲਕੇ ਵਿਚ 41 ਬਲਾਕ ਸੰਮਤੀ ਜ਼ੋਨਾਂ ਵਿਚੋਂ 7 ਜ਼ੋਨਾਂ ਵਿਚ ਬਿਨਾਂ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਸਨ | ਜਦਕਿ ਬਾਕੀ ਰਹਿੰਦੀਆਂ 34 ਬਲਾਕ ਸੰਮਤੀ ਸੀਟਾਂ 'ਤੇ ਚੋਣ ਹੋਈ ਸੀ | ਇਨ੍ਹਾਂ ਚੋਣਾਂ ਵਿਚ ਕਾਂਗਰਸ ਪਾਰਟੀ ਵਲੋਂ ਵੱਡੀ ਜਿੱਤ ਦਰਜ ਕੀਤੀ ਗਈ | ਨੌਰੰਗਾਬਾਦ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਲਖਵਿੰਦਰ ਸਿੰਘ ਮੱਲ੍ਹੀ, ਖਵਾਸਪੁਰ ਤੋਂ ਕੰਵਲਦੀਪ ਕੌਰ, ਵੇਈਾਪੂਈਾ ਤੋਂ ਨਰਿੰਦਰ ਕੌਰ, ਜਾਮਾਰਾਏ ਤੋਂ ਰਮਨਦੀਪ ਕੌਰ, ਛਾਪੜੀ ਸਾਹਿਬ ਤੋਂ ਲਾਭ ਸਿੰਘ, ਸੰਗਤਪੁਰਾ ਤੋਂ ਸਰਬਜੀਤ ਕੌਰ, ਬ੍ਰਹਮਪੁਰਾ ਤੋਂ ਅਮਨਦੀਪ ਕੌਰ, ਮੋਹਨਪੁਰ ਤੋਂ ਧਰਮ ਸਿੰਘ, ਚੋਹਲਾ ਸਾਹਿਬ ਤੋਂ ਗੁਰਬਚਨ ਕੌਰ, ਘੜਕਾ ਤੋਂ ਜਸਬੀਰ ਕੌਰ, ਸ਼ਾਹਬਾਜਪੁਰ ਤੋਂ ਕੰਵਲਜੀਤ ਸਿੰਘ ਸ਼ਾਹ, ਜੀਓਬਾਲਾ ਤੋਂ ਸੁਖਚੈਨ ਸਿੰਘ ਕਾਲਾ, ਚੁਤਾਲਾ ਤੋਂ ਮੇਹਰ ਸਿੰਘ ਚੁਤਾਲਾ, ਪੰਡੋਰੀ ਗੋਲਾ ਤੋਂ ਬਾਬਾ ਸੁਖਦੇਵ ਸਿੰਘ, ਬਾਗੜੀਆਂ ਤੋਂ ਸੰਦੀਪ ਕੌਰ, ਭਰੋਵਾਲ ਤੋਂ ਹਰਜਿੰਦਰ ਕੌਰ ਅਤੇ ਕੰਗ ਜ਼ੋਨ ਤੋਂ ਰਾਜਵਿੰਦਰ ਸਿੰਘ ਰਾਜਾ ਨੇ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜ ਕੇ ਜਿੱਤ ਪ੍ਰਾਪਤ ਕੀਤੀ ਹੈ | ਇਸ ਮੌਕੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਜੇਤੂ ਉਮੀਦਵਾਰਾਂ ਨੂੰ ਸਨਮਾਨਿਤ ਕਰਦਿਆਂ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਦਰਸਾਉਂਦੀ ਹੈ ਕਿ 2027 ਵਿਚ ਕਾਂਗਰਸ ਪਾਰਟੀ ਦੀ ਜਿੱਤ ਪੱਕੀ ਹੈ ਅਤੇ ਲੋਕ ਕਾਂਗਰਸ ਦੀ ਸਰਕਾਰ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਉਹ ਹਲਕਾ ਨਿਵਾਸੀਆਂ ਦੇ ਰਿਣੀ ਹਨ, ਜਿੰਨਾਂ ਨੇ ਬਿਨਾਂ ਕਿਸੇ ਡਰ ਦੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਵੋਟ ਪਾ ਕੇ ਉਨ੍ਹਾਂ ਨੂੰ ਵੱਡੇ ਪੱਧਰ 'ਤੇ ਜਿਤਾਇਆ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਕਾਂਗਰਸ ਪਾਰਟੀ ਨੰਬਰ 1 'ਤੇ ਪਹੁੰਚ ਗਈ ਹੈ | ਜਿਸ ਦਾ ਸਿਹਰਾ ਹਲਕੇ ਦੇ ਵੋਟਰਾਂ ਸਿਰ ਜਾਂਦਾ ਹੈ | ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਹਲਕੇ ਦੀ ਸੇਵਾ ਵਿਚ ਸਦਾ ਹਾਜ਼ਰ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਪਿੰਡ ਕੱਕੜ ਵਿਖੇ ਗੁਰਮਤਿ ਸਮਾਗਮ ਤੇ ਅੰਮਿ੍ਤ ਸੰਚਾਰ 27-28 ਨੂੰ ਅਗਲੀ ਖ਼ਬਰ ਹਲਕਾ ਖਡੂਰ ਸਾਹਿਬ 'ਚ ਬਲਾਕ ਸੰਮਤੀ ਦੇ 13 ਜ਼ੋਨਾਂ 'ਚ ਅਕਾਲੀ ਦਲ ਜੇਤੂ <br/>
Ad Position 24