28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਨਸ਼ਾ ਤਸਕਰੀ 'ਚ ਨਾਮਜ਼ਦ ਮੁਲਜ਼ਮ ਦੀ ਜਾਇਦਾਦ ਨੂੰ ਕਬਜ਼ੇ ਵਿਚ ਲੈਣ ਦੀ ਪੁਲਿਸ ਨੇ ਕੀਤੀ ਕਾਰਵਾਈ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 01-06-2025
ਲੁਧਿਆਣਾ, 31 ਮਈ (ਪਰਮਿੰਦਰ ਸਿੰਘ ਆਹੂਜਾ)-ਨਸ਼ਾ ਤਸਕਰੀ ਦੇ ਮਾਮਲੇ ਵਿਚ ਨਾਮਜ਼ਦ ਇਕ ਮੁਲਜ਼ਮ ਦੀ ਲੱਖਾਂ ਰੁਪਏ ਦੀ ਜਾਇਦਾਦ ਨੂੰ ਪੁਲਿਸ ਨੇ ਕਬਜ਼ੇ ਵਿਚ ਲੈਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਨੀਤੀਨ ਪਾਹਵਾ ਉਰਫ ਬੰਟੀ ਪੁੱਤਰ ਲੇਟ ਕਮਲਜੀਤ ਪਾਹਵਾ ਵਾਸੀ ਲਕਸ਼ਮੀ ਨਗਰ ਖ਼ਿਲਾਫ਼ ਪੁਲਿਸ ਨੇ 8 ਸਾਲ ਪਹਿਲਾਂ ਮਾਮਲਾ ਦਰਜ ਕੀਤਾ ਸੀ ਅਤੇ ਉਸ ਦੀ ਪ੍ਰਾਪਰਟੀ ਲਕਸ਼ਮੀ ਨਗਰ ਹੈਬੋਵਾਲ ਵਿਖੇ ਹੀ ਸਥਿਤ ਹੈ | ਇਸ ਸਬੰਧੀ ਪੁਲਿਸ ਵਲੋਂ ਇਸ ਜਾਇਦਾਦ ਨੂੰ ਕਬਜ਼ੇ ਵਿਚ ਲੈਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਲਈ ਉਸ ਦੇ ਘਰ ਦੇ ਬਾਹਰ ਨੋਟਿਸ ਵੀ ਲਗਾਇਆ ਗਿਆ ਹੈ | ਜਾਇਦਾਦ ਦੀ ਕੀਮਤ 24 ਲੱਖ 37 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਸਹਾਇਕ ਸਬ-ਇੰਸਪੈਕਟਰ ਸਮੇਤ ਤਿੰਨ ਕਾਬੂ <br/> ਅਗਲੀ ਖ਼ਬਰ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਬੱਚਾ ਗੰਭੀਰ ਜ਼ਖਮੀ <br/>
Ad Position 24