16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਯਾਦਗਾਰੀ ਹੋਰ ਨਿੱਬੜੀਆਂ ਨੰਦਪੁਰ ਸਕੂਲ ਦੀਆਂ ਸਾਲਾਨਾ ਖੇਡਾਂ <br/>

Ad Position 21
No active advertisement
ਅਜੀਤ ਡੈਸਕ 22-12-2025
ਪੱਟੀ 21 ਦਸੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਨੰਦਪੁਰ ਗਰੁੱਪ ਆਫ਼ ਐਜੂਕੇਸ਼ਨਲ ਇੰਸਟੀਚਿਊਟ ਅਧੀਨ ਚੱਲ ਰਹੇ ਸੰਤ ਸੂਬਾ ਸਿੰਘ ਸਰਦਾਰ ਹਰੀ ਸਿੰਘ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ ਅਤੇ ਬੀਬੀ ਚਰਨਜੀਤ ਕੌਰ ਕਨਵੈਂਟ ਸਕੂਲ ਨੰਦਪੁਰ ਦੀਆਂ ਸਾਲਾਨਾ ਤਿੰਨ ਰੋਜ਼ਾ ਖੇਡਾਂ ਅਮਿਟ ਯਾਦਾਂ ਛੱਡਦੀਆਂ ਹੋਈਆਂ ਸਮਾਪਤ ਹੋ ਗਈਆਂ | ਇਨ੍ਹਾਂ ਖੇਡਾਂ ਦੀ ਸ਼ੁਰੂਆਤ 18 ਦਸੰਬਰ 2025 ਨੂੰ ਸ਼ਮਾ ਰੌਸ਼ਨ ਕਰਨ ਦੇ ਨਾਲ ਹੋਈ | ਸਕੂਲ ਦੇ ਐਨ.ਸੀ.ਸੀ. ਬੈਂਡ ਅਤੇ ਵਿਦਿਆਰਥੀਆਂ ਨੇ ਮਾਰਚ ਪਾਸ ਕੀਤਾ | ਇਸ ਸਮੇਂ ਸਰਪੰਚ ਸੁਖਜਿੰਦਰ ਸਿੰਘ, ਲਖਬੀਰ ਸਿੰਘ ਅਤੇ ਗੁਰਦੇਵ ਸਿੰਘ ਲਹੌਰੀਆ ਈ.ਟੀ.ਟੀ. ਯੂਨੀਅਨ ਪ੍ਰਧਾਨ ਅਜ਼ੀਜ਼ ਤੌਰ 'ਤੇ ਪਹੁੰਚੇ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ | ਇਹ ਖੇਡਾਂ ਸਕੂਲ ਦੇ ਚਾਰ ਵੱਖ-ਵੱਖ ਹਾਊਸਾਂ ਵਿਚ ਕਰਵਾਈਆਂ ਗਈਆਂ, ਜਿਸ ਵਿਚ ਪ੍ਰੇਰਨਾ ਹਾਊਸ ਪ੍ਰਗਤੀ ਹਾਊਸ ਪ੍ਰਕਾਸ਼ ਹਾਊਸ ਤੇ ਪ੍ਰਤੀਕ ਹਾਊਸ ਦੇ ਵਿਦਿਆਰਥੀਆਂ ਨੇ ਬੜੇ ਜੋਸ਼ ਨਾਲ ਭਾਗ ਲਿਆ | ਇਨ੍ਹਾਂ ਖੇਡਾਂ ਵਿਚ ਵਾਲੀਬਾਲ, ਬੈਡਮਿੰਟਨ, ਲੰਮੀ ਛਾਲ, ਦੌੜਾਂ ਦੇ ਨਾਲ-ਨਾਲ ਪੰਜਾਬ ਦੀਆਂ ਵਿਰਾਸਤੀ ਖੇਡਾਂ ਵੀ ਕਰਵਾਈਆਂ ਗਈਆਂ | ਖੇਡਾਂ ਦੇ ਦੂਸਰੇ ਦਿਨ ਸਤਿੰਦਰਪਾਲ ਸਿੰਘ ਐਮ.ਡੀ. ਇੰਟਰਨੈਸ਼ਨਲ ਮਾਝਾ ਅਕੈਡਮੀ ਸਬਾਜਪੁਰ ਵਿਸ਼ੇਸ਼ ਤੌਰ 'ਤੇ ਪਹੁੰਚੇ | ਖੇਡਾਂ ਦੇ ਤੀਸਰੇ ਦਿਨ ਇਨਾਮ ਸਮਾਗਮ ਕਰਵਾਇਆ ਗਿਆ ਤੇ ਵੱਖ-ਵੱਖ ਖੇਡਾਂ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਵਿਦਿਆਰਥੀਆਂ ਵਲੋਂ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਇਸ ਸਮੇਂ ਰਾਜਬੀਰ ਸਿੰਘ ਪੰਨੂੰ ਐਮ.ਡੀ. ਨੰਦਪੁਰ ਐਜੂਕੇਸ਼ਨ ਇੰਸਟੀਚਿਊਟ ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਇਸ ਸਮੇਂ ਦੌਰਾਨ ਦੋਵਾਂ ਸਕੂਲਾਂ ਦੇ ਪਿ੍ੰਸੀਪਲ ਅਵਦੀਪ ਕੌਰ ਅਤੇ ਨਰਿੰਦਰ ਕੌਰ ਐਮ.ਡੀ., ਰਵਿੰਦਰਜੀਤ ਕੌਰ ਅਤੇ ਦੋਵਾਂ ਸਕੂਲਾਂ ਦਾ ਸਟਾਫ਼ ਅਤੇ ਸਾਰੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਚੇਤਨਾ ਪਰਖ ਪ੍ਰੀਖਿਆ 'ਚੋਂ ਪਾਸ ਹੋਏ ਵਿਦਿਅਰਥੀਆਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਬੀਬੀ ਰਜਵੰਤ ਕੌਰ ਰਾਜਾਸਾਂਸੀ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>
Ad Position 24