22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬਲਾਕ ਸੰਮਤੀ ਜ਼ੋਨ ਘੜਕਾ ਤੋਂ ਕਾਂਗਰਸੀ ਉਮੀਦਵਾਰ ਬੀਬੀ ਜਸਵੀਰ ਕੌਰ ਜੇਤੂ ਰਹੇ <br/>

Ad Position 21
No active advertisement
ਅਜੀਤ ਡੈਸਕ 19-12-2025
ਚੋਹਲਾ ਸਾਹਿਬ, 18 ਦਸੰਬਰ (ਬਲਵਿੰਦਰ ਸਿੰਘ)-ਬਲਾਕ ਸੰਮਤੀ ਜੋਨ ਘੜਕਾ ਤੋਂ ਸਾਬਕਾ ਸਰਪੰਚ ਰਸਪਾਲ ਸਿੰਘ ਧੁੰਨ ਦੇ ਮਾਤਾ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਜਸਬੀਰ ਕੌਰ ਧੁੰਨ ਢਾਏ ਵਾਲਾ, ਧਰਮ ਪਤਨੀ ਸਤਨਾਮ ਸਿੰਘ ਆਪਣੇ ਵਿਰੋਧੀਆਂ ਨੂੰ 98 ਵੋਟਾਂ ਨਾਲ ਪਛਾੜ ਕੇ ਜੇਤੂ ਰਹੇ | ਇੱਥੇ ਮੁੱਖ ਮੁਕਾਬਲਾ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਵਾਰਿਸ ਪੰਜਾਬ ਦੇ ਪਾਰਟੀਆਂ ਦੇ ਉਮੀਦਵਾਰਾਂ ਦਰਮਿਆਨ ਸੀ, ਜਿਨ੍ਹਾਂ ਨੂੰ ਪਛਾੜਦੇ ਹੋਏ ਬੀਬੀ ਜਸਬੀਰ ਕੌਰ ਨੇ ਜਿੱਤ ਹਾਸਲ ਕੀਤੀ | ਅੱਜ ਇੱਥੇ ਗੱਲਬਾਤ ਦੌਰਾਨ ਉਮੀਦਵਾਰ ਬੀਬੀ ਜਸਬੀਰ ਕੌਰ ਅਤੇ ਉਹਨਾਂ ਦੇ ਪੁੱਤਰ ਸਾਬਕਾ ਸਰਪੰਚ ਰਸਪਾਲ ਸਿੰਘ ਧੁੰਨ ਨੇ ਕਿਹਾ ਕਿ ਉਹ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਆਪਣੇ ਜੋਨ ਘੜਕਾ ਤੇ ਧੁੰਨ ਪਿੰਡਾਂ ਦੇ ਵੋਟਰਾਂ ਅਤੇ ਕਾਂਗਰਸੀ ਵਰਕਰਾਂ ਦੇ ਤਹਿ ਦਿਲੋਂ ਧੰਨਵਾਦੀ ਹਨ | ਇਸ ਮੌਕੇ ਉਨ੍ਹਾਂ ਨੇ ਸਾਬਕਾ ਸਰਪੰਚ ਅਰੂੜ ਸਿੰਘ, ਸਾਬਕਾ ਸਰਪੰਚ ਸੰਗਤ ਰਾਮ, ਜੈਮਲ ਸਿੰਘ ਮੈਂਬਰ, ਨਿਰਮਲ ਸਿੰਘ, ਮੈਂਬਰ ਕੁਲਦੀਪ, ਸਿੰਘ ਮੈਂਬਰ ਨਿਰਵੈਲ ਸਿੰਘ, ਸੂਬੇਦਾਰ ਸੁਖਬੀਰ ਸਿੰਘ, ਬਲਜੀਤ ਸਿੰਘ, ਬਲਜੀਤ ਸਿੰਘ ਡੇਅਰੀ ਵਾਲੇ, ਦਿਲਬਾਗ ਸਿੰਘ, ਸੁਰਜੀਤ ਸਿੰਘ ਮੱਲੀ, ਕਲੱਬ ਪ੍ਰਧਾਨ ਗੁਰਦੇਵ ਸਿੰਘ ਬਾਊ, ਗੁਰਪ੍ਰਤਾਪ ਸਿੰਘ ਲੌਹਕੀਆ, ਹਰਦੇਵ ਸਿੰਘ ਘੜਕਾ, ਮੈਂਬਰ ਬਾਬਾ ਬੀਰ ਸਿੰਘ, ਮਨਦੀਪ ਸਿੰਘ ਸਾਬਕਾ ਸਰਪੰਚ ਘੜਕਾ, ਮੈਂਬਰ ਪਰਗਟ ਸਿੰਘ, ਪ੍ਰਧਾਨ ਅਜਮੇਰ ਸਿੰਘ, ਕੁਲਦੀਪ ਸਿੰਘ ਕਾਲਾ ਤੋਂ ਇਲਾਵਾ ਹੋਰਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਸੁਰਜਨ ਜੀ ਵਿਖੇ ਨਤਮਸਤਕ ਹੋਏ ਜੇਤੂ ਉਮੀਦਵਾਰ <br/> ਅਗਲੀ ਖ਼ਬਰ ਦਿਹਾਤੀ ਮਜ਼ਦੂਰ ਸਭਾ ਵਲੋਂ ਨੌਸ਼ਹਿਰਾ ਪੰਨੂੰਆਂ ਚੌਕੀ ਦਾ ਘਿਰਾਓ <br/>
Ad Position 24