28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਨੀਟੂ ਸ਼ੱਟਰਾਂ ਵਾਲੇ ਨੇ ਵੀ ਭਰੀ ਨਾਮਜ਼ਦਗੀ

Ad Position 21
No active advertisement
ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਦੇ ਹੋਏ ਨੀਟੂ ਉਰਫ਼ ਨੀਟੂ ਸ਼ੱਟਰਾਂ ਵਾਲਾ | ਅਜੀਤ ਤਸਵੀਰ <br/> 01-06-2025
ਲੁਧਿਆਣਾ, 31 ਮਈ (ਜਗਮੀਤ ਸਿੰਘ)-ਆਪਣੇ ਬਿਆਨਾਂ ਅਤੇ ਟਿੱਪਣੀ ਨਾਲ ਅਕਸਰ ਹੀ ਚਰਚਾ 'ਚ ਰਹਿਣ ਵਾਲੇ ਹਾਸਿਲ ਕਲਾਕਾਰ ਅਤੇ ਵੈਲਡਰ ਨੀਟੂ ਉਰਫ਼ ਨੀਟੂ ਸ਼ੱਟਰਾਂ ਵਾਲੇ ਵਲੋਂ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਬਤੌਰ ਆਜ਼ਾਦ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ ਭਰਿਆ ਗਿਆ ਹੈ | ਜਲੰਧਰ ਵਿਧਾਨ ਸਭਾ ਹਲਕਾ ਉਤਰੀ ਅਧੀਨ ਆਉਂਦੇ ਮੁਹੱਲਾ ਸ਼ਾਹ ਸਿਕੰਦਰ, ਟਾਂਡਾ ਰੋਡ ਦੇ ਰਹਿਣ ਵਾਲੇ ਕੋਰੇ ਅਨਪੜ੍ਹ 40 ਸਾਲਾ ਨੀਟੂ ਸ਼ੱਟਰਾਂ ਵਾਲੇ ਦੀ ਸਾਲਾਨਾ ਆਮਦਨ 4 ਲੱਖ 60 ਰੁਪਏ ਦੇ ਕਰੀਬ ਹੈ, ਜਦਕਿ ਉਸਦੀ ਪਤਨੀ ਦੀ ਸਾਲਾਨਾ ਆਮਦਨ ਉਸ ਨਾਲੋਂ ਜ਼ਿਆਦਾ 5 ਲੱਖ 10 ਹਜ਼ਾਰ ਦੇ ਕਰੀਬ ਹੈ | ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਚੋਣ ਲੜਨ ਲਈ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕਰਨ ਵਾਲੇ ਨੀਟੂ ਸ਼ੱਟਰਾਂ ਵਾਲੇ ਕੋਲ 50 ਹਜ਼ਾਰ ਰੁਪਏ ਨਕਦ ਹਨ |

Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਦੀ ਜਿੱਤ ਲਈ ਵਾਲਮੀਕਿ ਸਮਾਜ ਅਣਥੱਕ ਮਿਹਨਤ ਕਰੇਗਾ-ਵੀਰ ਬੀ. ਕੇ. ਟਾਂਕ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਚੜੂਨੀ 'ਚ ਲੋਕ ਸੇਵਾ ਦੀ ਭਾਵਨਾ ਵਾਲੇ ਆਗੂਆਂ ਨੂੰ ਪਹਿਲ-ਅਰੋੜਾ, ਸਾਗਰ <br/>
Ad Position 24