16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਕੰਜ਼ਿਊਮਰ ਫੋਰਮ ਸਕੂਲਾਂ, ਕਾਲਜਾਂ 'ਚ ਲਗਾਏਗੀ ਜਾਗਰੂਕਤਾ ਕੈਂਪ-ਡਾ. ਲੌਹਕਾ <br/>

Ad Position 21
No active advertisement
ਅਜੀਤ ਡੈਸਕ 22-12-2025
ਤਰਨ ਤਾਰਨ, 21 ਦਸੰਬਰ (ਇਕਬਾਲ ਸਿੰਘ ਸੋਢੀ)-ਜ਼ਿਲ੍ਹਾ ਕੰਜ਼ਿਊਮਰ ਵੈਲਫੇਅਰ ਫੋਰਮ ਦੀ ਇਕ ਵਿਸ਼ੇਸ਼ ਮੀਟਿੰਗ ਡਾ. ਸੁਖਦੇਵ ਸਿੰਘ ਲੌਹਕਾ ਜ਼ਿਲ੍ਹਾ ਪ੍ਰਧਾਨ ਕੰਜ਼ਿਊਮਰ ਵੈਲਫੇਅਰ ਫੋਰਮ ਦੀ ਪ੍ਰਧਾਨਗੀ ਹੇਠ ਐਸ.ਡੀ. ਸਕੂਲ ਵਿਖੇ ਕੀਤੀ ਗਈ | ਇਸ ਮੀਟਿੰਗ ਦੀ ਕਾਰਵਾਈ ਅਵਤਾਰ ਸਿੰਘ ਜਨਰਲ ਸਕੱਤਰ ਵਲੋਂ ਪਿਛਲੀ ਰਿਪੋਰਟ ਪੇਸ਼ ਕਰਦੇ ਹੋਏ ਸ਼ੁਰੂ ਕੀਤੀ ਗਈ | ਡਾ. ਲੌਹਕਾ ਨੇ ਆਪਣੇ ਭਾਸ਼ਣ ਵਿਚ ਬੋਲਦਿਆਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਸਿਵਲ ਹਸਪਤਾਲ ਵਲੋਂ ਲਗਾਏ ਜਾ ਰਹੇ ਪੋਲੀਓ ਕੈਂਪਾਂ 'ਚ ਅਸੀਂ ਕੰਜ਼ਿਊਮਰ ਫੋਰਮ ਵਲੋਂ ਵੀ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਕਰਾਂਗੇ, ਜਿਸ ਦਾ ਸਾਰਾ ਖਰਚਾ ਅਸੀਂ ਕੰਜਿਊਮਰ ਫੋਰਮ ਵਲੋਂ ਕਰਿਆ ਕਰਾਂਗੇ | ਤਰਨ ਤਾਰਨ ਸ਼ਹਿਰ ਵਿਚ ਲੋਕਾਂ ਨੂੰ ਆਪਣੇ ਹੱਕਾਂ ਤੋਂ ਜਾਣੂ ਕਰਵਾਉਣ ਸੰਬੰਧੀ ਇਕ ਦੋਵਰਕੀ ਵੀ ਸ਼ਹਿਰ ਵਿਚ ਵੰਡੀ ਜਾਵੇਗੀ, ਜਿਸ ਨਾਲ ਲੋਕ ਆਪਣੇ ਹੱਕਾਂ ਤੋਂ ਜਾਣੂ ਹੋ ਸਕਣ | ਡਾ. ਲੌਹਕਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਤੁਸੀਂ ਕੋਈ ਚੀਜ਼ ਦੀ ਬਾਜ਼ਾਰੋਂ ਖ਼ਰੀਦ ਕਰਦੇ ਹੋ, ਬੇਸ਼ੱਕ ਉਹ ਚੀਜ਼ ਕਿਸੇ ਵੀ ਰੂਪ ਵਿਚ ਹੋਏ ਦੁਕਾਨਦਾਰ ਪਾਸੋਂ ਤਰੀਕ ਸਮੇਤ ਬਿੱਲ ਜ਼ਰੂਰ ਲਿਆ ਕਰੋ | ਜੇਕਰ ਆਪਾਂ ਬਿੱਲ ਨਹੀਂ ਲੈਂਦੇ ਤਾਂ ਆਪਾਂ ਨੂੰ ਆਉਣ ਵਾਲੇ ਸਮੇਂ ਵਿਚ ਦਿੱਕਤ ਆ ਸਕਦੀ ਹੈ | ਪਿ੍ੰਸੀਪਲ ਰਮਨ ਦੁਆ ਮਾਝਾ ਪਬਲਿਕ ਸਕੂਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਆਪਾਂ ਨੂੰ ਆਉਣ ਵਾਲੇ ਸਮੇਂ ਵਿਚ ਤਰਨ ਤਾਰਨ ਦੇ ਕਾਲਜਾਂ ਵਿਚ ਜਾਗਰੂਕਤਾ ਕੈਂਪ ਲਗਾ ਕੇ ਆਉਣ ਵਾਲੀ ਪੀੜ੍ਹੀ ਨੂੰ ਇਸ ਪ੍ਰਤੀ ਸੁਚੇਤ ਕਰਨਾ ਚਾਹੀਦਾ ਹੈ | ਇਸ ਮੀਟਿੰਗ ਵਿਚ ਅਨਿਲ ਕੁਮਾਰ ਸ਼ੰਭੂ, ਅਵਤਾਰ ਸਿੰਘ ਫੱਟਿਆਂ ਵਾਲੇ, ਗੁਰਸਾਹਿਬ ਸਿੰਘ ਗਿੱਲ, ਹਰਜਿੰਦਰ ਸਿੰਘ ਸੂਦ ਠੇਕੇਦਾਰ, ਬਾਊ ਬਸੰਤ ਲਾਲ ਟਰਾਂਸਪੋਰਟਰ, ਰਣਜੀਤ ਸਿੰਘ, ਗੁਲਜਾਰ ਸਿੰਘ ਭੁੱਟੋ ਆਦਿ ਹਾਜ਼ਰ ਸਨ | ਅਖੀਰ ਵਿਚ ਡਾਇਰੈਕਟਰ-ਕਮ-ਸਾਬਕਾ ਡੀ. ਐਫ. ਸੀ. ਨਿਰਮਲ ਸਿੰਘ ਨੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕੁੱਟਮਾਰ ਕਰਨ ਸੰਬੰਧੀ ਚਾਰ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਚੇਤਨਾ ਪਰਖ ਪ੍ਰੀਖਿਆ 'ਚੋਂ ਪਾਸ ਹੋਏ ਵਿਦਿਅਰਥੀਆਂ ਨੂੰ ਕੀਤਾ ਸਨਮਾਨਿਤ <br/>
Ad Position 24