22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਖੇਮਕਰਨ ਵਿਖੇ ਸ਼ਹੀਦੀ ਜੋੜ ਮੇਲੇ ਸੰਬੰਧੀ ਲੰਗਰ ਲਗਾਇਆ <br/>

Ad Position 21
No active advertisement
ਅਜੀਤ ਡੈਸਕ 19-12-2025
ਖੇਮਕਰਨ, 18 ਦਸੰਬਰ (ਰਾਕੇਸ਼ ਬਿੱਲਾ)-ਖੇਮਕਰਨ ਦੇ ਇਤਿਹਾਸਕ ਗੁਰਦੁਆਰਾ ਗੁਰੂ ਸਰ ਵਿਖੇ ਨੌਵੀ ਪਾਤਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਯਾਦ ਚ ਮਨਾਏ ਜਾ ਰਹੇ ਸ਼ਹੀਦੀ ਜੋੜ ਮੇਲੇ ਦੇ ਪਹਿਲੇ ਦਿਨ ਸਥਾਨਕ ਸ਼ਰਧਾਲੂਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲੇ ਵਿਚ ਚਾਹ-ਪਕੌੜਿਆਂ ਦਾ ਲੰਗਰ ਲਗਾਇਆ ਗਿਆ, ਜਿਸ 'ਚ ਪ੍ਰਬੰਧਕਾਂ ਵਲੋਂ ਸਾਰਾ ਦਿਨ ਮੇਲੇ ਵਿਚ ਆਈਆਂ ਸੰਗਤਾਂ ਨੂੰ ਚਾਹ ਤੇ ਗਰਮ ਪਕੌੜਿਆਂ ਦਾ ਲੰਗਰ ਛਕਾਇਆ ਗਿਆ | ਇਸ ਸੇਵਾ ਵਿਚ ਮੁੱਖ ਤੌਰ 'ਤੇ ਬਲਦੇਵ ਸਿੰਘ ਮਨਾਵਾ, ਬਲਵਿੰਦਰ ਸਿੰਘ ਮਨਾਵਾ, ਕੌਂਸਲਰ ਗੁਰਬੀਰ ਸਿੰਘ ਖੇੜਾ, ਵਰਿਆਮ ਸਿੰਘ ਚੱਠੂ, ਚਾਨਣ ਸਿੰਘ, ਗੋਲਡੀ ਬਾਜਵਾ, ਸਰਪੰਚ ਹਰਚਰਨ ਸਿੰਘ ਮੀਆਂਵਾਲਾ, ਰਮਨ ਕੁਮਾਰ ਸ਼ਰਮਾ, ਸੁਖਦੇਵ ਰਾਜ ਸ਼ਰਮਾ, ਵਿਕਾਸ ਵਿੱਜ, ਵਿਸ਼ਵਾ ਨਾਥ ਕਾਲੀਆ, ਰਾਜੂ ਬਜਾਜ ਆੜ੍ਹਤੀ, ਸਾਧੂ ਸਿੰਘ ਰੌੜਾ ਆਦਿ ਨੇ ਹਿੱਸਾ ਪਾਇਆ |

Ad Position 22
No active advertisement
ਪਿਛਲੀ ਖ਼ਬਰ ਅਧਿਆਪਕਾ ਰਸ਼ਪਾਲ ਕੌਰ 'ਪਰਾਈਡ ਆਫ਼ ਸਕੂਲ ਐਵਾਰਡ' ਨਾਲ ਸਨਮਾਨਿਤ ਅਗਲੀ ਖ਼ਬਰ ਗਲੇ ਦੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਨੂੰ ਸਮੇਂ ਸਿਰ ਪਛਾਣੋ- ਡਾ. ਰੰਧਾਵਾ <br/>
Ad Position 24