ਫਤਿਆਬਾਦ, 20 ਦਸੰਬਰ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਤੋਂ ਬਲਾਕ ਸੰਮਤੀ ਮੈਂਬਰ ਦੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਿੰਦਰ ਸਿੰਘ ਛਿੰਦਾ ਨੇ ਚੋਣ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਕੀਤਾ | ਜਿਸ ਕਸਬਾ ਫਤਿਆਬਾਦ ਪਹੁੰਚ ਕੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸੁਰਿੰਦਰ ਸਿੰਘ ਛਿੰਦਾ ਨੂੰ ਵਧਾਈ ਦਿੱਤੀ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਤੇ ਸੁਰਿੰਦਰ ਸਿੰਘ ਛਿੰਦਾ ਨੂੰ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਤੋਂੋ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਸਾ.ਸਰਪੰਚ ਭੁਪਿੰਦਰ ਸਿੰਘ ਭਿੰਦਾ, ਤੇਜਿੰਦਰ ਸਿੰਘ ਪਿ੍ੰਸ ਭਰੋਵਾਲ, ਜਗਜੀਤ ਸਿੰਘ ਕਾਲੂ, ਸਾ. ਸਰਪੰਚ ਕੁਲਦੀਪ ਸਿੰਘ ਲਹੌਰੀਆ, ਕੁਲਦੀਪ ਸਿੰਘ ਕੰਬੋਜ, ਕਸ਼ਮੀਰ ਸਿੰਘ ਸਹੋਤਾ, ਮਾਬਰ ਜਸਬੀਰ ਸਿੰਘ ਸਾਬੀ, ਮੈਂਬਰ ਚਰਨਜੀਤ ਸਿੰਘ ਦਿਉਲ, ਮਾੈਬਰ ਠੇਕੇਦਾਰ ਬਲਵਿੰਦਰ ਸਿੰਘ, ਨੰ.ਸੰਤੋਖ ਸਿੰਘ, ਰਾਜਿੰਦਰ ਸਿੰਘ ਰਾਜੂ, ਮਾਸਟਰ ਮਹਿੰਦਰ ਸਿੰਘ, ਮਹਿੰਦਰ ਸਿੰਘ ਨਿਰਾਲਾ, ਕਾਮਰੇਡ ਬਲਜੀਤ ਸਿੰਘ, ਬਲਦੇਵ ਸਿੰਘ ਕੰਬੋਜ, ਬਿੱਟੂ ਦਿਓਲ, ਉਂਕਾਰ ਸਿੰਘ ਹਲਵਾਈ, ਜਸਬੀਰ ਸਿੰਘ ਬਿੱਲਾ, ਪ੍ਰਧਾਨ ਰਤਨ ਸਿੰਘ ਦਿਉਲ, ਅੰਗਰੇਜ ਸਿੰਘ ਮਹੀਂਵਾਲ, ਹਰੀਸ਼ ਕੁਮਾਰ ਗੁਜਰ, ਗੋਲਡੀ ਸੇਠੀ, ਸੰਨੀ ਕੁਕੜੇੇਜਾ, ਸਾਬੀ ਮਾੈਬਰ, ਜਸਕਰਨ ਸਿੰਘ ਗ੍ਰੰਥੀ, ਰਣਬੀਰ ਸਿੰਘ ਹੈਪੀ ਅਤੇ ਹੋਰਨਾਂ ਨੇ ਵੀ ਸ਼ਿਰਕਤ ਕੀਤੀ |