17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਡਾ. ਮਨਿੰਦਰ ਸਿੰਘ ਭਸੀਨ ਆਜ਼ਾਦੀ ਦਿਹਾੜੇ ’ਤੇ ਸਨਮਾਨਿਤ

ਖੰਨਾ, 16 ਅਗਸਤ (ਹਰਜਿੰਦਰ ਸਿੰਘ ਲਾਲ)- ਸਿਵਲ ਹਸਪਤਾਲ ਖੰਨਾ ਵਿਚ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਦੂਰਬੀਨ ਤਕਨੀਕ ਰਾਹੀਂ ਪਿੱਤੇ ਦੀ ਪੱਥਰੀ ਦੇ 300 ਤੋਂ ਵੱਧ ਮੁਫ਼ਤ ਆਪਰੇਸ਼ਨ ਕਰਨ ਵਾਲੇ ਸੀਨੀਅਰ ਮੈਡੀਕਲ ਅਫ਼ਸਰ (ਐਸ. ਐਮ.

Ad Position 21
No active advertisement
ਅਜੀਤ ਡੈਸਕ 17-08-2026
ਖੰਨਾ, 16 ਅਗਸਤ (ਹਰਜਿੰਦਰ ਸਿੰਘ ਲਾਲ)- ਸਿਵਲ ਹਸਪਤਾਲ ਖੰਨਾ ਵਿਚ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਦੂਰਬੀਨ ਤਕਨੀਕ ਰਾਹੀਂ ਪਿੱਤੇ ਦੀ ਪੱਥਰੀ ਦੇ 300 ਤੋਂ ਵੱਧ ਮੁਫ਼ਤ ਆਪਰੇਸ਼ਨ ਕਰਨ ਵਾਲੇ ਸੀਨੀਅਰ ਮੈਡੀਕਲ ਅਫ਼ਸਰ (ਐਸ. ਐਮ. ਓ) ਡਾ. ਮਨਿੰਦਰ ਸਿੰਘ ਭਸੀਨ ਨੂੰ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਖੰਨਾ ਦੀ ਐਸ. ਡੀ. ਐਮ ਸਵਾਤੀ ਟਿਵਾਣਾ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਡਾ. ਭਸੀਨ ਦੀ ਅਗਵਾਈ ਹੇਠ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਨੂੰ ਆਧੁਨਿਕ ਇਲਾਜ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਦੂਰਬੀਨ ਤਕਨੀਕ ਰਾਹੀਂ ਪਿੱਤੇ ਦੀ ਪੱਥਰੀ ਦੇ 300 ਤੋਂ ਵੱਧ ਮੁਫ਼ਤ ਆਪਰੇਸ਼ਨ ਕਰਨਾ ਓਹਨਾਂ ਦੀਆਂ ਅਹਿਮ ਪ੍ਰਾਪਤੀਆਂ ਵਿੱਚ ਸ਼ਾਮਲ ਹੈ। ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਡਾ. ਮਨਿੰਦਰ ਸਿੰਘ ਭਸੀਨ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਨਮਾਨ ਦਿੱਤਾ ਗਿਆ। ਉਨ੍ਹਾਂ ਦੇ ਨਾਲ ਸਿਵਲ ਹਸਪਤਾਲ ਖੰਨਾ ਦੇ ਹੋਰ ਡਾਕਟਰਾਂ ਅਤੇ ਸਟਾਫ਼ ਮੈਂਬਰਾਂ ਨੂੰ ਵੀ ਸਿਹਤ ਸੇਵਾਵਾਂ ਵਿੱਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸੈਕਰਡ ਹਾਰਟ ਸਕੂਲ ਵਿਚ ਆਜ਼ਾਦੀ ਦਿਵਸ ਦਾ ਸ਼ਾਨਦਾਰ ਸਮਾਗਮ ਅਗਲੀ ਖ਼ਬਰ ਗੋਲੀ ਚਲਾ ਕੇ ਔਰਤ ਨੂੰ ਕੀਤਾ ਜ਼ਖ਼ਮੀ
Ad Position 24