ਬਾਬਾ ਬਕਾਲਾ ਸਾਹਿਬ, 28 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸੰਤਸਰ ਪਬਲਿਕ ਸਕੂਲ, ਬੁਤਾਲਾ ਦੇ ਡਾਇਰੈਕਟਰ ਪਿ੍ੰਸੀਪਲ ਨਗੀਨ ਸਿੰਘ ਬੱਲ ਨੇ ਕਲਕੱਤਾ ਵਿਖੇ ਹੋਈ ਟਾਟਾ ਸਟੀਲ ਵਰਲਡ 25 ਕਿਲੋਮੀਟਰ ਦੌੜ 'ਚ ਪੰਜਾਬ ਰਾਜ ਵਲੋਂ ਹਿੱਸਾ ਲਿਆ, ਜਿਸ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ਵਧੀਆ ਰਹੀ ਅਤੇ ਉਨ੍ਹਾਂ ਨੇ ਜਨਵਰੀ 2026 ਵਿਚ ਮੁੰਬਈ 'ਚ ਹੋ ਰਹੀ 42 ਕਿੱਲੋਮੀਟਰ ਦੌੜ ਲਈ ਕੁਆਲੀਫਾਈ ਕੀਤਾ | ਇੱਥੇ ਇਹ ਦੱਸਣਾ ਬਣਦਾ ਹੈ ਕਿ ਪਿ੍ੰਸੀਪਲ ਨਗੀਨ ਸਿੰਘ ਬੱਲ ਪਹਿਲਾਂ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਮੈਡਲ ਹਾਸਲ ਕਰ ਚੁੱਕੇ ਹਨ | ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਇਸ ਕਾਮਯਾਬੀ ਪਿੱਛੇ ਉਨ੍ਹਾਂ ਦੇ ਸਾਰੇ ਪਰਿਵਾਰ ਦਾ ਬਹੁਤ ਵੱਡਾ ਹੱਥ ਹੈ ਅਤੇ ਉਹ ਹਮੇਸ਼ਾ ਮੈਨੂੰ ਅਜਿਹੇ ਮੁਕਾਬਲਿਆਂ ਵਿਚ ਜਾਣ ਲਈ ਉਤਸ਼ਾਹਿਤ ਕਰਦੇ ਹਨ | ਉਨ੍ਹਾਂ ਦਾ ਕਹਿਣਾ ਸੀ ਕਿ ਸਰੀਰਕ ਤੰਦਰੁਸਤੀ ਸਭ ਤੋਂ ਉੱਤਮ ਹੈ | ਸਾਨੂੰ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ ਸਰੀਰਕ ਅਭਿਆਸ ਕਰਨਾ ਚਾਹੀਦਾ ਹੈ | ਉਨ੍ਹਾਂ ਦੇ ਸਕੂਲ ਪਹੁੰਚਣ 'ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਇਸ ਕਾਮਯਾਬੀ ਤੇ ਵਧਾਈਆਂ ਦਿੱਤੀਆਂ |