ਚੋਹਲਾ ਸਾਹਿਬ, 20 ਦਸੰਬਰ (ਬਲਵਿੰਦਰ ਸਿੰਘ ਚੋਹਲਾ)-ਇਲਾਕੇ ਦੀ ਮਹਾਨ ਵਿੱਦਿਅਕ ਸੰਸਥਾ ਐੱਮ.ਐੱਸ.ਐੱਮ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧੁੰਨ ਰੋੜ ਚੋਹਲਾ ਸਾਹਿਬ ਵਿਖੇ ਚੇਅਰਮੈਨ ਡਾ. ਉਪਕਾਰ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਰੌਹ ਕਰਵਾਇਆ ਗਿਆ ਹੈ | ਇਸ ਸਮੇਂ ਪਿ੍ੰਸੀਪਲ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸਟੇਜ 'ਤੇ ਜਦ ਬੱਚਿਆਂ ਵਲੋਂ ਪੰਜਾਬੀ ਨਾਚ, ਗਿੱਧਾ, ਭੰਗੜੇ ਦੀ ਪੇਸ਼ਕਾਰੀ ਕੀਤੀ ਗਈ ਤਾਂ ਸਾਰੇ ਦਰਸ਼ਕ ਝੂਮਣ ਲੱਗ ਪਏ | ਕੁੜੀਆਂ ਵਲੋਂ ਪੰਜਾਬੀ ਗਾਣਿਆਂ 'ਤੇ ਭੰਗੜਾ ਪਾਇਆ ਤਾਂ ਸਾਰੇ ਹਾਜ਼ਰੀਨ ਨੱਚਣ ਅਤੇ ਗਾਉਣ ਲੱਗ ਪਏ | ਇਸ ਤੋਂ ਬਾਅਦ ਬੱਚਿਆਂ ਨੇ ਹਰਿਆਣਵੀਂ ਅਤੇ ਕਸਮੀਰੀ ਪੁਸ਼ਾਕਾਂ ਪਾ ਕੇ ਜਦ ਸਟੇਜ 'ਤੇ ਪੇਸ਼ਕਾਰੀ ਕੀਤੀ ਤਾਂ ਸਾਰੇ ਅਸ਼ ਅਸ਼ ਕਰ ਉੱਠੇ | ਇਸ ਤੋਂ ਬਾਅਦ ਬੱਚਿਆਂ ਵਲੋਂ ਆਰਮੀਂ ਥੀਮ, ਨਸ਼ਿਆਂ ਦੇ ਮਾਰੂ ਪ੍ਰਭਾਵਾਂ ਹੇਠ ਆ ਰਹੀ ਨੌਜਵਾਨ ਪੀੜ੍ਹੀ ਅਤੇ ਪਰਿਵਾਰਾਂ ਦੇ ਪਰਿਵਾਰ ਕਿਸ ਤਰ੍ਹਾਂ ਉੱਜੜ ਰਹੇ ਹਨ, ਬਾਰੇ ਨਾਟਕ ਦੀ ਪੇਸ਼ਕਾਰੀ ਕੀਤੀ | ਇਸ ਸਮੇਂ ਕੁਲਦੀਪ ਚੰਦ ਏ.ਡੀ.ਸੀ. ਗੁਰਦਾਸਪੁਰ ਨੇ ਇਸ ਰੰਗਾਂਰੰਗ ਪ੍ਰੋਗਰਾਮ 'ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਕੁਲਦੀਪ ਚੰਦ ਨੇ ਸਟੇਜ 'ਤੇ ਬੋਲਦਿਆਂ ਐੱਮ.ਐੱਸ.ਐੱਮ. ਕਾਨਵੈਂਟ ਸਕੂਲ ਦੇ ਡਾਇਰੈਕਟਰ ਚੇਅਰਮੈਨ ਉਪਕਾਰ ਸਿੰਘ ਸੰਧੂ, ਸਕੂਲ ਮੁੱਖ ਅਧਿਆਪਕਾ, ਸਕੂਲ ਅਧਿਆਪਕਾਂ, ਹੋਣਹਾਰ ਵਿਦਿਆਰਥੀਆਂ ਵਲੋਂ ਪੜ੍ਹਾਈ ਦੇ ਨਾਲ ਨਾਲ ਵੱਖ ਵੱਖ ਵਿਸ਼ਿਆਂ ਵਿਚ ਮਾਰੀਆਂ ਜਾਂਦੀਆਂ ਮੱਲਾਂ ਦੀ ਸ਼ਲਾਘਾ ਕੀਤੀ | ਇਸ ਮੌਕੇਂ ਹੋਣਹਾਰ ਵਿਦਿਆਰਥੀਆਂ ਨੂੰ ਯੋਗ ਇਨਾਮ ਦਿੱਤੇ ਗਏ | ਇਸ ਸਮੇਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪੀ.ਏ ਚੇਅਰਮੈਨ ਦਿਲਬਾਗ ਸਿੰਘ ਨੇ ਸਟੇਜ 'ਤੇ ਸੰਬੋਧਨ ਕਰਦਿਆਂ ਕਿਹਾ ਕਿ ਐੱਮ.ਐੱਸ.ਐੱਮ. ਕਾਨਵੈਂਟ ਸਕੂਲ ਘਰ ਘਰ 'ਚ ਵਿੱਦਿਆ ਦਾ ਚਾਨਣ ਫੈਲਾ ਰਿਹਾ ਹੈ | ਸਕੂਲ ਦੇ ਪਿ੍ੰਸੀਪਲ ਰਾਕੇਸ਼ ਕੁਮਾਰ ਅਤੇ ਵਾਈਸ ਪਿ੍ੰਸੀਪਲ ਕੁਲਬੀਰ ਕੌਰ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਗਾਉਣ ਲਈ ਵਧਾਈ ਦਿੱਤੀ | ਇਸ ਮੌਕੇ ਾਸੁਰਜੀਤ ਸਿੰਘ ਗੋਹਲਵੜ੍ਹ ਬਲਾਕ ਸੰਮਤੀ ਮੈਂਬਰ, ਸਰਪੰਚ ਕੇਵਲ ਕਿ੍ਸ਼ਨ, ਸ਼ੁਬੇਗ ਸਿੰਘ, ਲਾਲਜੀਤ ਸਿੰਘ ਖਹਿਰਾ, ਪ੍ਰਦੀਪ ਢਿਲੋਂ, ਦਇਆ ਸਿੰਘ ਚੇਅਰਮੈਨ, ਗੁਰਭੇਜ ਸਿੰਘ ਬਾਜਵਾ, ਅਜੀਤ ਸਿੰਘ ਪ੍ਰਧਾਨ, ਜਗਰੂਪ ਸਿੰਘ ਪੱਖੋਪੁਰ, ਸੁਖਜਿੰਦਰ ਸਿੰਘ ਸਰਪੰਚ ਪੱਖੋਪੁਰ, ਸਰਬਜੀਤ ਸਿੰਘ ਸਰਪੰਚ ਬਿੱਲਿਆਂ ਵਾਲਾ, ਪ੍ਰਧਾਨ ਅਜੀਤ ਸਿੰਘ, ਰਣਜੀਤ ਸਿੰਘ, ਕਸ਼ਮੀਰ ਸਿੰਘ ਸਰਪੰਚ ਗੋਹਲਵੜ, ਗੁਰਭੇਜ਼ ਸਿੰਘ, ਆਦਿ ਹਾਜਰ ਸਨ | ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਕੁਲਦੀਪ ਚੰਦ ਏ.ਡੀ.ਸੀ. ਗੁਰਦਾਸਪੁਰ ਨੂੰ ਸਨਮਾਨਿਤ ਕਰਦੇ ਹੋਏ, ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਉਪਕਾਰ ਸਿੰਘ ਸੰਧੂ, ਪੀ.ਏ ਦਿਲਬਾਗ ਸਿੰਘ ਅਤੇ ਹੋਰ |