ਤਰਨ ਤਾਰਨ, 20 ਦਸੰਬਰ (ਹਰਿੰਦਰ ਸਿੰਘ)- ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਵਲੋਂ ਇਸ ਵਰ੍ਹੇ ਆਏ ਹੜ੍ਹਾਂ ਦੌਰਾਨ ਵੱਡੀਆਂ ਸੇਵਾਵਾਂ ਨਿਭਾਈਆਂ ਗਈਆਂ ਹਨ, ਜਿਸ ਨਾਲ ਹੜ੍ਹ ਪੀੜਤਾਂ ਨੂੰ ਵੱਡੀ ਰਾਹਤ ਪ੍ਰਾਪਤ ਹੋਈ | ਇਨ੍ਹਾਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅੱਜ ਪਿੰਡ ਸਰਹਾਲੀ ਕਲਾਂ ਦੀ ਸੰਗਤ ਵਲੋਂ ਤਿੰਨ ਥਾਵਾਂ 'ਤੇ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ ਕੀਤਾ ਗਿਆ | ਪੱਤੀ ਵੱਡਾ ਪਾਸਾ 'ਚ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਦੇ ਸੇਵਕ ਬਾਬਾ ਫਰੀਦ ਨਿਸ਼ਾਨ ਸਾਹਿਬ ਵਾਲਿਆਂ ਵਲੋਂ ਅਤੇ ਸੁਖਦੇਵ ਸਿੰਘ ਮੱਟਾ ਤੇ ਕੁਲਵੰਤ ਸਿੰਘ ਕੰਤਾ ਦੇ ਪਰਿਵਾਰਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਭੋਲਾ ਸਿੰਘ ਨੇ ਬੋਲਦਿਆਂ ਆਖਿਆ ਸਿ ਅਸੀਂ ਸੰਤ ਬਾਬਾ ਸੁੱਖਾ ਸਿੰਘ ਦਾ ਸਮੂਹ ਸੰਗਤ ਵਲੋਂ ਹਾਰਦਿਕ ਸਵਾਗਤ ਕਰਦੇ ਹਾਂ | ਬਾਬਾ ਜੀ ਦੇ ਪਰਉਪਕਾਰਾਂ ਦੀ ਲਿਸਟ ਬਹੁਤ ਲੰਬੀ ਹੈ | ਆਪ ਜੀ ਦੀ ਪ੍ਰੇਰਨਾ ਸਦਕਾ ਸਾਡੇ ਵਰਗੇ ਅਭਾਗੇ ਜੀਵਾਂ ਨੂੰ ਵੀ ਸੇਵਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਜਾਂਦਾ ਹੈ | ਬਾਬਾ ਜੀ ਦੀ ਪ੍ਰੇਰਨਾ ਸਦਕਾ ਲੱਖਾਂ ਪ੍ਰਾਣੀਆਂ ਨੇ ਸੇਵਾ ਦਾ ਪੁੰਨ ਖੱਟਿਆ ਹੈ | ਸਰਬੱਤ ਸੰਗਤ ਆਪ ਜੀ ਦੀ ਬਹੁਤ ਧੰਨਵਾਦੀ ਹੈ ਤੇ ਅੱਜ ਅਸੀਂ ਮਹਾਂਪੁਰਖਾਂ ਨੂੰ ਸਨਮਾਨ ਚਿੰਨ ਵਜੋਂ ਇਕ ਤਸਵੀਰ ਭੇਂਟ ਕਰ ਰਹੇ ਹਾਂ | ਇਸ ਮੌਕੇ ਸੰਗਤ ਵਿਚ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਦੇ ਸੇਵਕ ਬਾਬਾ ਫਰੀਦ ਨਿਸ਼ਾਨ ਸਾਹਿਬ ਵਾਲਿਆਂ ਵਲੋਂ ਸੇਵਾਦਾਰ ਬਾਬਾ ਭੋਲਾ ਸਿੰਘ, ਸਾਹਿਲਪ੍ਰੀਤ ਸਿੰਘ ਫਿਨਲੈਂਡ, ਪ੍ਰਭ ਸਿੰਘ, ਸੁਖਦੇਵ ਸਿੰਘ ਮੱਟਾ, ਕੁਲਵੰਤ ਸਿੰਘ ਕੰਤਾ, ਭਪਿੰਦਰ ਸਿੰਘ ਭੂਪੀ, ਚੇਅਰਮੈਨ ਗੁਰਮਹਾਬੀਰ ਸਿੰਘ ਸੰਧੂ, ਤਰਸੇਮ ਸਿੰਘ ਸੰਧੂ ਡੇਅਰੀ, ਹਰਮੀਤ ਸਿੰਘ ਬੋਬੀ, ਅਰਜਨ ਸਿੰਘ ਸੰਧੂ ਸਮਾਜ ਸੇਵੀ, ਮਨਜੀਤ ਸਿੰਘ ਫੌਜੀ, ਡਾ. ਜਤਿੰਦਰਜੀਤ ਸਿੰਘ ਸੋਨੂੰ, ਡਾਕਟਰ ਨਾਗੋਵਾਲੀਆ, ਸਾਹਿਬ ਸਿੰਘ ਸਾਬਕਾ ਸਰਪੰਚ ਤਰਸੇਮ ਸਿੰਘ ਕੋਹਾੜ ਅਤੇ ਸੁਖਦੇਵ ਸਿੰਘ, ਸਤਨਾਮ ਸਿੰਘ, ਹਰਜੀਤ ਸਿੰਘ ਮੈਂਬਰ ਬਿੱਟੂ ਮੈਂਬਰ, ਗਿਆਨੀ ਮੁਖਤਾਰ ਸਿੰਘ ਕਥਾਵਾਚਕ ਜਲੰਧਰ ਵਾਲੇ ਅਤੇ ਹੋਰ ਬੇਅੰਤ ਸੰਗਤ ਹਾਜ਼ਰ ਸੀ |