ਨਡਾਲਾ, 21 ਦਸੰਬਰ (ਰਘਬਿੰਦਰ ਸਿੰਘ)-ਵਿਧਾਨ ਸਭਾ ਹਲਕਾ ਭੁਲੱਥ ਅਧੀਨ ਆਉਂਦੇ ਜ਼ੋਨ ਨੰਬਰ 12 ਇਬਰਾਹੀਮਵਾਲ ਤੋਂ ਬਲਾਕ ਸੰਮਤੀ ਮੈਂਬਰ ਚੁਣੇ ਗਏ ਸੁਖਵਿੰਦਰ ਕੌਰ ਪਤਨੀ ਜੋਗਾ ਸਿੰਘ ਨੇ ਜ਼ੋਨ ਅਧੀਨ ਆਉਂਦੇ ਸਾਰੇ ਹੀ ਪਿੰਡਾਂ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਨੀ ਸ਼ਾਨਦਾਰ ਜਿੱਤ ਦਿਵਾਉਣ ਲਈ ਉਹ ਵੋਟਰਾਂ ਦੇ ਹਮੇਸ਼ਾ ਰਿਣੀ ਰਹਿਣਗੇ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਮੂਹ ਜ਼ੋਨ ਦੇ ਵੋਟਰਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ, ਇਸੇ ਤਰ੍ਹਾਂ ਹੀ ਉਹ ਹਰ ਸਮੇਂ ਹਰ ਦੁੱਖ ਸੁੱਖ ਵੇਲੇ ਉਨ੍ਹਾਂ ਦੇ ਨਾਲ ਹਾਜ਼ਰ ਰਹਿਣਗੇ | ਉਨ੍ਹਾਂ ਕਿਹਾ ਕਿ ਭਾਵੇਂ ਕਿ ਵਿਰੋਧੀ ਧਿਰ ਵੱਲੋਂ ਸਾਨੂੰ ਹਰਾਉਣ ਲਈ ਸਾਡੇ ਅਤੇ ਸਾਥੀਆਂ ਤੇ ਝੂਠੇ ਪਰਚੇ ਕੀਤੇ ਗਏ ਪ੍ਰੰਤੂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਹੱਲਾ-ਸ਼ੇਰੀ ਤੇ ਤੁਹਾਡੇ ਅਥਾਹ ਪਿਆਰ ਸਦਕਾ ਸਾਡੀ ਅਤੇ ਸਾਥੀਆਂ ਦੀ ਸ਼ਾਨਦਾਰ ਜਿੱਤ ਹੋਈ ਹੈ |