ਖਲਵਾੜਾ, 21 ਦਸੰਬਰ (ਮਨਦੀਪ ਸਿੰਘ ਸੰਧੂ)-ਲੋਕਪਾਲ ਜਸਵਿੰਦਰ ਸਿੰਘ ਸਿੱਧੂ ਦੀ ਇਮਾਨਦਾਰੀ ਬਹੁਤ ਹੀ ਸ਼ਲਾਘਾਯੋਗ ਹੈ | ਇਸ ਗੱਲ ਦੀ ਸ਼ਲਾਘਾ ਕਰਦੇ ਹੋਏ ਸਾਬਕਾ ਸਰਪੰਚ ਗੁਲਜਾਰ ਸਿੰਘ ਸਾਬਕਾ ਬਲਾਕ ਪ੍ਰਧਾਨ ਪੰਚਾਇਤ ਯੂਨੀਅਨ ਫਗਵਾੜਾ ਨੇ ਦੱਸਿਆ ਕਿ ਲੋਕਪਾਲ ਜਸਵਿੰਦਰ ਸਿੰਘ ਸਿੱਧੂ ਇਕ ਨਿਰਪੱਖਤਾ ਦੇ ਨਾਲ ਅਤੇ ਰਾਜਨੀਤੀ ਤੋਂ ਹਟ ਕੇ ਮਨਰੇਗਾ ਵਿਭਾਗ ਵਿਚ ਪਾਰਦਰਸ਼ੀ ਨਾਲ ਕੰਮ ਕਰ ਰਹੇ ਹਨ ਜਿਸ ਦੀ ਮਿਸਾਲ ਇਹ ਵੀ ਹੈ ਬਲਾਕ ਸੁਲਤਾਨਪੁਰ, ਫਗਵਾੜਾ ਤੇ ਹੋਰ ਕਈ ਹੋਰ ਥਾਵਾਂ 'ਤੇ ਮਨਰੇਗਾ ਦੇ ਕੰਮਾਂ ਵਿਚ ਮਿਲੀਆਂ ਗਰਾਂਟਾਂ ਵਿਚ ਹੋਏ ਘਪਲਿਆਂ 'ਤੇ ਕਾਰਵਾਈ ਕੀਤੀ ਗਈ ਜਿਸ ਨਾਲ ਸਰਕਾਰ ਨੂੰ ਲੱਗ ਰਹੇ ਚੂਨੇ ਤੋਂ ਬਚਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਇਹੋ ਜਿਹੇ ਇਮਾਨਦਾਰ ਅਫ਼ਸਰ ਦੀ ਹਰ ਵਿਭਾਗ ਵਿਚ ਜ਼ਰੂਰਤ ਹੈ |