15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਗੋਲੀ ਚਲਾ ਕੇ ਔਰਤ ਨੂੰ ਕੀਤਾ ਜ਼ਖ਼ਮੀ

ਤਰਨ ਤਾਰਨ, 16 ਅਗਸਤ (ਪਰਮਜੀਤ ਜੋਸ਼ੀ)-ਇਕ ਔਰਤ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ’ਤੇ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਵਲੋਂ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਅਮਰਜੀਤ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਪੰਡੋਰੀ ਗੋਲਾ ਨੇ ਦੱਸਿਆ ਕਿ ਮਿਤੀ 13 ਅਗਸਤ 2026 ਨੂੰ ਵਕਤ ਕਰੀਬ 11:00 ਵਜੇ ਰਾਤ ਉਸ ਨੂੰ ਬਾਹਰ ਗੇਟ ’ਤੇ ਗੋਲੀਆਂ ਚੱਲਣ ਦੀ ਅਵਾਜ ਸੁੁਣਾਈ ਦਿੱਤੀ, ਜਿਸ ਨੇ ਆਪਣੇ ਲੜਕੇ ਪਵਨਦੀਪ ਸਿੰਘ ਨਾਲ ਬਾਹਰ ਗੇਟ ਕੋਲ ਜਾ ਕੇ ਵੇਖਿਆ ਤਾਂ ਇਕ ਗੋਲੀ ਉਨ੍ਹਾਂ ਦੇ ਲੋਹੇ ਦੇ ਗੇਟ ਨੂੰ ਚੀਰਦੀ ਹੋਈ ਮੇਰੀ ਦੀ ਖੱਬੀ ਲੱਤ ’ਚ ਜਾ ਲੱਗੀ।

Ad Position 21
No active advertisement
ਅਜੀਤ ਡੈਸਕ 17-08-2026
ਤਰਨ ਤਾਰਨ, 16 ਅਗਸਤ (ਪਰਮਜੀਤ ਜੋਸ਼ੀ)-ਇਕ ਔਰਤ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ’ਤੇ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਵਲੋਂ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਅਮਰਜੀਤ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਪੰਡੋਰੀ ਗੋਲਾ ਨੇ ਦੱਸਿਆ ਕਿ ਮਿਤੀ 13 ਅਗਸਤ 2026 ਨੂੰ ਵਕਤ ਕਰੀਬ 11:00 ਵਜੇ ਰਾਤ ਉਸ ਨੂੰ ਬਾਹਰ ਗੇਟ ’ਤੇ ਗੋਲੀਆਂ ਚੱਲਣ ਦੀ ਅਵਾਜ ਸੁੁਣਾਈ ਦਿੱਤੀ, ਜਿਸ ਨੇ ਆਪਣੇ ਲੜਕੇ ਪਵਨਦੀਪ ਸਿੰਘ ਨਾਲ ਬਾਹਰ ਗੇਟ ਕੋਲ ਜਾ ਕੇ ਵੇਖਿਆ ਤਾਂ ਇਕ ਗੋਲੀ ਉਨ੍ਹਾਂ ਦੇ ਲੋਹੇ ਦੇ ਗੇਟ ਨੂੰ ਚੀਰਦੀ ਹੋਈ ਮੇਰੀ ਦੀ ਖੱਬੀ ਲੱਤ ’ਚ ਜਾ ਲੱਗੀ। ਉਸ ਨੇ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਮੇਰੇ ਉਪਰ ਗੋਲੀਆਂ ਚਲਾ ਕੇ ਫਰਾਰ ਹੋ ਗਏ। ਮੈਂ ਤਰਨ ਤਾਰਨ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਰਹੀ ਹਾਂ । ਇਸ ਮਾਮਲੇ ਦੀ ਜਾਂਚ ਕਰਦਿਆਂ ਏ.ਐਸ.ਆਈ ਗੁਰਵਿੰਦਰ ਸਿੰਘ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਡਾ. ਮਨਿੰਦਰ ਸਿੰਘ ਭਸੀਨ ਆਜ਼ਾਦੀ ਦਿਹਾੜੇ ’ਤੇ ਸਨਮਾਨਿਤ ਅਗਲੀ ਖ਼ਬਰ ਕਰਿਆਨੇ ਦਾ ਸਾਮਾਨ ਅਤੇ ਸਬਜ਼ੀਆਂ ਦੇ ਰੇਟ ਅਸਮਾਨੀ ਚੜ੍ਹਨ ਨਾਲ ਲੋਕਾਂ ਦੀ ਰਸੋਈ ਦਾ ਬਜਟ ਵਿਗੜਿਆ
Ad Position 24