10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਬਲਾਕ ਚੋਹਲਾ ਸਾਹਿਬ ਦਾ ਪਹਿਲਾ ਵਿੱਦਿਅਕ ਮੁਕਾਬਲਾ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 21-12-2025
ਚੋਹਲਾ ਸਾਹਿਬ, 20 ਦਸੰਬਰ (ਬਲਵਿੰਦਰ ਸਿੰਘ)- ਬਲਾਕ ਚੋਹਲਾ ਸਾਹਿਬ ਦਾ ਪਹਿਲਾ ਵਿੱਦਿਅਕ ਮੁਕਾਬਲਾ ਸਰਕਾਰੀ ਐਲੀਮੈਂਟਰੀ ਸਕੂਲ ਭੈਲ ਢਾਏ ਵਾਲਾ ਬਲਾਕ ਸਿੱਖਿਆ ਅਫਸਰ ਕੁਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਜਿਸ ਵਿਚ ਕੁਇਜ਼ ਮੁਕਾਬਲਾ, ਸੁੰਦਰ ਲਿਖਾਈ ਅਤੇ ਸੁੰਦਰ ਲਿਖਾਈ ਅੰਗਰੇਜ਼ੀ ਮੁਕਾਬਲੇ ਕਰਵਾਏ ਗਏ | ਕੁਇਜ਼ ਮੁਕਾਬਲੇ 'ਚ 26 ਟੀਮਾਂ ਅਤੇ ਸੁੰਦਰ ਲਿਖਤ ਮੁਕਾਬਲੇ 'ਚ 30 ਟੀਮਾਂ ਨੇ ਹਿੱਸਾ ਲਿਆ | ਕੁਇਜ਼ ਮੁਕਾਬਲੇ ਵਿਚ ਤੀਸਰਾ ਸਥਾਨ ਸਰਕਾਰੀ ਐਲੀਮੈਂਟਰੀ ਸਕੂਲ ਫਤਿਹਾਬਾਦ ਕੰਨਿਆ, ਦੂਸਰਾ ਸਥਾਨ ਸਰਕਾਰੀ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ ਕੰੰਨਿਆ | ਪਹਿਲਾ ਸਥਾਨ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਨੇ ਹਾਸਿਲ ਕੀਤਾ | ਸੁੰਦਰ ਲਿਖਾਈ ਪੰਜਾਬੀ 'ਚ ਤੀਸਰਾ ਸਥਾਨ ਸਰਕਾਰੀ ਐਲੀਮੈਂਟਰੀ ਸਕੂਲ ਸਰਹਾਲੀ ਕੰਨਿਆ ਸਹਿਜਪ੍ਰੀਤ ਕੌਰ ਨੇ, ਦੂਸਰਾ ਸਥਾਨ ਸਰਕਾਰੀ ਐਲੀਮੈਂਟਰੀ ਸਕੂਲ ਖਾਰਾ (ਹਰਮਨ ਸਿੰਘ), ਪਹਿਲਾ ਸਥਾਨ ਸਰਕਾਰੀ ਐਲੀਮੈਂਟਰੀ ਸਕੂਲ ਖਾਨ ਛਾਪੜੀ ਜੋਰਾਵਰ ਸਿੰਘ ਨੇ ਹਾਸਿਲ ਕੀਤਾ | ਸੁੰਦਰ ਲਿਖਾਈ ਅੰਗਰੇਜ਼ੀ 'ਚ ਤੀਸਰਾ ਸਥਾਨ ਸਰਕਾਰੀ ਐਲੀਮੈਂਟਰੀ ਸਕੂਲ ਜਾਮਾਰਾਏ ਕੋਮਲਪ੍ਰੀਤ ਕੌਰ ਨੇ, ਦੂਸਰਾ ਸਥਾਨ ਸਰਕਾਰੀ ਐਲੀਮੈਂਟਰੀ ਸਕੂਲ ਠੱਠੀਆਂ ਮਹੰਤਾਂ, ਹਸਨਪ੍ਰੀਤ ਕੌਰ ਨੇ ਪਹਿਲਾ ਸਥਾਨ, ਸਰਕਾਰੀ ਐਲੀਮੈਂਟਰੀ ਸਕੂਲ ਮੁੰਡਾ ਪਿੰਡ ਸੁਖਮਨਪ੍ਰੀਤ ਕੌਰ ਨੇ ਹਾਸਿਲ ਕੀਤਾ | ਇਸ ਮੌਕੇ ਬਲਾਕ ਸਿੱਖਿਆ ਅਫਸਰ ਕੁਲਵਿੰਦਰ ਸਿੰਘ ਨੇ ਵਿੱਦਿਅਕ ਮੁਕਾਬਲਾ ਕਰਵਾਉਣ ਲਈ ਸਰਕਾਰੀ ਐਲੀਮੈਂਟਰੀ ਸਕੂਲ ਭੈਲ ਢਾਏ ਵਾਲਾ ਦੇ ਸਮੂਹ ਸਟਾਫ ਅਤੇ ਸਕੂਲ ਮੁਖੀ ਗਗਨਦੀਪ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਬਲਾਕ ਚੋਹਲਾ ਸਾਹਿਬ ਦਾ ਪਹਿਲਾ ਵਿੱਦਿਅਕ ਮੁਕਾਬਲਾ ਕਰਵਾਉਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ |

Ad Position 22
No active advertisement
ਪਿਛਲੀ ਖ਼ਬਰ ਸੀ.ਪੀ.ਆਈ.ਐੱਮ.ਐੱਲ. ਲਿਬਰੇਸ਼ਨ ਤਰਨ ਤਾਰਨ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਅਧਿਆਪਕ ਮੁਕਾਬਲਿਆਂ 'ਚ ਕੰਪਿਊਟਰ ਅਧਿਆਪਕ ਨੇ ਮਾਰੀ ਬਾਜ਼ੀ <br/>
Ad Position 24