16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਚੇਤਨਾ ਪਰਖ ਪ੍ਰੀਖਿਆ 'ਚੋਂ ਪਾਸ ਹੋਏ ਵਿਦਿਅਰਥੀਆਂ ਨੂੰ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 22-12-2025
ਤਰਨ ਤਾਰਨ, 21 ਦਸੰਬਰ (ਹਰਿੰਦਰ ਸਿੰਘ)-ਵਹਿਮਾਂ-ਭਰਮਾਂ ਤੇ ਸਮਾਜਿਕ ਬੁਰਾਈਆਂ ਵਿਰੁੱਧ ਸੰਘਰਸ਼ਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਅੱਠਵੀਂ ਚੇਤਨਾ ਪਰਖ ਪ੍ਰੀਖਿਆ ਦੇਸ਼ ਭਗਤ ਬੀਬੀ ਗੁਲਾਬ ਕੌਰ ਦੀ ਯਾਦ ਨੂੰ ਸਮਰਪਿਤ ਪੰਜਾਬ ਭਰ ਦੇ ਚੋਣਵੇਂ ਸਕੂਲਾਂ 'ਚ ਕਰਵਾਈ ਗਈ, ਜਿਸ ਤਹਿਤ ਸਰਕਾਰੀ ਹਾਈ ਸਕੂਲ ਪਲਾਸੌਰ ਦੇ ਵਿਦਿਆਰਥੀਆਂ ਨੇ ਭਾਗ ਲਿਆ | ਪ੍ਰੀਖਿਆ 'ਚੋਂ ਮੋਹਰੀ ਦਸਵੀਂ ਕਲਾਸ ਦੀ ਵਿਦਿਆਰਥਣ ਅਮਨਦੀਪ ਕੌਰ ਨੂੰ ਕਿਤਾਬਾਂ ਦੇ ਸੈੱਟ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਇਸ ਪ੍ਰੀਖਿਆ 'ਚੋਂ ਪਾਸ ਹੋਣ ਵਾਲੇ ਸਾਰੇ ਵਿਦਿਅਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਤਰਨ ਤਾਰਨ ਵਲੋਂ ਮਾ. ਕੁਲਵੰਤ ਸਿੰਘ, ਜੋਨ ਮੀਡੀਆ ਮੁਖੀ ਰਜਵੰਤ ਸਿੰਘ ਬਾਗੜੀਆਂ ਅਤੇ ਇਕਾਈ ਮੀਡੀਆ ਮੁਖੀ ਮਾ. ਤਰਸੇਮ ਸਿੰਘ ਲਾਲੂ ਘੁੰਮਣ ਵਿਦਿਅਰਥੀਆਂ ਨੂੰ ਸਨਮਾਨਿਤ ਕਰਨ ਪਹੁੰਚੇ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੰਧ ਵਿਸ਼ਵਾਸ ਅਤੇ ਵਹਿਮ ਭਰਮ ਇਕ ਸੱਭਿਅਕ ਸਮਾਜ ਦੀ ਤਰੱਕੀ 'ਚ ਰੁਕਾਵਟ ਹਨ, ਅੱਜ ਦੇ ਵਿਗਿਆਨ ਦੇ ਯੁੱਗ 'ਚ ਅੰਧ ਵਿਸ਼ਵਾਸ, ਵਹਿਮਾਂ-ਭਰਮਾਂ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਕੇ ਇਕ ਚੰਗਾ ਸਮਾਜ ਸਿਰਜਣ ਦੇ ਵਿਚ ਨੌਜਵਾਨ ਪੀੜ੍ਹੀ ਨੂੰ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਫੋਕੀਆਂ ਭੈੜੀਆਂ, ਖਰਚੀਲੀਆਂ ਤੇ ਸਮਾਂ ਵਹਾਅ ਚੁੱਕੀਆਂ ਰਸਮਾਂ ਰਿਵਾਜਾਂ ਨੂੰ ਛੱਡ ਦੇਣਾ ਚਾਹੀਦਾ ਹੈ | ਉਨ੍ਹਾਂ ਦੇਸ਼ ਦੇ ਮਹਾਨ ਦੇਸ਼ ਭਗਤਾਂ, ਵਿਗਿਆਨੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਹਰ ਗੱਲ ਨੂੰ ਤਰਕ ਦੀ ਕਸੌਟੀ 'ਤੇ ਪਰਖਣ ਉਪਰੰਤ ਹੀ ਮੰਨਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਹੱਥ ਦੀ ਸਫ਼ਾਈ ਦੇ ਹੈਰਾਨੀਜਨਕ ਟਰਿੱਕ ਵਿਖਾਏ ਅਤੇ ਇਨ੍ਹਾਂ ਟਰਿੱਕਾਂ ਪਿੱਛੇ ਛੁਪੀ ਹੋਈ ਸੱਚਾਈ ਬਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਦੱਸਿਆ | ਇਸ ਮੌਕੇ ਪਿ੍ੰਸੀਪਲ ਕੁਲਵਿੰਦਰ ਕੌਰ ਢਿੱਲੋਂ ਨੇ ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਵਿਗਿਆਨਕ ਸੋਚ ਅਪਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮੈਡਮ ਰੁਪਿੰਦਰ ਕੌਰ, ਅਮਨਪ੍ਰੀਤ ਕੌਰ, ਅਨੀਤਾ ਕੁਮਾਰੀ, ਪ੍ਰੀਤੀ, ਤਰਨਜੀਤ ਸਿੰਘ, ਜਤਿੰਦਰਪਾਲ ਸਿੰਘ, ਲਵਜੀਤ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕੰਜ਼ਿਊਮਰ ਫੋਰਮ ਸਕੂਲਾਂ, ਕਾਲਜਾਂ 'ਚ ਲਗਾਏਗੀ ਜਾਗਰੂਕਤਾ ਕੈਂਪ-ਡਾ. ਲੌਹਕਾ <br/> ਅਗਲੀ ਖ਼ਬਰ ਯਾਦਗਾਰੀ ਹੋਰ ਨਿੱਬੜੀਆਂ ਨੰਦਪੁਰ ਸਕੂਲ ਦੀਆਂ ਸਾਲਾਨਾ ਖੇਡਾਂ <br/>
Ad Position 24