17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਪੁਰਾਣੇ ਸ਼ਹਿਰ ਦੇ ਅੰਦਰ ਹੋਣਗੇ 417 ਕਰੋੜ ਦੇ ਨਵੇਂ ਕੰਮ

Ad Position 21
No active advertisement
ਅਜੀਤ ਡੈਸਕ 31-12-2025
ਅੰਮਿ੍ਤਸਰ, 30 ਦਸੰਬਰ (ਹਰਮਿੰਦਰ ਸਿੰਘ)-ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰ ਨਗਰ ਨਿਗਮ ਵਲੋਂ ਕਰਵਾਏ ਜਾਣ ਵਾਲੇ ਕਰੋੜਾਂ ਦੇ ਵਿਕਾਸ ਕਾਰਜ਼ਾਂ ਦੇ ਦੋ ਟੈਂਡਰ ਖੋਲੇ੍ਹ ਗਏ | ਜਿਨ੍ਹਾਂ 'ਚ ਇਕ 211.31 ਕਰੋੜ ਅਤੇ ਦੂਸਰਾ 206.51 ਕਰੋੜ ਹੈ | ਇਹ ਟੈਂਡਰ ਪਹਿਲਾਂ ਵੀ ਲਗਾਏ ਗਏ ਸਨ ਪਰ ਉਸ ਵੇਲੇ ਕੋਈ ਵੀ ਪਾਰਟੀ ਸਾਹਮਣੇ ਨਹੀਂ ਆਈ ਸੀ ਅਤੇ ਹੁਣ ਇਕ ਪਾਰਟੀ ਵਲੋਂ ਇਹ ਟੈਂਡਰ ਭਰਿਆ ਗਿਆ ਹੈ | ਜਿਸ ਨੂੰ ਖੋਲ੍ਹਣ ਤੋਂ ਬਾਅਦ ਟੈਕਨੀਕਲ ਪੜਤਾਲ ਕਰਵਾਈ ਜਾ ਰਹੀ ਹੈ | ਇਨ੍ਹਾਂ ਦੋਵੇਂ ਟੈਂਡਰਾਂ ਰਾਹੀਂ ਪੁਰਾਣੇ ਸ਼ਹਿਰ ਨੂੰ ਵਿਕਸਤ ਕੀਤਾ ਜਾਵੇਗਾ | ਜਿਸ ਨਾਲ ਸ਼ਹਿਰ ਵਿਚ ਸੀਵਰੇਜ ਪਾਇਆ ਜਾਵੇਗਾ, ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਸ਼ਹਿਰ ਦੀਆਂ ਬਹੁਤ ਸਾਰੀਆਂ ਸੜਕਾਂ ਨੂੰ ਵਿਰਾਸਤੀ ਦਿੱਖ ਦਿੱਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਪਿੰਡ ਵੇਈਾਪੂਈਾ ਵਿਖੇ ਸ਼ੌਰੀਆ ਚੱਕਰ ਵਿਜੇਤਾ ਜਸਵੀਰ ਸਿੰਘ ਦਾ ਬੁੱਤ ਲਗਾਇਆ <br/> ਅਗਲੀ ਖ਼ਬਰ ਨਕਲੀ ਪੁਲਿਸ ਬਣ ਕੇ ਘਰ 'ਚ ਦਾਖ਼ਲ ਚੋਰਾਂ ਨੇ ਕੀਤੀ ਡਕੈਤੀ <br/>
Ad Position 24