27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਦਰਸ਼ਕਾਂ ਦੀ 'ਲੋਕ ਵਿਰਸਾ ਅਜਾਇਬ ਘਰ' ਤੋਂ ਦੂਰੀ ਬਰਕਰਾਰ

Ad Position 21
No active advertisement
ਅਜੀਤ ਡੈਸਕ 29-12-2025
ਅੰਮਿ੍ਤਸਰ, 28 ਦਸੰਬਰ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਅੰਮਿ੍ਤਸਰ ਦੀ ਸੁਰੱਖਿਆ ਲਈ ਉਸਾਰੇ ਗਏ ਸ਼ਹਿਰ ਦੇ ਦਰਵਾਜ਼ਿਆਂ 'ਚੋਂ ਇੱਕੋ-ਇਕ ਸਾਬਤ ਬਚੀ ਇਤਿਹਾਸਕ ਦਰਵਾਜ਼ਾ ਰਾਮ ਬਾਗ ਦੀ ਬਾਹਰੀ ਡਿਉੜੀ ਨੂੰ ਨਵਉਸਾਰੀ ਬਾਅਦ ਅਕਤੂਬਰ 2018 'ਚ 'ਲੋਕ ਵਿਰਸਾ ਅਜਾਇਬਘਰ' ਵਿਚ ਤਬਦੀਲ ਕੀਤਾ ਗਿਆ, ਪਰ ਸਮਾਰਕ ਦੇ ਅੰਦਰ ਪ੍ਰਦਰਸ਼ਨੀ ਹਿੱਤ ਰੱਖੇ ਜਾਣ ਵਾਲੇ ਦਸਤਾਵੇਜ਼ਾਂ ਅਤੇ ਵਿਰਾਸਤੀ ਵਸਤੂਆਂ ਦੀ ਘਾਟ ਕਾਰਨ ਇਹ ਅਜਾਇਬ-ਘਰ ਅਜੇ ਤੱਕ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਨਹੀਂ ਬਣ ਸਕਿਆ ਹੈ | ਜਿਸ ਕਾਰਨ ਪਿਛਲੇ 7 ਸਾਲਾਂ ਦੌਰਾਨ ਜ਼ਿਆਦਾਤਾਰ ਇਸ ਅਜਾਇਬ-ਘਰ ਦੇ ਬਾਹਰ ਤਾਲੇ ਲੱਗੇ ਰਹੇ | ਇਸ ਸਮਾਰਕ ਦੇ ਸੁੰਦਰੀਕਰਨ ਅਤੇ ਨਵਉਸਾਰੀ 'ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾਣ ਦੇ ਬਾਅਦ ਸਰਕਾਰ ਵਲੋਂ ਹੁਣ ਇਸ 'ਤੇ ਹੋਰ 9 ਕਰੋੜ 97 ਲੱਖ 48 ਹਜ਼ਾਰ 600 ਰੁਪਏ ਦਾ ਖ਼ਰਚ ਕੀਤਾ ਜਾ ਰਿਹਾ ਹੈ | ਰੱਖ-ਰਖਾਅ ਦੀ ਘਾਟ ਕਾਰਨ ਭਾਵੇਂ ਕਿ ਇਸ ਵਿਰਾਸਤੀ ਧਰੋਹਰ ਦੀ ਬਾਹਰੀ ਦਿੱਖ ਬਿਲਕੁਲ ਖ਼ਰਾਬ ਹੋ ਚੁੱਕੀ ਹੈ | ਇਸ ਡਿਉੜੀ ਦੀਆਂ ਬਾਹਰੀ ਕੰਧਾਂ 'ਤੇ ਫੇਰਿਆ ਚੂਨਾ ਅਤੇ ਪਲੱਸਤਰ ਭੁਰ ਰਿਹਾ ਹੈ ਅਤੇ ਆਸ-ਪਾਸ ਲੱਗੇ ਗੰਦੀ ਤੇ ਕੂੜੇ ਦੇ ਢੇਰ, ਰੇਹੜੀਆਂ, ਵਾਹਨਾਂ ਅਤੇ ਰਿਕਸ਼ੇ ਵਾਲਿਆਂ ਦੀ ਭੀੜ ਕਾਰਨ ਇਸ ਦੀ ਸ਼ਾਨ ਨੂੰ ਭਾਰੀ ਢਾਹ ਲੱਗ ਰਹੀ ਹੈ | ਇਸ ਦੇ ਬਾਵਜੂਦ ਯੂਨੈਸਕੋ ਵਲੋਂ ਇਸ ਸਮਾਰਕ ਨੂੰ ਰਾਮ ਬਾਗ ਦਰਵਾਜ਼ਾ ਦੀ ਡਿਉੜੀ ਦੀ ਬਜਾਇ ਰਾਮ ਬਾਗ ਗੇਟ ਦੱਸਦਿਆਂ 'ਐਵਾਰਡ ਆਫ਼ ਐਕਸੀਲੈਂਸ' ਨਾਲ ਸਨਮਾਨਿਆ ਗਿਆ ਹੈ | ਜਿਸ ਨੂੰ ਲੈ ਕੇ ਵਿਰਾਸਤ ਪ੍ਰੇਮੀਆਂ 'ਚ ਚਰਚਾ ਛਿੜੀ ਹੋਈ ਹੈ ਕਿ ਯੂਨੈਸਕੋ ਵਲੋਂ ਇਸ ਸਮਾਰਕ ਨੂੰ ਇਹ ਐਵਾਰਡ ਕਿਸ ਆਧਾਰ 'ਤੇ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਰਾਮ ਬਾਗ ਦੀ ਇਹ ਡਿਉੜੀ ਮਹਾਰਾਜਾ ਰਣਜੀਤ ਸਿੰਘ ਦੁਆਰਾ ਸੰਨ 1823 ਦੇ ਆਸ-ਪਾਸ ਬਣਵਾਈ ਗਈ ਅਤੇ ਸੰਨ 1860 'ਚ ਅੰਗਰੇਜ਼ ਸਰਕਾਰ ਵਲੋਂ ਦਰਵਾਜ਼ਾ ਰਾਮ ਬਾਗ ਢਾਹ ਦਿੱਤਾ ਗਿਆ | ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਸਿੱਖ ਰਾਜ ਵੇਲੇ ਇਹ ਡਿਉੜੀ ਇਕ ਛੋਟੇ ਕਿਲ੍ਹੇ ਵਜੋਂ ਵਰਤੀ ਜਾਂਦੀ ਰਹੀ ਅਤੇ ਸ਼ੇਰ-ਏ-ਪੰਜਾਬ ਰਾਮ ਬਾਗ ਸਥਿਤ ਸ਼ਾਹੀ ਪੈਲੇਸ 'ਚੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਸਮੇਂ ਇੱਥੋਂ ਹੋ ਕੇ ਲੰਘਦੇ ਸਨ ਅਤੇ ਅਕਸਰ ਇਸ ਡਿਉੜੀ 'ਚ ਰੁਕ ਕੇ ਸ਼ਹਿਰਵਾਸੀਆਂ ਦੀਆਂ ਸਮੱਸਿਆਵਾਂ ਸੁਣਦੇ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਅਰਜਨ ਦੇਵ ਪਬਲਿਕ ਸਕੂਲ ਵਿਖੇ ਸ਼ਹੀਦੀ ਹਫ਼ਤੇ ਦੌਰਾਨ 'ਸ਼ਹਾਦਤਾਂ' ਨੂੰ ਕੀਤਾ ਸਿਜਦਾ <br/> ਅਗਲੀ ਖ਼ਬਰ ਗ੍ਰੇਟ ਇੰਡੀਆ ਪ੍ਰੈਜ਼ੀਡੈਂਸੀ ਸਕੂਲ ਵਿਚ ਖੇਡ ਦਿਵਸ ਮਨਾਇਆ <br/>
Ad Position 24