16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਕੁੱਟਮਾਰ ਕਰਨ ਸੰਬੰਧੀ ਚਾਰ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 22-12-2025
ਫਗਵਾੜਾ, 21 ਦਸੰਬਰ (ਚਾਨਾ)-ਪਿੰਡ ਢੱਕਪੰਡੋਰੀ ਵਿਖੇ ਇੱਕ ਵਿਅਕਤੀ ਦੀ ਕੁੱਟਮਾਰ ਕਰਕੇ ਜ਼ਖਮੀ ਕਰਨ ਦੇ ਸਬੰਧ 'ਚ ਸਦਰ ਪੁਲਿਸ ਨੇ ਚਾਰ ਮੈਂਬਰਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਧਰਮਪਾਲ ਪੁੱਤਰ ਨੰਜੂ ਰਾਮ ਵਾਸੀ ਢੱਕ ਪੰਡੋਰੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਘਰਵਾਲੀ ਤੇ ਭਰਜਾਈ ਦਾ ਆਪਸ 'ਚ ਬੱਚਿਆਂ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ ਜਿਸ ਦੌਰਾਨ ਉਸ ਦੇ ਲੜਕੇ ਤੇ ਉਸ ਦੀ ਘਰਵਾਲੀ ਦੇ ਸੱਟਾਂ ਲੱਗੀਆਂ ਸਨ, ਜਿਨ੍ਹਾਂ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਸੀ ਪਰ ਪਿੰਡ ਦੇ ਵਿਅਕਤੀ ਵਿਚਕਾਰ ਪੈ ਗਏ ਤੇ ਉਨ੍ਹਾਂ ਕੋਈ ਕਾਰਵਾਈ ਨਹੀਂ ਕਰਵਾਈ | ਜਿਸ ਤੋਂ ਬਾਅਦ ਉਸ ਦੀ ਭਰਜਾਈ ਸੀਮਾ ਕੁਮਾਰੀ ਨੇ ਅਜੈ ਕੁਮਾਰ, ਉਸ ਦਾ ਭਤੀਜ ਜੁਆਈ ਤੇ ਇੱਕ ਬਾਬਾ ਨੂੰ ਬੁਲਾ ਲਿਆ ਤੇ ਉਸ ਦੀ ਕੁੱਟਮਾਰ ਕੀਤੀ | ਜਿਸ ਸਬੰਧ 'ਚ ਪੁਲਿਸ ਨੇ ਭਰਜਾਈ ਸੀਮਾ ਰਾਣੀ, ਅਜੈ ਕੁਮਾਰ, ਬਾਬਾ ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਮੈਂਬਰ ਸੁਖਵਿੰਦਰ ਕੌਰ ਤੇ ਜੋਗਾ ਸਿੰਘ ਵਲੋਂ ਵੋਟਰਾਂ ਦਾ ਧੰਨਵਾਦ ਅਗਲੀ ਖ਼ਬਰ ਕੰਜ਼ਿਊਮਰ ਫੋਰਮ ਸਕੂਲਾਂ, ਕਾਲਜਾਂ 'ਚ ਲਗਾਏਗੀ ਜਾਗਰੂਕਤਾ ਕੈਂਪ-ਡਾ. ਲੌਹਕਾ <br/>
Ad Position 24