28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਵਾਰਡ-57 ਦੇ ਲੋਕਾਂ ਨੇ ਆਸ਼ੂ ਦੇ ਹੱਕ 'ਚ ਕਰਵਾਈ ਮੀਟਿੰਗ <br/>

Ad Position 21
No active advertisement
ਮੀਟਿੰਗ ਦੌਰਾਨ ਹਲਕੇ ਦੇ ਲੋਕ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦਾ ਸਨਮਾਨ ਕਰਦੇ ਹੋਏ | ਤਸਵੀਰ-ਸੇਵਕ ਸਿੰਘ <br/> 01-06-2025
ਲੁਧਿਆਣਾ, 31 ਮਈ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਨੂੰ ਲੈ ਕੇ ਵਾਰਡ 57 'ਚ ਇਲਾਕਾ ਕੌਂਸਲਰ ਸੁਨੀਲ ਕਪੂਰ ਵਲੋਂ ਭਾਈ ਰਣਧੀਰ ਸਿੰਘ ਨਗਰ ਵਿਖੇ ਕਾਂਗਰਸੀ ਵਰਕਰਾਂ ਅਤੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿਚ ਇਕ ਮੀਟਿੰਗ ਕਰਵਾਈ ਗਈ | ਇਸ ਮੌਕੇ ਕਾਲੀ ਚਰਨ ਨਈਅਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਇਕ ਅਜਿਹੀ ਬੇਦਾਗ ਸ਼ਖ਼ਸੀਅਤ ਹਨ, ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵਲੋਂ ਰਾਹਤ ਦੇਣ ਤੋਂ ਬਾਅਦ ਵਿਰੋਧੀ ਪਾਰਟੀਆਂ ਖਾਸ ਕਰਕੇ 'ਆਪ' ਬੌਖਲਾਹਟ ਵਿਚ ਆ ਗਈ ਹੈ, ਜੋ ਕਿ ਆਪਣੀ ਹਾਰ ਮਹਿਸੂਸ ਕਰਨ ਲੱਗ ਪਈ ਹੈ | ਉਨ੍ਹਾਂ ਕਿਹਾ ਕਿ ਤਰ੍ਹਾਂ ਤਰ੍ਹਾਂ ਦੇ ਝੂਠੇ ਸਲੋਗਨਾਂ ਨਾਲ ਆਪਣੀ ਆਦਤ ਅਨੁਸਾਰ ਝੂਠਾ ਪ੍ਰਚਾਰ ਕਰ ਰਹੀ ਹੈ, ਜਦਕਿ ਆਸ਼ੂ ਨੂੰ ਹਲਕੇ ਦੇ ਲੋਕਾਂ ਵਲੋਂ ਭਾਰੀ ਸਮਰਥਨ ਮਿਲ ਰਿਹਾ ਹੈ, ਜਿਨ੍ਹਾਂ ਦੀ ਜਿੱਤ ਯਕੀਨੀ ਹੈ | ਸਾਬਕਾ ਇਲਾਕਾ ਕੌਂਸਲਰ ਸੁਨੀਲ ਕਪੂਰ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਵਲੋਂ ਬੇਮਿਸਾਲ ਵਿਕਾਸ ਕਾਰਜ ਕਰਵਾਏ ਗਏ ਹਨ, ਜੋ ਕਿ ਕਿਸੇ ਕੋਲੋਂ ਲੁਕੇ ਨਹੀਂ ਹੋਏ | ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਭਾਰਤ ਭੂਸ਼ਣ ਆਸ਼ੂ ਨੂੰ ਵੱਡੇ ਫਰਕ ਨਾਲ ਜਿਤਾ ਕੇ ਵਿਰੋਧੀਆਂ ਦਾ ਮੂੰਹ ਬੰਦ ਕਰ ਦਈਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿਨੇਸ਼ ਕੁਮਾਰ, ਰਾਜੂ, ਪਰਮਦੀਪ ਸਿੰਘ, ਰਾਜ ਕੁਮਾਰ, ਅਜੀਤ ਸਿੰਘ, ਲੱਕੀ, ਇੰਦਰਪਾਲ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਟਿੱਕਾ ਨੇ ਜੀਵਨ ਗੁਪਤਾ ਨੰੂ ਟਿਕਟ ਦੇਣ ਲਈ ਭਾਜਪਾ ਹਾਈਕਮਾਂਡ ਦਾ ਕੀਤਾ ਧੰਨਵਾਦ <br/> ਅਗਲੀ ਖ਼ਬਰ ਜਿੱਤ ਕੇ ਹਲਕੇ ਦੇ ਸਾਰੇ ਮੁੱਦੇ ਵਿਧਾਨ ਸਭਾ 'ਚ ਲੈਕੇ ਜਾਵਾਂਗਾ-ਜੀਵਨ ਗੁਪਤਾ <br/>
Ad Position 24