ਖਡੂਰ ਸਾਹਿਬ, 18 ਦਸੰਬਰ (ਰਸ਼ਪਾਲ ਸਿੰਘ ਕੁਲਾਰ)-ਪਿ੍ੰਸੀਪਲ ਅਤੇ ਅਧਿਆਪਕਾ ਦੇ ਉਚੇਚੇ ਯੋਗਦਾਨ 'ਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਐਫ.ਏ.ਪੀ. ਐਸੋਸੀਏਸ਼ਨ ਵਲੋਂ ਐਫ.ਏ.ਪੀ. ਨੈਸ਼ਨਲ ਐਵਾਰਡ ਸਨਮਾਨ ਸਮਾਰੋਹ ਚੰਡੀਗੜ੍ਹ ਵਿਖੇ ਕਰਵਾਇਆ ਗਿਆ | ਇਸ ਸਮਾਰੋਹ ਦਾ ਉਦੇਸ਼ ਸਕੂਲਾਂ ਦੇ ਪਿ੍ੰਸੀਪਲ ਅਤੇ ਅਧਿਆਪਕਾਂ ਦੇ ਸਿੱਖਿਆ ਦੇ ਖੇਤਰ ਵਿਚ ਦਿੱਤੇ ਯੋਗਦਾਨ ਨੂੰ ਸਨਮਾਨਿਤ ਕਰਨਾ ਸੀ | ਸਿੱਖਿਆ ਦੇ ਖੇਤਰ ਵਿਚ ਅਗਵਾਈ ਕਰ ਰਹੇ ਇਲਾਕੇ ਦੀ ਨਾਮਵਰ ਸੰਸਥਾ ਬਾਬਾ ਬਿਸ਼ਨ ਸਿੰਘ ਕੀਰਤਨ ਸਿੰਘ ਡੇ ਬੋਰਡਿੰਗ ਸਕੂਲ ਢੋਟਾ ਨੇ ਇਕ ਵਾਰ ਫਿਰ ਆਪਣੀ ਸ਼ਾਨਦਾਰ ਸਿੱਖਿਆ ਸੇਵਾ ਅਤੇ ਪ੍ਰਬੰਧਕੀ ਕਾਮਯਾਬੀਆਂ ਨਾਲ ਮਾਣ ਵਧਾਇਆ ਹੈ | ਸਕੂਲ ਦੀ ਅਧਿਆਪਕਾ ਰਸ਼ਪਾਲ ਕੌਰ ਨੂੰ 'ਪਰਾਈਡ ਆਫ ਦਾ ਸਕੂਲ ਐਵਾਰਡ' 2025 ਦੇ ਸਨਮਾਨ ਨਾਲ ਨਿਵਾਜਿਆ ਗਿਆ | ਸਕੂਲ ਦੇ ਪ੍ਰੈਜੀਡੈਂਟ ਬਾਬਾ ਇੰਦਰਜੀਤ ਸਿੰਘ ਖੱਖ (ਗੋਇੰਦਵਾਲ ਸਾਹਿਬ) ਨੇ ਕਿਹਾ ਕਿ ਪਿ੍ੰਸੀਪਲ ਅਤੇ ਅਧਿਆਪਕਾਂ ਨੂੰ ਮਿਲਣ ਵਾਲੇ ਅਜਿਹੇ ਸਨਮਾਨ ਸਿਰਫ਼ ਉਨ੍ਹਾਂ ਦਾ ਮਨੋਬਲ ਹੀ ਨਹੀਂ ਵਧਾਉਂਦੇ, ਸਗੋਂ ਸਿੱਖਿਆ ਪ੍ਰਣਾਲੀ ਨੰੂ ਹੋਰ ਮਜ਼ਬੂਤ ਕਰਦੇ ਹਨ |